ਵਾਸ਼ਿੰਗਟਨ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕੋਰੋਨਾ ਦੇ ਸੰਭਾਵਿਤ ਇਲਾਜ ਲਈ ਕਾਰਗਾਰ ਮੰਨੀ ਜਾ ਰਹੀ ਹਾਈਡ੍ਰੋਕਲੋਰੋਕਵੀਨ ਦਵਾਈ ਦੇ ਟ੍ਰਾਇਲ 'ਤੇ ਰੋਕ ਲਗਾ ਦਿੱਤੀ ਹੈ। ਅਜਿਹਾ ਸੁਰੱਖਿਆ ਕਾਰਣਾਂ ਦੇ ਚਲਦਿਆਂ ਕੀਤਾ ਗਿਆ ਹੈ। ਦੱਸ ਦਈਏ ਕਿ ਹਾਈਡ੍ਰੋਕਲੋਰੋਕਵੀਨ ਮਲੇਰੀਆ ਦੇ ਰੋਗੀਆਂ ਨੂੰ ਦਿੱਤੀ ਜਾਂਦੀ ਹੈ।
ਡਬਲਿਊ.ਐਚ.ਓ. ਦੇ ਮੁਖੀ ਟੇਡ੍ਰੋਸ ਐਡਨੋਮ ਘੇਬੀਅਸ ਨੇ ਇਕ ਵਰਚੁਅਲ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਬੀਤੇ ਹਫਤੇ ਲੈਂਸੇਟ ਵਿਚ ਇਕ ਅਧਿਐਨ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੋਵਿਡ-19 ਰੋਗੀਆਂ 'ਤੇ ਦਵਾਈ ਦੀ ਵਰਤੋਂ ਕਰਨ ਨਾਲ ਉਨ੍ਹਾਂ ਦੇ ਮਰਨ ਦੀ ਸੰਭਾਵਨਾ ਵੱਧ ਸਕਦੀ ਹੈ। ਇਸ ਦੇ ਚੱਲਦਿਆਂ ਡਬਲਿਊ.ਐੱਚ.ਓ. ਨੇ ਪ੍ਰੀਖਣਾਂ ਨੂੰ ਮੁਲਤਵੀ ਕਰ ਦਿੱਤਾ ਹੈ, ਜਦੋਂ ਕਿ ਸੁਰੱਖਿਆ ਨੂੰ ਲੈ ਕੇ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਟੇਡ੍ਰੋਸ ਮੁਤਾਬਕ ਪਹਿਲਾਂ ਡਾਟਾ ਸੇਫਟੀ ਮਾਨੀਟਰਿੰਗ ਬੋਰਡ ਸੇਫਟੀ ਡਾਟਾ ਦੀ ਸਮੀਖਿਆ ਕਰੇਗਾ। ਟ੍ਰਾਇਲ ਦੇ ਬਾਕੀ ਹਿੱਸੇ ਜਾਰੀ ਰਹਿਣਗੇ।
PIA ਦੇ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੇ ਤਿੰਨ ਵਾਰ ਨਜ਼ਰਅੰਦਾਜ਼ ਕੀਤੀ ਸੀ ਚਿਤਾਵਨੀ
NEXT STORY