ਦੇਹਰਾਦੂਨ (ਏਜੰਸੀ)- ਪਤੰਜਲੀ ਯੋਗਪੀਠ ਦੇ ਮਹਾਮੰਤਰੀ ਅਤੇ ਯੋਗ ਗੁਰੂ ਬਾਬਾ ਰਾਮਦੇਵ ਦੇ ਸਭ ਤੋਂ ਭਰੋਸੇਮੰਦ ਆਚਾਰੀਆ ਬਾਲਕ੍ਰਿਸ਼ਨ ਨੂੰ ਉੱਤਰਾਖੰਡ ਦੇ ਦੇਹਰਾਦੂਨ ਸਥਿਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਵਿਸ਼ੇਸ਼ ਅਦਾਲਤ ਨੇ ਫਰਜ਼ੀ ਪ੍ਰਮਾਣ ਪੱਤਰ ਅਤੇ ਪਾਸਪੋਰਟ ਮਾਮਲੇ 'ਚ ਬਰੀ ਕਰ ਦਿੱਤਾ ਹੈ। ਸੀਬੀਆਈ ਅਨੁਸਾਰ, ਲਗਭਗ 15 ਸਾਲ ਪਹਿਲੇ ਉੱਤਰ ਪ੍ਰਦੇਸ਼ ਦੇ ਬਰੇਲੀ ਸਥਿਤ ਪਾਸਪੋਰਟ ਦਫ਼ਤਰ 'ਚ ਪਾਸਪੋਰਟ ਬਣਵਾਉਣ ਨੂੰ ਆਚਾਰੀਆ ਨੇ ਖੁਰਜਾ ਦੇ ਇਕ ਸੰਸਕ੍ਰਿਤ ਕਾਲਜ ਨਾਲ ਜੁੜੇ ਫਰਜ਼ੀ ਵਿਦਿਅਕ ਸਰਟੀਫਿਕੇਟ ਪੇਸ਼ ਕੀਤੇ ਸਨ।
ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਅਪਰਾਧਕ ਧਾਰਾਵਾਂ ਅਤੇ ਪਾਸਪੋਰਟ ਐਕਟ ਦੇ ਅਧੀਨ ਕਾਰਵਾਈ ਕੀਤੀ ਗਈ ਸੀ। ਇਸੇ ਮਾਮਲੇ 'ਚ ਪੇਸ਼ ਸੀਬੀਆਈ ਦੀ ਜਾਂਚ ਅਤੇ ਸਬੂਤਾਂ ਦੇ ਆਧਾਰ 'ਤੇ ਸੋਮਵਾਰ ਨੂੰ ਵਿਸ਼ੇਸ਼ ਅਦਾਲਤ ਨੇ ਆਚਾਰੀਆ ਬਾਲਾਕ੍ਰਿਸ਼ਨ 'ਤੇ ਲਗਾਏ ਦੋਸ਼ਾਂ ਤੋਂ ਉਨ੍ਹਾਂ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੂਸ 'ਚ ਭਾਰਤੀ ਨੌਜਵਾਨ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ ! ਪਤਨੀ ਨੇ ਰੋ-ਰੋ ਕੇ CM ਯੋਗੀ ਅੱਗੇ ਲਾਈ ਮਦਦ ਦੀ ਗੁਹਾਰ
NEXT STORY