ਵਾਸ਼ਿੰਗਟਨ (ਰਾਇਟਰ)—ਅਮਰੀਕਾ ਨੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਦੇ ਰੂਸ ਦੇ ਮਤੇ ਨੂੰ ਸ਼ੁੱਕਰਵਾਰ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤਾ ਕਿ ਅਜਿਹਾ ਕਰਨਾ ਜਾਇਜ਼ ਨਹੀਂ ਹੋਵੇਗਾ ਕਿਉਂਕਿ ਇਹ ਇਲਾਕਾ ਯੂਕ੍ਰੇਨ ਸਰਕਾਰ ਦੇ ਕੰਟਰੋਲ ਵਿਚ ਨਹੀਂ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਉਥੇ ਰਾਏਸ਼ੁਮਾਰੀ ਦੀ ਮੰਗ ਦਾ ਸਮਰਥਨ ਕਰਨ 'ਤੇ ਵਿਚਾਰ ਨਹੀਂ ਕਰ ਰਿਹਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪੁਤਿਨ ਵਿਚਾਲੇ ਹੇਲਸਿੰਕੀ 'ਚ ਹੋਈ ਮੁਲਾਕਾਤ ਮਗਰੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਮਰੀਕਾ ਇਸ ਕਦਮ 'ਚ ਰੂਸ ਦੀ ਮਦਦ ਕਰ ਸਕਦਾ ਹੈ। ਅਮਰੀਕਾ 'ਚ ਰੂਸ ਦੇ ਰਾਜਦੂਤ ਅਨਾਤੋਲੀ ਐਂਤੋਨੋਵ ਨੇ ਪਹਿਲਾਂ ਦੱਸਿਆ ਸੀ ਕਿ ਹੇਲਸਿੰਕੀ ਸਿਖਰ ਵਾਰਤਾ ਵਿਚ ਦੋਵਾਂ ਆਗੂਆਂ ਨੇ ਵੱਖਵਾਦੀ ਅਸਰ ਵਾਲੇ ਪੂਰਬੀ ਯੂਕ੍ਰੇਨ ਵਿਚ ਰਾਏਸ਼ੁਮਾਰੀ ਕਰਾਉਣ ਦੀ ਸੰਭਾਵਨਾ 'ਤੇ ਚਰਚਾ ਕੀਤੀ ਸੀ।
ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਬੁਲਾਰੇ ਗੈਰੇਟ ਮਾਰਕਿਸ ਨੇ ਕਿਹਾ ਕਿ ਰੂਸ ਅਤੇ ਯੂਕ੍ਰੇਨ ਦੀ ਸਰਕਾਰ ਵਿਚਾਲੇ ਡੋਨਾਬਾਸ ਇਲਾਕੇ ਵਿਚ ਜਾਰੀ ਸੰਘਰਸ਼ ਨੂੰ ਖਤਮ ਕਰਨ ਲਈ ਹੋਏ ਸਮਝੌਤੇ ਵਿਚ 'ਰਾਏਸ਼ੁਮਾਰੀ' ਦਾ ਕੋਈ ਬਦਲ ਸ਼ਾਮਲ ਨਹੀਂ। ਉਨ੍ਹਾਂ ਕਿਹਾ ਕਿ ਅਖੌਤੀ ਰਾਏਸ਼ੁਮਾਰੀ ਕਰਵਾਉਣ ਦੀ ਕੋਈ ਵੀ ਕੋਸ਼ਿਸ਼ ਜਾਇਜ਼ ਨਹੀਂ ਹੋਵੇਗੀ।
ਸੀਰੀਆ 'ਚ ਆਈ. ਐੱਸ. ਟਿਕਾਣਿਆਂ 'ਤੇ ਹਮਲੇ, 26 ਮੌਤਾਂ
NEXT STORY