ਵਾਸ਼ਿੰਗਟਨ – ਸਵਿਟਜ਼ਰਲੈਂਡ ਦੀ ਸਾਬਕਾ ਮਾਡਲ ਬੀਟ੍ਰਿਸ ਕਿਊਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਜਬਰ-ਜ਼ਨਾਹ ਦਾ ਦੋਸ਼ ਲਾਇਆ ਹੈ। ਉਸ ਨੇ ਕਿਹਾ ਕਿ 1993 ਵਿਚ ਨਿਊਯਾਰਕ ਦੇ ਪਲਾਜ਼ਾ ਹੋਟਲ ’ਚ ਟਰੰਪ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਕਿਊਲ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਉਸ ਦੇ ਸਰੀਰ ਦੇ ਕਈ ਹਿੱਸਿਆਂ ’ਚੋਂ ਖੂਨ ਵਹਿ ਰਿਹਾ ਸੀ ਅਤੇ ਸੱਟਾਂ ਦੇ ਨਿਸ਼ਾਨ ਪੈ ਗਏ ਸਨ। ਇਹ ਦਾਅਵਾ ਅਮਰੀਕੀ ਸੰਸਦ ਵਿਚ ਡੈਮੋਕ੍ਰੈਟਿਕ ਮੈਂਬਰਾਂ ਵੱਲੋਂ ਜਾਰੀ ਕੀਤੀ ਗਈ ਇਕ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।
ਕਿਊਲ ਨੇ 2024 ਵਿਚ ਟਰੰਪ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਉਸ ਵੇਲੇ ਉਸ ਨੇ ਕਿਹਾ ਸੀ ਕਿ 1993 ਵਿਚ ਟਰੰਪ ਨੇ ਉਸ ਨੂੰ ਜ਼ਬਰਦਸਤੀ ਫੜਿਆ, ਚੁੰਮਿਆ ਅਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਨਵੀਂ ਰਿਪੋਰਟ ਵਿਚ ਕਿਊਲ ਨੇ ਕਮੇਟੀ ਦੇ ਕਰਮਚਾਰੀਆਂ ਨੂੰ ਦੱਸਿਆ ਕਿ ਉਸ ਘਟਨਾ ਦੌਰਾਨ ਟਰੰਪ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਸੀ।
ਕਿਊਲ ਸਵਿਟਜ਼ਰਲੈਂਡ ਦੀ ਮਾਡਲ ਤੇ ਸਾਬਕਾ ਮਿਸ ਸਵਿਟਜ਼ਰਲੈਂਡ ਹੈ। ਉਸ ਦੇ ਮੁਤਾਬਕ 1993 ਵਿਚ ਉਹ ਅਮਰੀਕਨ ਡ੍ਰੀਮ ਪੇਜੈਂਟ ਵਿਚ ਹਿੱਸਾ ਲੈਣ ਲਈ ਅਮਰੀਕਾ ਗਈ ਸੀ। ਇਸ ਮੁਕਾਬਲੇ ਵਿਚ ਟਰੰਪ ਦੀ ਵੀ ਭਾਈਵਾਲੀ ਸੀ। ਪ੍ਰੋਗਰਾਮ ਦੌਰਾਨ ਮੈਨਹੱਟਨ ਦੇ ਪਲਾਜ਼ਾ ਹੋਟਲ ਵਿਚ ਪੱਤਰਕਾਰਾਂ ਨਾਲ ਦੁਪਹਿਰ ਦੇ ਖਾਣੇ ਸਮੇਂ ਉਸ ਦੀ ਟਰੰਪ ਨਾਲ ਮੁਲਾਕਾਤ ਹੋਈ। ਕਿਊਲ ਨੇ ਦੱਸਿਆ ਕਿ ਇਸ ਤੋਂ ਬਾਅਦ ਟਰੰਪ ਦੇ ਇਕ ਸਹਿਯੋਗੀ ਨੇ ਉਸ ਨੂੰ ਹੋਟਲ ਦੇ ਕਮਰੇ ਵਿਚ ਮਿਲਣ ਲਈ ਬੁਲਾਇਆ ਸੀ।
ਪਾਕਿ ’ਚ ਵਿਆਹ ਦੀ ਰਿਸੈਪਸ਼ਨ ਪਿੱਛੋਂ ਲਾੜੀ ਦੀ ਗੋਲੀ ਮਾਰ ਕੇ ਹੱਤਿਆ
NEXT STORY