ਲੰਡਨ-ਇੰਗਲੈਂਡ ਦੇ ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਨੇ ਸੋਮਵਾਰ ਨੂੰ ਕਿਹਾ ਕਿ ਬ੍ਰਿਟੇਨ ਕੋਵਿਡ-19 ਦੇ ‘ਸਭ ਤੋਂ ਖਰਾਬ’ ਹਫਤਿਆਂ ’ਚ ਦਾਖਲ ਕਰ ਗਿਆ ਹੈ ਅਤੇ ਆਉਣ ਵਾਲਾ ਸਮਾਂ ‘‘ਬੇਹਦ ਖਤਰਨਾਕ’’ ਹੋਵੇਗਾ। ਉਨ੍ਹਾਂ ਨੇ ਇਨਫੈਕਸ਼ਨ ਦਾ ਕਹਿਰ ਰੋਕਣ ਲਈ ਲੋਕਾਂ ਨੂੰ ਘਰਾਂ ’ਚ ਰਹਿਣ ਦੇ ਨਿਯਮ ਦਾ ਸਖਤੀ ਨਾਲ ਪਾਲਣ ਕਰਨ ਦੀ ਬੇਨਤੀ ਕੀਤੀ ਹੈ। ਲਾਕਡਾਊਨ ਦੇ ਨਿਯਮਾਂ ਦਾ ਪਲਾਣ ਕਰਨ ਨਾਲ ਜੁੜੇ ਕਈ ਜਾਗਰੂਕਤਾ ਮੁਹਿੰਮਾਂ ਦੀ ਲੜੀ ਦਾ ਚਿਹਰਾ ਰਹੇ ਪ੍ਰੋਫੈਸਰ ਕ੍ਰਿਸ ਵ੍ਹਿਟੀ ਨੇ ਕਿਹਾ ਕਿ ਪਹਿਲਾਂ ਤੋਂ ਹੀ ਕੰਮ ਦੇ ਜ਼ਿਆਦਾ ਬੋਝ ਨਾਲ ਜੂਝ ਰਹੀ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਦੀ ਮਦਦ ਕਰਨ ਦਾ ਇਕੋ ਇਕ ਜ਼ਰੀਆ ਹੈ ਹੈ ਕਿ ਹੋਰ ਲੋਕਾਂ ਨਾਲ ਸਾਰੇ ਲੋੜੀਂਦੇ ਸੰਪਰਕ ਨੂੰ ਘੱਟ ਕੀਤਾ ਜਾ ਸਕੇ ਅਤੇ ਨਾਲ ਹੀ ਟੀਕਾਕਰਣ ਪ੍ਰੋਗਰਾਮ ’ਚ ਤੇਜ਼ੀ ਲਿਆਈ ਜਾਵੇ।
ਇਹ ਵੀ ਪੜ੍ਹੋ -ਰੂਸ ਦੀਆਂ ਅਗਲੇ 30 ਦਿਨਾਂ ’ਚ ਸਪੁਤਨਿਕ-ਵੀ ਦੀਆਂ 40 ਲੱਖ ਖੁਰਾਕਾਂ ਤਿਆਰ ਕਰਨ ਦੀ ਯੋਜਨਾ
ਪ੍ਰੋਫੈਸਰ ਵ੍ਹਿਟੀ ਨੇ ਬੀ.ਬੀ.ਸੀ. ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਹਰ ਕੋਈ ਇਹ ਸਵੀਕਾਰ ਕਰੇਗਾ ਕਿ ਐੱਨ.ਐੱਚ.ਐੱਸ. ਦੇ ਅੰਕੜਿਆਂ ਦੇ ਲਿਹਾਜ਼ ਨਾਲ ਇਹ ਸਭ ਤੋਂ ਜ਼ਿਆਦਾ ਖਤਰਨਾਕ ਸਮਾਂ ਹੈ। ਅਗਲੇ ਕੁਝ ਹਫਤੇ ਐੱਨ.ਐੱਚ.ਐੱਸ. ਲਈ ਮਹਾਮਾਰੀ ਦੇ ਸਭ ਤੋਂ ਬੁਰੇ ਹਫਤੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਹਰ ਕਿਸੇ ਦੀ ਸਮੱਸਿਆ ਹੈ। ਕਿਸੇ ਦੇ ਨਾਲ ਵੀ ਤੁਹਾਡਾ ਗੈਰ-ਜ਼ਰੂਰੀ ਸੰਪਰਕ ਇਨਫੈਕਸ਼ਨ ਦੇ ਕਹਿਰ ਦਾ ਸੰਭਾਵਿਤ ਜ਼ਰੀਆ ਬਣ ਸਕਦਾ ਹੈ ਜੋ ਕਿਸੇ ਕਮਜ਼ੋਰ ਵਿਅਕਤੀ ਨੂੰ ਪ੍ਰਭਾਵਿਤ ਕਰੇ। ਉਨ੍ਹਾਂ ਨੇ ਕਿਹਾ ਕਿ ਇੰਗਲੈਂਡ ਦੇ ਹਸਪਤਾਲਾਂ ’ਚ ਕੋਵਿਡ-19 ਦੇ 30,000 ਤੋਂ ਜ਼ਿਆਦਾ ਮਰੀਜ਼ ਫਿਲਹਾਲ ਦਾਖਲ ਹਨ ਜਦਕਿ ਅਪ੍ਰੈਲ ’ਚ ਜਦ ਬੀਮਾਰੀ ਚੋਟੀ ’ਤੇ ਸੀ ਤਾਂ ਇਹ ਅੰਕੜਾ 18,000 ਦਾ ਸੀ।
ਇਹ ਵੀ ਪੜ੍ਹੋ -ਕੈਪੀਟਲ ਹਿੰਸਾ ’ਚ ਮਰਨ ਵਾਲਿਆਂ ਲਈ ਪੋਪ ਨੇ ਕੀਤੀ ਪ੍ਰਾਥਨਾ, ਸ਼ਾਂਤੀ ਕਾਇਮ ਕਰਨ ਦੀ ਕੀਤੀ ਅਪੀਲ
ਉਨ੍ਹਾਂ ਨੇ ਕਿਹਾ ਕਿ ਹਸਪਤਾਲ ’ਚ ਦਾਖਲ ਮਰੀਜ਼ਾਂ ਦੇ ਅੰਕੜੇ ਨਾਲ ਸਬੰਧ ਨਾ ਹੋਣ ਵਾਲਾ ਕੋਈ ਵੀ ਵਿਅਕਤੀ ਅਸਲ ’ਚ ਇਸ ਦੀ ਗੰਭੀਰਤਾ ਨੂੰ ਸਮਝ ਹੀ ਨਹੀਂ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਭਿਆਨਕ ਸਥਿਤੀ ਹੈ। ਉਨ੍ਹਾਂ ਨੇ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ’ਚ ਹੋਈਆਂ 80 ਹਜ਼ਾਰ ਤੋਂ ਜ਼ਿਆਦਾ ਮੌਤਾਂ ਵੱਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਇਕ ਅਨੁਮਾਨ ਮੁਤਾਬਕ ਬਿ੍ਰਟੇਨ ’ਚ ਰੋਜ਼ਾਨਾ 50 ’ਚੋਂ ਇਕ ਵਿਅਕਤੀ ਕੋਰੋਨਾ ਇਨਫੈਕਟਿਡ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਰਬੀਆ : ਪਹਿਲੇ ਪੜਾਅ 'ਚ 7 ਲੱਖ ਤੋਂ ਵੱਧ ਲੋਕਾਂ ਨੂੰ ਲੱਗੇ ਕੋਰੋਨਾ ਟੀਕਾ
NEXT STORY