ਲੰਡਨ, (ਰਾਜਵੀਰ ਸਮਰਾ )- ਹਥਿਆਰਾਂ ਨਾਲ ਲੈਸ ਗੈਂਗ ਗਿਰੋਹ ਵਲੋਂ ਲੈਸਟਰ ਦੇ ਨਰਬੋਰਅ ਰੋਡ ਵਿਖੇ ਇਕ 19 ਸਾਲਾ ਨੌਜਵਾਨ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਹਥੌੜੇ ਅਤੇ ਲਾਠੀਆਂ ਵੀ ਫੜੀਆਂ ਸਨ।
ਘਟਨਾ ਉਪਰੰਤ ਪੁਲਸ ਵਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਹਮਲਾ ਕਰਨ ਵਾਲਿਆਂ ਦੀ ਗਿਣਤੀ 6 ਦੇ ਕਰੀਬ ਦੱਸੀ ਜਾ ਰਹੀ ਹੈ। ਇਕ ਚਸ਼ਮਦੀਦ ਜਨਾਨੀ ਨੇ ਦੱਸਿਆ ਕਿ ਹਮਲਾਵਰਾਂ ਨੇ ਨੌਜਵਾਨ 'ਤੇ ਬੇਰਹਿਮੀ ਨਾਲ ਹਮਲਾ ਕੀਤਾ । ਉਸ ਨੇ ਦੱਸਿਆ ਕਿ ਨੌਜਵਾਨ ਦਾ ਚਿਹਰਾ ਖੂਨ ਨਾਲ ਲੱਥਪਥ ਹੋ ਗਿਆ।
ਘਟਨਾ ਉਪਰੰਤ ਪੁਲਸ ਤੁਰੰਤ ਮੌਕੇ 'ਤੇ ਪੁੱਜ ਗਈ ਅਤੇ ਇਸਤੰਬੁਲ ਰੈਸਟੋਰੈਂਟ ਰੋਡ, ਸ਼ਫਟਸਬੁਰੀ ਰੋਡ ਇਲਾਕੇ ਨੂੰ ਸੀਲ ਕਰਦਿਆਂ ਹਮਲਾਵਰਾਂ ਦੀ ਭਾਲ ਆਰੰਭ ਕਰ ਦਿੱਤੀ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਹਮਲਾਵਰਾਂ ਨੇ ਨੌਜਵਾਨ ਦੀਆਂ ਲੱਤਾਂ ਉੱਪਰ ਕਈ ਵਾਰ ਕੀਤੇ। ਪੁਲਸ ਮੁਤਾਬਕ ਦੋਸ਼ੀ ਜਲਦੀ ਕਾਬੂ ਆ ਜਾਣਗੇ।
ਅੱਤਵਾਦੀ ਹਮਲੇ 9/11 ਦੀ ਬਰਸੀ ’ਤੇ ਅਮਰੀਕਾ ਨੇ ਨੀਲੀ ਰੌਸ਼ਨੀ ਨਾਲ ਦਿੱਤੀ ਸ਼ਰਧਾਂਜਲੀ (ਤਸਵੀਰਾਂ)
NEXT STORY