ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਵਿੱਚ ਵਾਲਗ੍ਰੀਨਜ਼ ਬੂਟਸ ਅਲਾਇੰਸ ਇੰਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਦੇ ਅਮਰੀਕਾ ਵਿਚਲੇ ਸਟੋਰਾਂ ਨੇ ਦੇਸ਼ ਦੀਆਂ ਸਿਹਤ ਏਜੰਸੀਆਂ ਦੁਆਰਾ ਕੋਵਿਡ ਦੀਆਂ ਬੂਸਟਰ ਖੁਰਾਕਾਂ ਨੂੰ ਮਨਜ਼ੂਰੀ ਦੇਣ ਤੋਂ ਬਾਅਦ, ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀਆਂ ਕੋਵਿਡ-19 ਬੂਸਟਰ ਖੁਰਾਕਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬੂਸਟਰ ਖੁਰਾਕਾਂ ਦੇ ਸਬੰਧ ਵਿੱਚ ਸੀ.ਡੀ.ਸੀ. ਅਨੁਸਾਰ ਅਮਰੀਕਨ ਆਪਣੇ ਲੱਗੇ ਅਸਲ ਟੀਕੇ ਤੋਂ ਇਲਾਵਾ ਬੂਸਟਰ ਖੁਰਾਕ ਲਈ ਵੱਖਰੀ ਵੈਕਸੀਨ ਵੀ ਚੁਣ ਸਕਦੇ ਹਨ। ਯੂ.ਐੱਸ. ਦੇ ਸਿਹਤ ਰੈਗੂਲੇਟਰਾਂ ਨੇ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਜੇ ਐਂਡ ਜੇ ਵੈਕਸੀਨ ਦੀ ਦੂਜੀ ਖੁਰਾਕ ਦੀ ਸਿਫਾਰਸ਼ ਕੀਤੀ ਹੈ, ਜਿਨ੍ਹਾਂ ਨੂੰ ਘੱਟੋ-ਘੱਟ 2 ਮਹੀਨੇ ਪਹਿਲਾਂ ਵੈਕਸੀਨ ਦੀ ਪਹਿਲੀ ਖੁਰਾਕ ਮਿਲੀ ਸੀ ਅਤੇ ਘੱਟੋ-ਘੱਟ 65 ਸਾਲ ਦੀ ਉਮਰ ਦੇ ਲੋਕਾਂ ਅਤੇ ਗੰਭੀਰ ਬਿਮਾਰੀ ਦੇ ਉੱਚ ਜੋਖ਼ਮ ਵਾਲੇ ਲੋਕਾਂ ਲਈ ਦੋ ਖੁਰਾਕਾਂ ਦੇ ਘੱਟੋ-ਘੱਟ ਛੇ ਮਹੀਨਿਆਂ ਬਾਅਦ ਮੋਡਰਨਾ ਦੇ ਟੀਕੇ ਦੀ ਤੀਜੀ ਖੁਰਾਕ ਦੀ ਸਿਫਾਰਸ਼ ਕੀਤੀ ਹੈ। ਸੀ.ਡੀ.ਸੀ. ਦੇ ਅਨੁਸਾਰ ਕਮਜ਼ੋਰ ਇਮਿਊਨੀਟੀ ਵਾਲੇ ਅਮਰੀਕੀ ਨੇ ਅਗਸਤ ਵਿੱਚ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦੀ ਤੀਜ਼ੀ ਖੁਰਾਕ ਪ੍ਰਾਪਤ ਕਰਨੀ ਸ਼ੁਰੂ ਕੀਤੀ ਸੀ ਅਤੇ ਇਸ ਸਮੂਹ ਦੇ ਲਗਭਗ 11.6 ਮਿਲੀਅਨ ਲੋਕਾਂ ਨੇ ਟੀਕੇ ਦੀਆਂ ਬੂਸਟਰ ਖੁਰਾਕਾਂ ਪ੍ਰਾਪਤ ਕੀਤੀਆਂ ਹਨ।
ਇਹ ਵੀ ਪੜ੍ਹੋ - ਸਕਾਟਲੈਂਡ: ਕੋਪ 26 ਦੌਰਾਨ ਕੋਰੋਨਾ ਕੇਸਾਂ ਦੇ ਵਧਣ ਦੀ ਚਿਤਾਵਨੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲਾਸਗੋ ਸਿਟੀ ਕੌਂਸਲ ਫੋਸਟਰ ਕੇਅਰ ’ ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਵਿਅਕਤੀ ਨੂੰ ਦੇਵੇਗੀ ਲੱਖਾਂ ਪੌਂਡ ਦਾ ਹਰਜਾਨਾ
NEXT STORY