ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਨਿੱਜੀ ਪੁਲਾੜ ਕੰਪਨੀ ਸਪੇਸਐਕਸ ਦੀ ਸ਼ੁੱਕਰਵਾਰ ਨੂੰ ਆਪਣੇ ਸਟਾਰਸ਼ਿਪ ਰਾਕੇਟ ਦੇ ਦੋਵਾਂ ਹਿੱਸਿਆਂ ਨੂੰ ਉਡਾਣ ਤੋਂ ਬਾਅਦ ਵਾਪਸ ਲਿਆ ਕੇ ਲਾਂਚਿੰਗ ਸਾਈਟ ’ਤੇ ਫੜਨ ਦੀ ਕੋਸ਼ਿਸ਼ ਨਾਕਾਮ ਰਹੀ। ਰਾਕੇਟ ਦੇ ਬੂਸਟਰ ’ਚ ਮੈਕਸੀਕੋ ਦੀ ਖਾੜੀ ਵਿਚ ਡਿੱਗਣ ਤੋਂ ਬਾਅਦ ਧਮਾਕਾ ਹੋ ਗਿਆ, ਹਾਲਾਂਕਿ ਪੁਲਾੜੀ ਗੱਡੀ ਧਰਤੀ ਦੇ ਆਰਬਿਟ ’ਚ ਪਹੁੰਚਣ ਵਿਚ ਸਫਲ ਰਹੀ।
ਉਡਾਣ ਭਰਨ ਤੋਂ ਬਾਅਦ ਰਾਕੇਟ ਦੇ ਪਹਿਲੇ ਪੜਾਅ ਦੇ ਬੂਸਟਰ ਨੂੰ ਟੈਕਸਾਸ ਸਥਿਤ ਲਾਂਚਿੰਗ ਸਾਈਟ ’ਤੇ ਵਾਪਸ ਲਿਆਉਣ ਦੀ ਬਜਾਏ ਸਮੁੰਦਰ ਵਿਚ ਇਕ ਨਿਰਧਾਰਿਤ ਥਾਂ ਵੱਲ ਮੋੜ ਦਿੱਤਾ ਗਿਆ। ਇਸ ਝਟਕੇ ਦੇ ਬਾਵਜੂਦ ਪੁਲਾੜੀ ਗੱਡੀ ਆਪਣੀ ਯਾਤਰਾ ’ਤੇ ਅੱਗੇ ਵਧਦੀ ਰਹੀ।
ਬੂਸਟਰ ਦੇ ਤਬਾਹ ਹੋਣ ਨਾਲ ਐਲਨ ਮਸਕ ਦੀ ਕੰਪਨੀ ਇਕ ਹੀ ਉਡਾਣ ਦੌਰਾਨ ਰਾਕੇਟ ਦੇ ਦੋਵਾਂ ਹਿੱਸਿਆਂ ਨੂੰ ਫੜਨ ਦੀ ਉਪਲੱਬਧੀ ਹਾਸਲ ਕਰਨ ਤੋਂ ਖੁੰਝ ਗਈ। ਇਸ ਪ੍ਰੀਖਣ ਦਾ ਮੂਲ ਉਦੇਸ਼ ਰਾਕੇਟ ਦੇ ਹਰ ਹਿੱਸੇ ਨੂੰ ਵਾਪਸ ਹਾਸਲ ਕਰਨਾ ਸੀ, ਤਾਂ ਜੋ ਭਵਿੱਖ ’ਚ ਇਨ੍ਹਾਂ ਦੀ ਮੁੜ ਵਰਤੋਂ ਕੀਤੀ ਜਾ ਸਕੇ।
'ਸੁਪਰ' ਪਾਵਰਾਂ ਦੀ ਇਤਿਹਾਸਕ ਮੀਟਿੰਗ ! ਪਰਮਾਣੂ ਹਥਿਆਰਾਂ ਬਾਰੇ ਲਿਆ ਜਾ ਸਕਦੈ ਵੱਡਾ ਫ਼ੈਸਲਾ
NEXT STORY