ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਫਿਰ ਦਾਅਵਾ ਕੀਤਾ ਕਿ ਪਿਛਲੇ ਸਾਲ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਜਦੋਂ ਵਾਸ਼ਿੰਗਟਨ ਨੇ ਭਾਰਤ ਅਤੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਨੇ ਜੰਗ ਖ਼ਤਮ ਨਾ ਕੀਤੀ, ਤਾਂ ਉਨ੍ਹਾਂ ’ਤੇ ਭਾਰੀ ਟੈਰਿਫ ਲਾਇਆ ਜਾਵੇਗਾ, ਤਾਂ ਉਹ ‘ਬਹੁਤ ਨਾਰਾਜ਼ ਹੋਏ।’ ਵਾਸ਼ਿੰਗਟਨ ਨੇੜੇ ਕੈਂਪ ਡੇਵਿਡ ’ਚ ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਅ ਦੌਰਾਨ 11 ਜਹਾਜ਼ ਤਬਾਹ ਹੋਏ ਸਨ। ਹਾਲਾਂਕਿ, ਭਾਰਤ ਨੇ ਇਸ ਦਾਅਵੇ ਦਾ ਲਗਾਤਾਰ ਖੰਡਨ ਕੀਤਾ ਹੈ। ਟਰੰਪ ਨੇ ਦੁਹਰਾਇਆ ਕਿ ਉਨ੍ਹਾਂ ਨੇ ਆਪਣੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਕੁੱਲ ਅੱਠ ਜੰਗਾਂ ਰੁਕਵਾਈਆਂ। ਉੱਥੇ ਹੀ ਹਮਾਸ ਨੇ ਗਾਜ਼ਾ ਜੰਗ ਨੂੰ ਸਮਾਪਤ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ 20 ਨੁਕਾਤੀ ਸ਼ਾਂਤੀ ਯੋਜਨਾ ਅਤੇ ਹਥਿਆਰ ਛੱਡਣ ਦੇ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ, ਜਦਕਿ ਇਜ਼ਰਾਈਲ ਇਸ ਯੋਜਨਾ ਦੇ ਮੌਜੂਦਾ ਖਰੜੇ ਤੋਂ ਖੁਸ਼ ਨਹੀਂ ਹੈ ਅਤੇ ਉਸ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ।
ਅਮਰੀਕਾ 'ਚ ਵੱਡਾ ਹਾਦਸਾ: F-35B ਸਟੀਲਥ ਫਾਈਟਰ ਜੈੱਟ ਕ੍ਰੈਸ਼, ਪਾਇਲਟ ਨੇ ਜਹਾਜ਼ ਤੋਂ ਬਾਹਰ ਨਿਕਲ ਕੇ ਬਚਾਈ ਜਾਨ
NEXT STORY