ਮਾਸਕੋ (ਯੂ.ਐਨ.ਆਈ.)- ਰੂਸ ਦੀ ਫੈਡਰਲ ਏਅਰ ਟ੍ਰਾਂਸਪੋਰਟ ਏਜੰਸੀ (ਰੋਸਾਵੀਅਤਸੀਆ) ਉਡਾਣਾਂ ਨੂੰ ਮੁੜ ਸ਼ੁਰੂ ਕਰਨ ਸਬੰਧੀ ਕਈ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ। ਏਜੰਸੀ ਦੇ ਮੁਖੀ ਦਮਿਤਰੀ ਯਾਦਰੋਵ ਨੇ ਇਹ ਗੱਲ HeliRussia 2025 ਫੋਰਮ ਦੌਰਾਨ ਪੱਤਰਕਾਰਾਂ ਨੂੰ ਦੱਸੀ। ਰੂਸੀ ਟਰਾਂਸਪੋਰਟ ਮੰਤਰਾਲੇ ਨੇ 14 ਮਈ ਨੂੰ ਬ੍ਰਿਕਸ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਰੂਸ ਬ੍ਰਿਕਸ ਦੇਸ਼ਾਂ ਨਾਲ ਹਵਾਈ ਆਵਾਜਾਈ ਵਧਾਉਣ ਅਤੇ ਨਵੇਂ ਉਡਾਣ ਰੂਟ ਖੋਲ੍ਹਣ ਲਈ ਤਿਆਰ ਹੈ।
ਪੜ੍ਹੋ ਇਹ ਅਹਿਮ ਖ਼ਬਰ- ਮੁੜ ਫੈਲ ਰਿਹਾ Corona, ਮਾਮਲੇ ਵਧਣ ਦੀ ਵਜ੍ਹਾ ਆਈ ਸਾਹਮਣੇ
ਉਨ੍ਹਾਂ ਕਿਹਾ, "ਅੰਤਰਰਾਸ਼ਟਰੀ ਹਵਾਈ ਆਵਾਜਾਈ ਦੇ ਵਿਕਾਸ 'ਤੇ ਵਿਦੇਸ਼ ਮੰਤਰਾਲੇ, ਆਵਾਜਾਈ ਮੰਤਰਾਲੇ ਅਤੇ ਆਰਥਿਕ ਵਿਕਾਸ ਮੰਤਰਾਲੇ ਨਾਲ ਸਾਂਝਾ ਕੰਮ ਚੱਲ ਰਿਹਾ ਹੈ। ਅਸੀਂ ਕਈ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ। ਬਹੁਤ ਸਾਰੇ ਦੇਸ਼ ਜਿਨ੍ਹਾਂ ਨੇ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ, ਉਨ੍ਹਾਂ ਨੂੰ ਮੁੜ ਸ਼ੁਰੂ ਕਰਨ ਲਈ ਤਿਆਰ ਹਨ।" ਉਨ੍ਹਾਂ ਕਿਹਾ ਕਿ ਇਸ ਵੇਲੇ ਕਈ ਦੇਸ਼ ਹਨ ਜਿੱਥੇ ਰੂਸੀ ਏਅਰਲਾਈਨਾਂ ਉਡਾਣ ਭਰਨ ਲਈ ਤਿਆਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਇਟਾਲੀਅਨ ਭਾਸ਼ਾ 'ਚ ਅੰਬੇਡਕਰ ਸਾਹਿਬ ਜੀ ਦੀ ਜੀਵਨੀ ਸਬੰਧੀ ਕਿਤਾਬ ਰਿਲੀਜ਼
NEXT STORY