ਲੰਡਨ— ਬ੍ਰਿਟੇਨ 'ਚ ਵੀਰਵਾਰ ਨੂੰ ਆਮ ਚੋਣਾਂ ਹੋ ਰਹੀਆਂ ਹਨ। 2015 ਤੋਂ ਬਾਅਦ ਇੱਥੇ ਤੀਜੀ ਵਾਰ ਚੋਣਾਂ ਹੋ ਰਹੀਆਂ ਹਨ। ਇਸ ਦਾ ਕਾਰਨ ਬ੍ਰੈਗਜ਼ਿਟ ਹੈ। ਅਸਲ 'ਚ 2016 'ਚ ਰਾਇਸ਼ੁਮਾਰੀ 'ਚ 52 ਫੀਸਦੀ ਵੋਟਰਾਂ ਨੇ ਈ. ਯੂ. ਤੋਂ ਬਾਹਰ ਨਿਕਲਣ ਦੇ ਹੱਕ 'ਚ ਵੋਟ ਪਾਈ ਸੀ ਪਰ ਇਸ 'ਤੇ ਅਮਲ ਨਹੀਂ ਹੋ ਸਕਿਆ। ਇਸ ਮੁੱਦੇ 'ਤੇ ਡੇਵਿਡ ਕੈਮਰੂਨ, ਥੈਰੇਸਾ ਮੇਅ ਅਤੇ ਜਾਨਸਨ ਨੂੰ ਪੀ. ਐੱਮ. ਅਹੁਦਾ ਛੱਡਣਾ ਪਿਆ। ਉੱਥੇ ਹੀ 1923 ਤੋਂ ਬਾਅਦ ਹੁਣ ਭਾਵ 96 ਸਾਲ ਬਾਅਦ ਦਸੰਬਰ 'ਚ ਸੰਸਦੀ ਚੋਣਾਂ ਹੋਣ ਜਾ ਰਹੀਆਂ ਹਨ। ਤੈਅ ਸਮੇਂ ਮੁਤਾਬਕ ਮਈ 2022 'ਚ ਚੋਣਾਂ ਹੋਣੀਆਂ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਦੂਜੇ ਵਿਸ਼ਵ ਯੁੱਧ ਦੇ ਬਾਅਦ ਇਹ ਬ੍ਰਿਟੇਨ ਦੀਆਂ ਸਭ ਤੋਂ ਅਹਿਮ ਚੋਣਾਂ ਹਨ। 20ਵੀਂ ਸਦੀ 'ਚ ਯੂਰਪ ਤੋਂ ਬ੍ਰਿਟੇਨ ਵੱਖਰਾ ਰਿਹਾ। ਯੁੱਧ ਦੇ ਬਾਅਦ ਆਈ ਸ਼ਾਂਤੀ ਨੇ ਬ੍ਰਿਟੇਨ ਦੀ ਅਰਥ ਵਿਵਸਥਾ ਨੂੰ ਮਜਬੂਤ ਕਰ ਦਿੱਤਾ। ਇਨ੍ਹਾਂ ਚੋਣਾਂ 'ਚ ਤੈਅ ਹੋਵੇਗਾ ਕਿ ਬ੍ਰਿਟੇਨ ਦਾ ਰਿਸ਼ਤਾ ਯੂਰਪ ਨਾਲ ਰਹੇਗਾ ਜਾਂ ਟੁੱਟੇਗਾ। ਸਕਾਟਲੈਂਡ ਅਤੇ ਆਇਰਲੈਂਡ ਵੀ ਯੁਨਾਈਟਡ ਕਿੰਗਡਮ ਦੀਆਂ ਚੋਣਾਂ 'ਚ ਸ਼ਾਮਲ ਹੁੰਦੇ ਹਨ।
ਚੋਣ ਮੁਹਿੰਮ ਦੌਰਾਨ ਖਾਸ ਰਹੇ ਇਹ ਮੁੱਦੇ—
ਬ੍ਰੈਗਜ਼ਿਟ—
ਕੰਜ਼ਰਵੇਟਿਵ ਪਾਰਟੀ ਦਾ ਸਾਫ ਸੰਦੇਸ਼ ਹੈ 'ਬ੍ਰੈਗਜ਼ਿਟ ਪੂਰਾ ਕਰਨਾ'। ਉੱਥੇ ਹੀ ਲੇਬਰ ਪਾਰਟੀ ਇਸ 'ਤੇ ਗੱਲਬਾਤ ਅਤੇ ਦੋਬਾਰਾ ਰਾਇਸ਼ੁਮਾਰੀ ਚਾਹੁੰਦੀ ਹੈ। ਲਿਬਰਲ ਡੈਮੋਕ੍ਰੇਟਿਕ ਪਾਰਟੀ ਬ੍ਰੈਗਜ਼ਿਟ ਰੱਦ ਕਰਨ ਦੇ ਪੱਖ 'ਚ ਹੈ।
ਅੱਤਵਾਦੀਆਂ ਨੂੰ ਸਜ਼ਾ—
ਹਾਲ ਹੀ 'ਚ ਲੰਡਨ ਬ੍ਰਿਜ 'ਤੇ ਹਮਲੇ ਦੀ ਚਰਚਾ ਚੋਣ ਮੁਹਿੰਮ ਦੌਰਾਨ ਵੀ ਰਹੀ। ਪਿਛਲੀ ਲੇਬਰ ਪਾਰਟੀ ਦੀ ਸਰਕਾਰ ਨੇ ਅਪਰਾਧੀਆਂ ਨੂੰ ਅੱਧੀ ਸਜ਼ਾ ਦੇ ਬਾਅਦ ਰਿਹਾਅ ਕਰਨ ਦਾ ਕਾਨੂੰਨ ਬਣਾਇਆ ਸੀ। ਕੰਜ਼ਵੇਟਿਵ ਇਸ ਨੂੰ ਖਤਮ ਕਰੇਗੀ।
ਸਿਹਤ ਤੇ ਵਾਤਾਵਰਣ—
ਸਿਹਤ ਖੇਤਰ 'ਚ ਨਿਵੇਸ਼ ਵੀ ਇਕ ਅਹਿਮ ਮੁੱਦਾ ਹੈ। ਕਾਰਬਨ ਪੈਦਾਵਰ ਨੂੰ ਸਾਰੀਆਂ ਪਾਰਟੀਆਂ ਨੇ ਏਜੰਡਾ ਬਣਾਇਆ ਹੈ। ਇਸ ਦੇ ਲਈ ਵੱਖਰਾ ਫੰਡ ਵੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ।
ਪੀ. ਐੱਮ. ਬਣਨ ਦੀ ਦੌੜ 'ਚ 3, ਕੀਤੇ ਇਹ ਵਾਅਦੇ—
ਪੀ. ਐੱਮ. ਬੋਰਿਸ ਜਾਨਸਨ (ਕੰਜ਼ਰਵੇਟਿਵ ਪਾਰਟੀ) ਦਾ ਵਾਅਦਾ ਹੈ ਕਿ ਉਹ ਬ੍ਰੈਗਜ਼ਿਟ ਡੀਲ ਪੂਰੀ ਕਰਨਗੇ। ਉਹ ਇਨਕਮ ਟੈਕਸ , ਇੰਸ਼ੋਰੈਂਸ 'ਚ ਯੋਗਦਾਨ ਅਤੇ ਵੈੱਟ ਵਧਾਉਣ ਦਾ ਵਾਅਦਾ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਪੁਆਇੰਟ ਆਧਾਰਿਤ ਇਮੀਗ੍ਰੇਸ਼ਨ ਦਾ ਵੀ ਵਾਅਦਾ ਕੀਤਾ ਗਿਆ ਹੈ।
ਜੇਰੇਮੀ ਕਾਰਬਿਨ (ਲੇਬਰ ਪਾਰਟੀ) ਦਾ ਵਾਅਦਾ ਹੈ ਕਿ ਉਹ ਬ੍ਰੈਗਜ਼ਿਟ 'ਤੇ ਫਿਰ ਤੋਂ ਗੱਲਬਾਤ ਕਰਵਾਉਣਗੇ। ਉਦਯੋਗਾਂ ਦਾ ਦੋਬਾਰਾ ਰਾਸ਼ਟਰੀਕਰਣ ਹੋਵੇਗਾ। ਕਾਰਪੋਰੇਟ ਟੈਕਸ 'ਚ ਵਾਧਾ ਅਤੇ ਅਮੀਰਾਂ ਤੋਂ 5 ਫੀਸਦੀ ਵਧੇਰੇ ਟੈਕਸ ਲਿਆ ਜਾਵੇਗਾ।
ਜੋ ਸਵਿੰਸਨ (ਡੈਮੋਕ੍ਰੇਟਿਕ ਪਾਰਟੀ) ਦਾ ਵਾਅਦਾ ਹੈ ਕਿ ਬ੍ਰੈਗਜ਼ਿਟ ਡੀਲ ਰੋਕ ਦਿੱਤੀ ਜਾਵੇਗੀ। ਕਲਾਈਮਟ ਚੇਂਜ ਨਾਲ ਨਜਿੱਠਣ ਲਈ ਵਾਧ ਫੰਡ ਰੱਖਿਆ ਜਾਵੇਗਾ।
ਨਿਕੋਲਾ ਸਟਰਜਨ( ਸਕੌਟਿਸ਼ ਨੈਸ਼ਨਲਿਸਟ ਪਾਰਟੀ) ਭਾਵੇਂ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਨਹੀਂ ਹੈ ਪਰ ਸਰਕਾਰ ਬਣਾਉਣ 'ਚ ਬਹੁਮਤ ਹਾਸਲ ਕਰਨ 'ਚ ਇਨ੍ਹਾਂ ਦੀ ਪਾਰਟੀ ਖਾਸ ਭੂਮਿਕਾ ਨਿਭਾਵੇਗੀ।
ਰੂਸ ਦੇ ਇਕਲੌਤੇ ਜਹਾਜ਼ ਕੈਰੀਅਰ ਨੂੰ ਲੱਗੀ ਅੱਗ
NEXT STORY