ਨਵੀਂ ਦਿੱਲੀ- ਬੀਤੇ ਦਿਨੀਂ ਦਿੱਲੀ ਤੋਂ ਫੁਕੇਟ ਜਾਂਦਿਆਂ ਟਰਬੂਲੈਂਸ ਦਾ ਸ਼ਿਕਾਰ ਹੋਏ ਏਅਰ ਇੰਡੀਆ ਦੇ ਜਹਾਜ਼ ਮਗਰੋਂ ਏਅਰਲਾਈਨ ਨੇ ਪਾਇਲਟਾਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਫਲਾਈਟ ਦੇ ਦੋਵਾਂ ਪਾਇਲਟਾਂ ਦੇ ਡੋਪ ਟੈਸਟ ਫੇਲ੍ਹ ਹੋਣ ਮਗਰੋਂ ਏਅਰ ਇੰਡੀਆ ਨੇ ਸਾਰੇ ਪਾਇਲਟਾਂ ਦਾ ਡੋਪ ਟੈਸਟ ਲਾਜ਼ਮੀ ਕਰ ਦਿੱਤਾ ਹੈ।
ਇਸ ਸਕ੍ਰੀਨਿੰਗ ਮੁਹਿੰਮ ਦੌਰਾਨ ਏਅਰਲਾਈਨ ਦੇ 2 ਹੋਰ ਪਾਇਲਟਾਂ ਦੀ ਡਰੱਗ ਟੈਸਟ ਰਿਪੋਰਟ ਪਾਜ਼ਟਿਵ ਆਈ ਹੈ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦੇ ਲਗਭਗ 5,000 ਪਾਇਲਟਾਂ ਦੀ ਜਾਂਚ ਲਈ ਚਲਾਈ ਗਈ ਮੁਹਿੰਮ ਤਹਿਤ ਹੁਣ ਤੱਕ 350 ਦੇ ਲਗਭਗ ਪਾਇਲਟਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜਿਸ 'ਚੋਂ ਦੋ ਹੋਰ ਪਾਇਲਟ ਪਹਿਲੇ ਟੈਸਟ 'ਚ ਨਾਕਾਮ ਰਹੇ ਹਨ। ਸ਼ੁਰੂਆਤੀ ਰਿਪੋਰਟ ਤੋਂ ਬਾਅਦ ਇਨ੍ਹਾਂ ਪਾਇਲਟਾਂ ਨੂੰ ਜਹਾਜ਼ ਉਡਾਉਣ ਤੋਂ ਰੋਕ ਦਿੱਤਾ ਗਿਆ ਹੈ। ਪਰ ਇਨ੍ਹਾਂ ਦੀ ਫਾਈਨਲ ਰਿਪੋਰਟ ਆਉਣ 'ਚ 24 ਤੋਂ 48 ਘੰਟੇ ਲੱਗ ਸਕਦੇ ਹਨ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ
ਜ਼ਿਕਰਯੋਗ ਹੈ ਕਿ 4 ਅਗਸਤ ਨੂੰ ਫੂਕੇਟ ਤੋਂ ਦਿੱਲੀ ਆ ਰਹੀ ਫਲਾਈਟ (AI2379) ਅਚਾਨਕ 300 ਫੁੱਟ ਤੱਕ ਉੱਚਾਈ ਘੱਟ ਗਈ ਸੀ, ਜਿਸ ਨਾਲ ਕਈ ਯਾਤਰੀ ਜ਼ਖਮੀ ਹੋ ਗਏ ਸਨ। ਫਲਾਈਟ ਦੇ ਪਾਇਲਟਾਂ ਦਾ ਦੋ ਵਾਰ ਡਰੱਗ ਟੈਸਟ ਕੀਤਾ ਗਿਆ, ਜਿਸ 'ਚ ਸਾਹਮਣੇ ਆਇਆ ਕਿ ਉਹ ਗਾਂਜਾ ਪੀ ਕੇ ਜਹਾਜ਼ ਉਡਾ ਰਹੇ ਸਨ।
ਇਸ ਹਾਦਸੇ ਮਗਰੋਂ ਡੀ.ਜੀ.ਸੀ.ਏ. (DGCA) ਦੇ ਰੈਂਡਮ ਟੈਸਟ ਨਿਯਮਾਂ ਤੋਂ ਅੱਗੇ ਵਧਦਿਆਂ ਏਅਰ ਇੰਡੀਆ ਪ੍ਰਸ਼ਾਸਨ ਨੇ ਸਾਰੇ ਫਲਾਈਟ ਕ੍ਰੂ ਲਈ ਅਜਿਹੇ ਨਸ਼ੀਲੇ ਪਦਾਰਥਾਂ ਅਤੇ ਬਿਨਾਂ ਇਜਾਜ਼ਤ ਵਾਲੀਆਂ ਦਵਾਈਆਂ ਦੀ ਜਾਂਚ ਪੂਰੀ ਤਰ੍ਹਾਂ ਲਾਜ਼ਮੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅਮਰੀਕਾ-ਇਰਾਨ ਦੀ ਜੰਗ 'ਚ ਚੱਲਣ ਜਾ ਰਿਹੈ ਪਰਮਾਣੂ ਬੰਬ ! ਸਾਬਕਾ ਸੰਸਦ ਮੈਂਬਰ ਦਾ ਹੈਰਾਨੀਜਨਕ ਦਾਅਵਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਮਲਾ 'ਚ ਟੈਂਕਰ-ਕਾਰ ਦੀ ਭਿਆਨਕ ਟੱਕਰ, ਦੋ ਪੁਲਸ ਮੁਲਾਜ਼ਮਾਂ ਦੀ ਦਰਦਨਾਕ ਮੌਤ
NEXT STORY