ਲਾਹੌਰ (ਬਿਊਰੋ)— ਪਾਕਿਸਤਾਨ ਦੀ ਇਕ ਵਾਰੀ ਫਿਰ ਦਿਲ ਦਹਿਲਾ ਦੇਣ ਵਾਲੀ ਖਬਰ ਆਈ ਹੈ। ਸੋਮਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਇਕ ਟਰਾਂਸਜੈਂਡਰ ਨੂੰ ਕੁੱਟਣ ਮਗਰੋਂ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਟਰਾਂਸਜੈਂਡਰ ਭਾਈਚਾਰੇ ਦੀਆਂ ਲੋੜਾਂ ਅਤੇ ਮੁੱਦਿਆਂ ਨੂੰ ਚੁੱਕਣ ਵਾਲੇ ਇਕ ਸੰਗਠਨ 'ਟਰਾਂਸ ਐਕਸ਼ਨ ਪਾਕਿਸਤਾਨ' ਮੁਤਾਬਕ ਇਸ ਸਮੂਹ ਨੇ ਐਤਵਾਰ ਰਾਤ ਖਾਨ ਉੱਲਾਹ ਉਰਫ ਸ਼ੀਨਾ ਦੇ ਘਰ ਵਿਚ ਦਾਖਲ ਹੋ ਕੇ ਪਹਿਲਾਂ ਉਸ ਨੂੰ ਕੁੱਟਿਆ ਅਤੇ ਫਿਰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਸੰਗਠਨ ਨੇ ਸੂਬਾਈ ਸਰਕਾਰ 'ਤੇ ਇਸ ਸੂਬੇ ਵਿਚ ਭਾਈਚਾਰੇ ਦੀ ਸੁਰੱਖਿਆ ਕਰਨ ਵਿਚ ਪੂਰੀ ਤਰ੍ਹਾਂ ਅਸਫਲ ਰਹਿਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਸਾਲ 2015 ਦੇ ਬਾਅਦ ਹੁਣ ਤੱਕ 56 ਟਰਾਂਸਜੈਂਡਰਾਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ। ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਹਾਲਾਂਕਿ ਇਸ ਹੱਤਿਆ ਦੇ ਉਦੇਸ਼ ਬਾਰੇ ਪਤਾ ਨਹੀਂ ਚੱਲ ਸਕਿਆ ਹੈ।
ਮੋਂਟ ਸੇਂਟ ਮਿਸ਼ੇਲ ਵਿਚ ਹਮਲੇ ਦੀ ਧਮਕੀ ਨੂੰ ਲੈ ਕੇ ਸ਼ੱਕੀ ਗ੍ਰਿਫਤਾਰ
NEXT STORY