ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸੂਬੇ ਓਨਟਾਰਿਓ ਵਿੱਚ 80 ਮਿਲੀਅਨ ਡਾਲਰ ਦੀ 'ਲਾਟੋ ਮੈਕਸ ਜੈਕਪਾਟ' ਜਿੱਤਣ ਵਾਲਾ ਖੁਸ਼ਕਿਸਮਤ ਵਿਅਕਤੀ ਤਿੰਨ ਮਹੀਨੇ ਬਾਅਦ ਆਪਣੇ ਜੇਤੂ ਹੋਣ ਦਾ ਦਾਅਵਾ ਕਰਨ ਲਈ ਸਾਹਮਣੇ ਆਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਰਕਮ ਲੈਣ ਵਿੱਚ ਦੇਰੀ ਹੋਣਾ ਕੋਈ ਅਜੀਬ ਗੱਲ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 80 ਮਿਲੀਅਨ ਡਾਲਰ ਦੀ ਲਾਟਰੀ ਟਿਕਟ ਤਿੰਨ ਮਹੀਨੇ ਪਹਿਲਾਂ ਵੇਚੀ ਗਈ ਸੀ।
ਇਹ ਵੀ ਪੜ੍ਹੋ : ਅਮਰੀਕਾ-ਈਰਾਨ ਵਿਚਾਲੇ ਹੋਈ ਜੰਗਬੰਦੀ! ਟਰੰਪ ਨੇ ਕਰ 'ਤਾ ਵੱਡਾ ਐਲਾਨ
ਮਾਹਿਰਾਂ ਮੁਤਾਬਕ ਵੱਡੇ ਜੈਕਪਾਟ ਜਿੱਤਣ ਵਾਲੇ ਲੋਕ ਅਕਸਰ ਕਾਨੂੰਨੀ ਸਲਾਹ ਲੈਂਦੇ ਹਨ, ਟੈਕਸ ਅਤੇ ਨਿਵੇਸ਼ ਸੰਬੰਧੀ ਯੋਜਨਾਬੰਦੀ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਵੱਡੇ ਬਦਲਾਵਾਂ ਲਈ ਤਿਆਰੀ ਕਰਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਦੇਰੀ ਆਮ ਹੈ ਅਤੇ ਜੇਤੂਆਂ ਨੂੰ ਆਪਣੇ ਇਨਾਮ ਦਾ ਦਾਅਵਾ ਕਰਨ ਲਈ ਨਿਰਧਾਰਤ ਸਮਾਂ ਦਿੱਤਾ ਜਾਂਦਾ ਹੈ, ਜਿਸਦੇ ਅੰਦਰ ਉਹ ਆਰਾਮ ਨਾਲ ਆਪਣੇ ਫੈਸਲੇ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਕਸੀਕੋ ਤੋਂ ਆਈ ਮੰਦਭਾਗੀ ਖ਼ਬਰ: ਅਗਵਾਕਾਰਾਂ ਦੇ ਚੁੰਗਲ 'ਚ ਫਸੇ 9 ਖਾਨ ਮਜ਼ਦੂਰਾਂ ਦੀ ਦਰਦਨਾਕ ਮੌਤ
NEXT STORY