ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਤੇ ਰੂਸ ਵਿਚਾਲੇ ਕਰੀਬ 4 ਸਾਲਾਂ ਤੋਂ ਛਿੜੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਯੂਕ੍ਰੇਨ ਨੇ ਰੂਸ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਕਰਦਿਆਂ ਸੈਂਕੜੇ ਡਰੋਨ ਦਾਗੇ ਹਨ, ਜਿਨ੍ਹਾਂ 'ਚ ਘੱਟੋ-ਘੱਟ 6 ਰੂਸੀ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਰੂਸ ਵੱਲੋਂ ਕੀਤੇ ਗਏ ਜਵਾਬੀ ਹਮਲਿਆਂ 'ਚ ਯੂਕ੍ਰੇਨ ਵਿੱਚ ਵੀ 5 ਲੋਕਾਂ ਦੀ ਜਾਨ ਚਲੀ ਗਈ ਹੈ।
ਰੂਸੀ ਰੱਖਿਆ ਮੰਤਰਾਲੇ ਅਨੁਸਾਰ ਉਨ੍ਹਾਂ ਨੇ ਰਾਤੋ-ਰਾਤ 822 ਯੂਕ੍ਰੇਨੀ ਡਰੋਨ ਤਬਾਹ ਕੀਤੇ। ਮਾਸਕੋ ਵੱਲ 600 ਦੇ ਲਗਭਗ ਡਰੋਨ ਭੇਜੇ ਗਏ ਸਨ। ਮਾਸਕੋ ਖੇਤਰ ਵਿੱਚ ਇੱਕ ਡਰੋਨ ਦੇ ਘਰ 'ਚ ਡਿੱਗਣ ਕਾਰਨ 83 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਅਤੇ ਪੋਡੋਲਸਕ ਵਿੱਚ ਵਾਈਲਡਬੇਰੀਜ਼ ਦੇ ਗੋਦਾਮ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਰੋਸਤੋਵ (Rostov) ਖੇਤਰ ਵਿੱਚ 150 ਤੋਂ ਵੱਧ ਡਰੋਨਾਂ ਦੇ ਹਮਲੇ ਵਿੱਚ 5 ਲੋਕ ਮਾਰੇ ਗਏ।
ਰੂਸੀ ਹਮਲਿਆਂ ਵਿੱਚ ਯੂਕ੍ਰੇਨ ਦੇ ਕ੍ਰਿਵੀ ਰਿਹ (Kryvyi Rih) 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 14 ਜ਼ਖਮੀ ਹੋ ਗਏ। ਸੁਮੀ ਅਤੇ ਜ਼ਾਪੋਰਿਜ਼ੀਆ (Zaporizhzhia) ਖੇਤਰਾਂ ਵਿੱਚ ਵੀ ਰੂਸੀ ਹਮਲਿਆਂ ਕਾਰਨ 3 ਹੋਰ ਨਾਗਰਿਕਾਂ ਦੀ ਜਾਨ ਚਲੀ ਗਈ। ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਜਾਣਬੁੱਝ ਕੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਰਹਾ ਹੈ।
ਬਿਹਾਰ 'ਚ ਜਨਮੇ ਸ਼ੈੱਫ ਨੇ ਸਕਾਟਿਸ਼ ਪੈਲੇਸ 'ਚ ਆਯੋਜਿਤ ਪਾਰਟੀ 'ਚ ਕੀਤੀ ਸ਼ਿਰਕਤ
NEXT STORY