ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਮਾਹਰਾਂ ਅਨੁਸਾਰ ਬ੍ਰਿਟੇਨ ਵਿਚ ਚੱਲ ਰਹੇ ਕੋਰੋਨਾਵਾਇਰਸ ਸੰਕਟ ਦੇ ਫਟਣ ਤੋਂ ਪਹਿਲਾਂ ਵਿਸ਼ਵਵਿਆਪੀ ਮਹਾਮਾਰੀ ਦੇ ਖਤਰੇ ਤੋਂ “ਸੁੱਤਾ ਪਿਆ” ਸੀ। ਆਕਸਫੋਰਡ ਯੂਨੀਵਰਸਿਟੀ ਦੇ ਮੈਡੀਸਨ ਦੇ ਪ੍ਰੋਫੈਸਰ ਸਰ ਜੌਹਨ ਬੈੱਲ ਨੇ ਮੰਗਲਵਾਰ ਨੂੰ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਧਿਕਾਰੀ ਪਿਛਲੇ ਕੁਝ ਦਹਾਕਿਆਂ ਦੌਰਾਨ ਉਭਰ ਰਹੀਆਂ ਛੂਤ ਦੀਆਂ ਬਿਮਾਰੀਆਂ ਦੇ ਕਈ ਖਤਰਿਆਂ ਦੇ ਬਾਵਜੂਦ ਮਹਾਮਾਰੀ 'ਤੇ ਕਾਬੂ ਪਾਉਣ ਦੀ ਤਿਆਰੀ ਵਿਚ ਅਸਫਲ ਰਹੇ ਹਨ।
ਸਰ ਬੈੱਲ ਨੇ ਬ੍ਰਿਟੇਨ ਦੇ ਕੋਰੋਨਵਾਇਰਸ ਮਹਾਮਾਰੀ ਨਾਲ ਨਜਿੱਠਣ ਦੀ ਤੁਲਨਾ ਸਿੰਗਾਪੁਰ ਨਾਲ ਕੀਤੀ, ਜਿਸ ਬਾਰੇ ਉਸ ਨੇ ਕਿਹਾ ਕਿ ਦਸੰਬਰ ਵਿਚ ਚੀਨ ਦੇ ਵੁਹਾਨ ਵਿਚ ਪਹਿਲੇ ਕੇਸ ਦਰਜ ਹੋਣ ਤੋਂ ਥੋੜ੍ਹੀ ਦੇਰ ਬਾਅਦ, ਜਨਵਰੀ ਦੇ ਸ਼ੁਰੂ ਵਿਚ ਉਹਨਾਂ ਨੇ “ਮੁਸੀਬਤ ਨਾਲ ਨਜਿੱਠਣ ਦੀ ਤਿਆਰੀ” ਸ਼ੁਰੂ ਕਰ ਦਿੱਤੀ ਸੀ। ਓ.ਐੱਨ.ਐੱਸ. ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਵਿਡ-19 ਕਾਰਨ 51,096 ਮੌਤਾਂ 10 ਜੁਲਾਈ ਤੱਕ ਇੰਗਲੈਂਡ ਅਤੇ ਵੇਲਜ਼ ਵਿਚ ਹੋਈਆਂ ਹਨ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡ ਦੁਆਰਾ ਪਿਛਲੇ ਹਫ਼ਤੇ ਪ੍ਰਕਾਸ਼ਤ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਕੋਵਿਡ-19 ਨਾਲ ਸਬੰਧਤ 4,187 ਮੌਤਾਂ 12 ਜੁਲਾਈ ਤੱਕ ਸਕਾਟਲੈਂਡ ਵਿੱਚ ਦਰਜ ਹੋਈਆਂ ਸਨ, ਜਦੋਂ ਕਿ 14 ਜੁਲਾਈ ਤੱਕ ਉੱਤਰੀ ਆਇਰਲੈਂਡ ਵਿੱਚ 844 ਮੌਤਾਂ ਦਰਜ ਸਨ।
ਪੜ੍ਹੋ ਇਹ ਅਹਿਮ ਖਬਰ- ਪਾਕਿ: ਬਲੋਚਿਸਤਾਨ ਸੂਬੇ 'ਚ 73 ਸਾਲਾਂ ਬਾਅਦ ਸਿੱਖਾਂ ਲਈ ਖੁੱਲ੍ਹਿਆ ਗੁਰਦੁਆਰਾ ਸਾਹਿਬ
ਇਕੱਠੇ ਅੰਕੜਿਆਂ ਦਾ ਅਰਥ ਹੈ ਕਿ ਹੁਣ ਤੱਕ ਪੂਰੇ ਯੂਕੇ ਵਿਚ 56,127 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ, ਅਮਰੀਕਾ, ਦੱਖਣੀ ਅਫਰੀਕਾ ਅਤੇ ਭਾਰਤ ਸਮੇਤ ਦੁਨੀਆ ਭਰ ਦੇ ਦੇਸ਼ ਵੱਧ ਰਹੀਆਂ ਦਰਾਂ ਨੂੰ ਰੋਕਣ ਲਈ ਸੰਘਰਸ਼ ਕਰ ਰਹੇ ਹਨ।
ਚੀਨ ਦੇ ਖਤਰੇ ਨਾਲ ਨਜਿੱਠਣ ਲਈ ਭਾਰਤ, ਜਾਪਾਨ ਤੇ ਦ.ਕੋਰੀਆ ਦੇ ਨਾਲ ਕੰਮ ਕਰੇਗਾ US : ਸਾਂਸਦ
NEXT STORY