ਕਾਬੁਲ— ਜਦੋਂ ਤੋਂ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਸੱਤਾ ਸੰਭਾਲੀ ਹੈ, ਉਦੋਂ ਤੋਂ ਉੱਥੇ ਅਸ਼ਾਂਤੀ ਹੈ। ਇਸ ਅਸ਼ਾਂਤੀ ਭਰੇ ਮਾਹੌਲ ਕਾਰਨ ਹਜ਼ਾਰਾਂ ਅਫ਼ਗਾਨ ਲੋਕ ਆਪਣੇ ਗੁਆਂਢੀ ਦੇਸ਼ ਈਰਾਨ ਦੌੜ ਗਏ ਹਨ। ਅਸ਼ਾਂਤ ਦੇਸ਼ ਵਿਚ ਅਨਿਸ਼ਚਿਤਤਾ ਵਧ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸਾਬਕਾ ਅਫ਼ਗਾਨ ਪੁਲਸ ਕਰਮੀ ਹਜ਼ਾਰਾਂ ਅਫ਼ਗਾਨਾਂ ’ਚੋਂ ਇਕ ਹੈ ਜੋ ਸਰਹੱਦ ਪਾਰ ਕਰ ਕੇ ਈਰਾਨ ਦੌੜ ਗਏ। ਪੁਲਸ ਕਰਮੀ ਜੋ ਕਿ ਨਵੀਂ ਤਾਲਿਬਾਨ ਸਰਕਾਰ ਤਹਿਤ ਕੰਮ ਤੋਂ ਬਾਹਰ ਹੈ। 22 ਸਾਲਾ ਸਾਬਕਾ ਅਧਿਕਾਰੀ ਅਬਦੁੱਲ ਅਹਿਦ ਨੇ ਦੱਸਿਆ ਕਿ ਉਹ ਦੇਸ਼ ਛੱਡ ਰਿਹਾ ਹੈ ਕਿਉਂਕਿ ਉਸ ਨੂੰ ਅਫ਼ਗਾਨਿਸਤਾਨ ਵਿਚ ਭਵਿੱਖ ਦੀ ਕੋਈ ਉਮੀਦ ਨਹੀਂ ਹੈ।
ਅਬਦੁੱਲ ਅਹਿਦ ਨੇ ਕਿਹਾ ਕਿ ਮੈਂ ਆਪਣੀ ਨੌਕਰੀ ਗੁਆ ਦਿੱਤੀ। ਮੈਨੂੰ ਨੌਕਰੀ ਦੀ ਭਾਲ ਵਿਚ ਅਫ਼ਗਾਨਿਸਤਾਨ ਛੱਡਣ ਲਈ ਮਜ਼ਬੂਰ ਹੋਣਾ ਪਿਆ, ਤਾਂ ਕਿ ਮੈਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਾਂ। ਓਧਰ ਦੱਖਣੀ-ਪੱਛਮੀ ਨਿਮਰੂਜ਼ ਸੂਬੇ ਦੀ ਰਾਜਧਾਨੀ ਜ਼ਰੰਜ ਦੇ ਸਰਹੱਦੀ ਸ਼ਹਿਰ ਵਿਚ ਕਈ ਸਰੋਤਾਂ ਅਤੇ ਚਸ਼ਮਦੀਦਾਂ ਨੇ ਵਾਇਸ ਆਫ਼ ਅਮਰੀਕਾ ਨੂੰ ਪੁਸ਼ਟੀ ਕੀਤੀ ਹੈ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਮਗਰੋਂ ਹਜ਼ਾਰਾਂ ਅਫ਼ਗਾਨ, ਤਾਲਿਬਾਨ ਦੇ ਅਧੀਨ ਆਰਥਿਕ ਤੰਗੀਆਂ ਅਤੇ ਰਾਜਨੀਤਕ ਅੱਤਿਆਚਾਰਾਂ ਤੋਂ ਡਰਦੇ ਹੋਏ, ਸਰਹੱਦ ਤੋਂ ਦੌੜ ਰਹੇ ਹਨ।
ਦੱਸ ਦੇਈਏ ਕਿ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਤਾਲਿਬਾਨ ਨੇ ਦੇਸ਼ ਤੋਂ ਅਮਰੀਕੀ ਅਤੇ ਨਾਟੋ ਫ਼ੌਜੀਆਂ ਦੀ ਵਾਪਸੀ ਦਰਮਿਆਨ ਅਫ਼ਗਾਨਿਸਤਾਨ ਸਰਕਾਰ ਦੀ ਫ਼ੌਜ ਖ਼ਿਲਾਫ਼ ਹਮਲਾਵਰ ਅਤੇ ਤੇਜ਼ੀ ਨਾਲ ਅੱਗੇ ਵੱਧਣ ਮਗਰੋਂ ਕਾਬੁਲ ’ਤੇ ਕਬਜ਼ਾ ਕਰ ਲਿਆ। ਕਾਬੁਲ ’ਤੇ ਤਾਲਿਬਾਨ ਦਾ ਕਬਜ਼ਾ ਹੋਣ ਅਤੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੀ ਲੋਕਤੰਤਰੀ ਰੂਪ ਨਾਲ ਚੁਣੀ ਗਈ ਸਰਕਾਰ ਡਿੱਗਣ ਤੋਂ ਬਾਅਦ ਦੇਸ਼ ਸੰਕਟ ਵਿਚ ਆ ਗਿਆ।
ਗੈਸ ਸਟੇਸ਼ਨਾਂ ’ਤੇ ਗੈਸ ਦੀ ਕਮੀ ਨਾਲ ਨਜਿੱਠਣ ਲਈ ਬ੍ਰਿਟਿਸ਼ ਸਰਕਾਰ ਬੁਲਾ ਸਕਦੀ ਹੈ ਫੌਜ
NEXT STORY