ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਜਨਮੇ ਕੈਨੇਡੀਆ ਦੌੜਾਕ ਰੋਰੀ ਲਿੰਕਲੈਟਰ ਨੇ ਅਮਰੀਕਾ ਦੇ ਹਿਊਸਟਨ ਸ਼ਹਿਰ ਵਿੱਚ ਹੋਈ ਅੱਧ ਮੈਰਾਥਨ ਦੌੜ ਮੁਕਾਬਲੇ ਦੌਰਾਨ ਇੱਕ ਘੰਟੇ ਤੋਂ ਘੱਟ ਸਮੇਂ ਵਿੱਚ ਮੰਜ਼ਿਲ ਤੈਅ ਕਰਕੇ ਕੈਨੇਡਾ ਦਾ ਕੌਮੀ ਰਿਕਾਰਡ ਮੁੜ ਆਪਣੇ ਨਾਮ ਕਰ ਲਿਆ। ਪਿਛਲੇ ਚਾਰ ਸਾਲਾਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਉਸ ਨੇ ਇਹ ਉਪਲਬਧੀ ਹਾਸਲ ਕੀਤੀ ਹੈ।
ਰੋਰੀ ਲਿੰਕਲੈਟਰ ਨੇ 21 ਕਿਲੋਮੀਟਰ ਤੋਂ ਵੱਧ ਦੀ ਦੂਰੀ ਬੇਹੱਦ ਸ਼ਾਨਦਾਰ ਦੌੜ ਨਾਲ ਪੂਰੀ ਕਰਦਿਆਂ ਪਿਛਲੇ ਰਿਕਾਰਡਧਾਰੀ ਕੈਮ ਲੈਵਿਨਜ਼ ਨੂੰ 69 ਸਕਿੰਟਾਂ ਦੇ ਫਰਕ ਨਾਲ ਪਛਾੜ ਦਿੱਤਾ। ਇਸ ਪ੍ਰਦਰਸ਼ਨ ਨਾਲ ਉਸ ਨੇ ਕੈਨੇਡੀਆ ਲੰਬੀ ਦੂਰੀ ਦੌੜ ਵਿੱਚ ਆਪਣੀ ਮਜ਼ਬੂਤ ਪਕੜ ਇਕ ਵਾਰ ਫਿਰ ਸਾਬਤ ਕਰ ਦਿੱਤੀ ਹੈ।
ਖੇਡ ਮਾਹਿਰਾਂ ਦਾ ਕਹਿਣਾ ਹੈ ਕਿ ਲਿੰਕਲੈਟਰ ਦੀ ਇਹ ਕਾਮਯਾਬੀ ਕੈਨੇਡਾ ਲਈ ਆਉਣ ਵਾਲੀਆਂ ਅੰਤਰਰਾਸ਼ਟਰੀ ਦੌੜਾਂ ਵਿੱਚ ਹੋਰ ਵੱਡੀਆਂ ਉਮੀਦਾਂ ਵਧ ਗਈਆਂ ਹਨ। ਦੌੜ ਮਗਰੋਂ ਉਸ ਨੇ ਦੱਸਿਆ ਕਿ ਲਗਾਤਾਰ ਮਿਹਨਤ, ਸਖ਼ਤ ਅਭਿਆਸ ਅਤੇ ਸਾਥੀਆਂ ਦੇ ਸਹਿਯੋਗ ਨਾਲ ਹੀ ਇਹ ਨਤੀਜਾ ਸੰਭਵ ਹੋ ਸਕਿਆ ਹੈ।
'ਜੇਕਰ ਹਮਲਾ ਹੋਇਆ ਤਾਂ ਉਡਾ ਦਿਆਂਗੇ ਮਿਲਟਰੀ ਬੇਸ', ਇਰਾਨ ਨੇ ਦੇ'ਤੀ ਅਮਰੀਕਾ-ਇਜ਼ਰਾਈਲ ਨੂੰ ਖੁੱਲ੍ਹੀ ਚਿਤਾਵਨੀ
NEXT STORY