ਵਾਸ਼ਿੰਗਟਨ- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਦੁਨੀਆ ਇਸ ਕਾਰਨ ਬੁਰੀ ਤਰ੍ਹਾਂ ਜੂਝ ਰਹੀ ਹੈ। ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 2 ਲੱਖ 92 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਅਤੇ ਇਨਫੈਕਟਡ ਲੋਕਾਂ ਦੀ ਗਿਣਤੀ 43 ਲੱਖ 42 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ ਜਦਕਿ 16 ਲੱਖ ਤੋਂ ਜ਼ਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਮੌਤਾਂ ਦਾ ਅੰਕੜਾ 83 ਹਜ਼ਾਰ ਨੂੰ ਪਾਰ ਕਰ ਗਈ ਹੈ ਅਤੇ 14 ਲੱਖ 8 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਹਨ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਨੇ ਖਦਸ਼ਾ ਜਤਾਉਂਦੇ ਹੋਏ ਕਿਹਾ ਕਿ ਕੋਰੋਨਾ ਸ਼ਾਇਦ ਕਦੇ ਨਹੀਂ ਜਾਵੇਗਾ। ਮਾਈਕਲ ਜੇ ਰਿਆਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੋਰੋਨਾ ਵੀ ਐੱਚ. ਆਈ. ਵੀ. ਤਰ੍ਹਾਂ ਹਮੇਸ਼ਾ ਲਈ ਜ਼ਿੰਦਗੀ ਦਾ ਹਿੱਸਾ ਬਣ ਜਾਵੇ। ਫਿਲਹਾਲ ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਇਸ ਦੇ ਸਭ ਦੀ ਪਹੁੰਚ ਤੱਕ ਹੋਣ ਦੀ ਉਡੀਕ ਕਰ ਰਹੇ ਹਨ।
ਉਨ੍ਹਾਂ ਕਿਹਾ,"ਇਹ ਸਾਡੇ ਭਾਈਚਾਰੇ ਵਿਚ ਇਕ ਹੋਰ ਮਹਾਮਾਰੀ ਬਣ ਸਕਦਾ ਹੈ। ਪਹਿਲਾਂ ਆਈਆਂ ਹੋਰ ਬੀਮਾਰੀਆਂ ਜਿਵੇਂ ਐੱਚ. ਆਈ. ਵੀ. ਕਦੇ ਖਤਮ ਨਹੀਂ ਹੋਈ ਬਲਕਿ ਉਸ ਦਾ ਇਲਾਜ ਲੱਭਿਆ ਗਿਆ ਤਾਂ ਕਿ ਲੋਕ ਇਸ ਬੀਮਾਰੀ ਨਾਲ ਜੀਅ ਸਕਣ। ਅਜਿਹੀ ਉਮੀਦ ਹੈ ਕਿ ਇਕ ਪ੍ਰਭਾਵੀ ਟੀਕਾ ਆਵੇਗਾ ਪਰ ਤਦ ਵੀ ਇਸ ਦੀ ਵੱਡੀ ਮਾਤਰਾ ਵਿਚ ਬਣਾਉਣ ਅਤੇ ਦੁਨੀਆ ਭਰ ਦੇ ਲੋਕਾਂ ਤਕ ਮੁਹੱਈਆ ਕਰਾਉਣ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੋਵੇਗੀ।"
ਘਾਨਾ 'ਚ ਵਾਪਰਿਆ ਸੜਕ ਹਾਦਸਾ, ਹੋਈ ਅੱਠ ਲੋਕਾਂ ਦੀ ਮੌਤ
NEXT STORY