ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਕਾਲੇ ਮੂਲ ਦੀ ਪਹਿਲੀ ਮਹਿਲਾ ਪੁਲਸ ਅਧਿਕਾਰੀ ਦੀ 83 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਬਰਤਾਨੀਆ ਵਿਚ ਕਾਲੇ ਮੂਲ ਦੇ ਭਾਈਚਾਰੇ ਲਈ ਇਹ ਮਾਣ ਪ੍ਰਾਪਤ ਕਰਨ ਵਾਲੀ ਇਸ ਮਹਿਲਾ ਦਾ ਨਾਮ ਸਿਸਲਿਨ ਫੇ ਐਲਨ ਸੀ। ਐਲਨ 1968 ਵਿਚ 29 ਸਾਲ ਦੀ ਉਮਰ 'ਚ ਕ੍ਰਾਈਡਨ, ਦੱਖਣੀ ਲੰਡਨ ਵਿਚ ਇਕ ਨਰਸ ਵਜੋਂ ਕੰਮ ਕਰਨ ਤੋਂ ਬਾਅਦ, ਮੈਟ ਪੁਲਸ ਵਿਚ ਭਰਤੀ ਹੋਈ ਸੀ। ਉਸਨੇ ਮੈਟ ਪੁਲਸ ਵਿਚ ਚਾਰ ਸਾਲਾਂ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਐਲਨ ਨੇ ਪਹਿਲਾਂ ਕ੍ਰਾਈਡਨ ਅਤੇ ਬਾਅਦ ਵਿਚ ਮਿਸਿੰਗ ਪਰਸਨ ਬਿਊਰੋ ਵਿਚ ਡਿਊਟੀ ਕੀਤੀ। ਫਿਰ ਉਹ ਜਮੈਕਾ ਚਲੀ ਗਈ, ਜਿੱਥੇ ਉਸਨੇ ਇਕ ਪੁਲਸ ਅਧਿਕਾਰੀ ਵਜੋਂ ਕੰਮ ਕਰਨਾ ਜਾਰੀ ਰੱਖਿਆ।
ਕ੍ਰਾਈਡਨ ਕੁਈਨਜ਼ ਹਸਪਤਾਲ ਵਿਚ ਨਰਸ ਵਜੋਂ ਕੰਮ ਕਰਨ ਸਮੇਂ ਐਲਨ ਨੇ ਪੁਲਸ ਵਿਭਾਗ ਵਿਚ ਮਰਦਾਂ ਅਤੇ ਔਰਤ ਅਫ਼ਸਰਾਂ ਦੀ ਭਰਤੀ ਦਾ ਇਸ਼ਤਿਹਾਰ ਵੇਖ ਕੇ ਆਪਣੇ ਕੈਰੀਅਰ ਵਿਚ ਤਬਦੀਲੀ ਲਿਆਉਣ ਦਾ ਫੈਸਲਾ ਕੀਤਾ। ਉਸਨੇ ਪੀਲ ਹਾਊਸ ਵਿਚ ਸਿਖਲਾਈ ਪ੍ਰਾਪਤ ਕੀਤੀ ਅਤੇ ਪਹਿਲੀ ਪੋਸਟਿੰਗ ਉਸ ਦੇ ਪਰਿਵਾਰ ਦੇ ਨਜ਼ਦੀਕ ਕ੍ਰਾਈਡਨ ਵਿਚ ਫਿਲ ਰੋਡ ਥਾਣੇ ਵਿਚ ਸੀ। 2020 ਵਿਚ ਐਲਨ ਨੂੰ ਨੈਸ਼ਨਲ ਬਲੈਕ ਪੁਲਸ ਐਸੋਸੀਏਸ਼ਨ (ਐੱਨ. ਬੀ. ਪੀ. ਏ.) ਦੁਆਰਾ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਾਪਤ ਹੋਇਆ। ਜਮੈਕਾ ਵਿਖੇ ਰਹਿ ਰਹੀ ਐਲਨ ਦੀ 5 ਜੁਲਾਈ ਨੂੰ ਓਚੋ ਰੀਓਸ ਸਥਿਤ ਉਸਦੇ ਘਰ ਵਿਖੇ ਮੌਤ ਹੋ ਗਈ। ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਐੱਨ. ਬੀ. ਪੀ. ਏ. ਦੇ ਪ੍ਰੈਜੀਡੈਂਟ ਐਂਡੀ ਜਾਰਜ ਅਨੁਸਾਰ ਬਰਤਾਨਵੀ ਪੁਲਸ ਵਿਚ ਉਸ ਦੇ ਯੋਗਦਾਨ ਨੂੰ ਅੱਖੋਂ ਉਹਲੇ ਨਹੀਂ ਕੀਤਾ ਜਾ ਸਕਦਾ।
ਤਾਲਿਬਾਨ ਖ਼ਿਲਾਫ਼ ਅਫਗਾਨਿਸਤਾਨ ’ਚ ਮਹਿਲਾਵਾਂ ਨੇ ਚੁੱਕੇ ਹਥਿਆਰ
NEXT STORY