ਬਿਜ਼ਨੈੱਸ ਡੈਸਕ : ਬੈਂਕ ਖਾਤਾ ਧਾਰਕਾਂ ਲਈ ਆਪਣੇ ਖਾਤੇ ਜਾਂ ਲੌਕਰ ਵਿੱਚ ਇੱਕ ਤੋਂ ਵੱਧ ਨਾਮਜ਼ਦ ਵਿਅਕਤੀ (Nominee) ਬਣਾਉਣ ਦੀ ਸਹੂਲਤ ਹੁਣ ਬੈਂਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣ ਰਹੀ ਹੈ। ਪਿਛਲੇ ਸਾਲ ਬੈਂਕਿੰਗ ਕਾਨੂੰਨ ਵਿੱਚ ਕੀਤੇ ਗਏ ਬਦਲਾਅ ਅਨੁਸਾਰ, ਹੁਣ ਇੱਕ ਖਾਤੇ ਵਿੱਚ ਵੱਧ ਤੋਂ ਵੱਧ ਚਾਰ ਨਾਮਜ਼ਦ ਵਿਅਕਤੀ ਬਣਾਏ ਜਾ ਸਕਦੇ ਹਨ, ਪਰ ਇਨ੍ਹਾਂ ਦੇ ਕਲੇਮ ਸੈਟਲ (ਦਾਅਵੇ ਨਿਪਟਾਉਣ) ਕਰਨ ਵੇਲੇ ਬੈਂਕ ਕਈ ਤਰ੍ਹਾਂ ਦੀਆਂ ਕਾਨੂੰਨੀ ਅਤੇ ਪ੍ਰਕਿਰਿਆਤਮਕ ਉਲਝਣਾਂ ਵਿੱਚ ਫਸ ਗਏ ਹਨ।
ਇਹ ਵੀ ਪੜ੍ਹੋ : ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
RBI ਤੋਂ ਸਪੱਸ਼ਟ ਨਿਯਮਾਂ ਦੀ ਮੰਗ ਬੈਂਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਭਾਰਤੀ ਰਿਜ਼ਰਵ ਬੈਂਕ (RBI) ਤੱਕ ਪਹੁੰਚ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਇਸ ਸਬੰਧੀ ਸਪੱਸ਼ਟ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣ। ਬੈਂਕ ਅਧਿਕਾਰੀਆਂ ਅਨੁਸਾਰ, ਦੇਸ਼ ਭਰ ਵਿੱਚ ਇੱਕੋ ਜਿਹੇ ਨਿਯਮ ਲਾਗੂ ਹੋਣੇ ਚਾਹੀਦੇ ਹਨ ਕਿਉਂਕਿ ਅਜਿਹੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਇਹ ਵੀ ਪੜ੍ਹੋ : 8th Pay Commission : ਕੇਂਦਰੀ ਕਰਮਚਾਰੀਆਂ ਨੂੰ ਲੱਗ ਸਕਦੈ ਝਟਕਾ! ਇਹ ਮੰਗਾਂ ਮੰਨਣ ਦੇ ਮੂਡ 'ਚ ਨਹੀਂ ਸਰਕਾਰ
ਕਿੱਥੇ ਆ ਰਹੀ ਹੈ ਮੁੱਖ ਸਮੱਸਿਆ?
ਸਭ ਤੋਂ ਵੱਡੀ ਦਿੱਕਤ ਉਦੋਂ ਆਉਂਦੀ ਹੈ ਜਦੋਂ ਖਾਤੇ ਵਿੱਚ ਦਰਜ ਸਾਰੇ ਨਾਮਜ਼ਦ ਵਿਅਕਤੀ ਆਪਣਾ ਦਾਅਵਾ ਪੇਸ਼ ਕਰਨ ਲਈ ਇੱਕੋ ਸਮੇਂ ਬੈਂਕ ਨਹੀਂ ਪਹੁੰਚਦੇ।
ਬੈਂਕਾਂ ਅਨੁਸਾਰ, ਵੱਖ-ਵੱਖ ਅਦਾਲਤਾਂ ਦੇ ਫੈਸਲਿਆਂ ਨੇ ਇਸ ਮਾਮਲੇ ਵਿੱਚ ਉਲਝਣ ਹੋਰ ਵਧਾ ਦਿੱਤੀ ਹੈ। ਖ਼ਾਸਕਰ ਉਦੋਂ, ਜਦੋਂ ਮਾਮਲਾ ਪਹਿਲਾਂ ਹੀ ਅਦਾਲਤ ਵਿੱਚ ਚੱਲ ਰਿਹਾ ਹੋਵੇ।
ਇਹ ਵੀ ਪੜ੍ਹੋ : Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
ਕਾਨੂੰਨੀ ਵਾਰਸ ਬਨਾਮ ਨਾਮਜ਼ਦ (Nominee) ਇਸ ਮਾਮਲੇ ਵਿੱਚ ਸਭ ਤੋਂ ਅਹਿਮ ਕਾਨੂੰਨੀ ਨੁਕਤਾ ਇਹ ਹੈ ਕਿ ਅਦਾਲਤਾਂ ਮੁਤਾਬਕ ਨਾਮਜ਼ਦ ਵਿਅਕਤੀ ਸਿਰਫ਼ ਪੈਸੇ ਦਾ ਰਖਵਾਲਾ (Custodian) ਹੁੰਦਾ ਹੈ, ਜਦਕਿ ਉਸ ਪੈਸੇ ਦਾ ਅਸਲ ਮਾਲਕ 'ਕਾਨੂੰਨੀ ਵਾਰਸ' ਹੀ ਹੁੰਦਾ ਹੈ।
ਹਾਲ ਹੀ ਵਿੱਚ ਓਡੀਸ਼ਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਹਿੰਦੂ ਉੱਤਰਾਧਿਕਾਰ ਐਕਟ ਦੇ ਤਹਿਤ ਪਤਨੀ ਦਾ ਆਪਣੇ ਪਤੀ ਦੀ ਜਾਇਦਾਦ 'ਤੇ ਪਹਿਲਾ ਹੱਕ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਭਾਵੇਂ ਬੈਂਕ ਨਾਮਜ਼ਦ ਦੇ ਤੌਰ 'ਤੇ ਪਰਿਵਾਰ ਦਾ ਕੋਈ ਹੋਰ ਮੈਂਬਰ ਹੀ ਕਿਉਂ ਨਾ ਚੁਣਿਆ ਗਿਆ ਹੋਵੇ, ਪਰ ਅਸਲ ਹੱਕਦਾਰ ਕਾਨੂੰਨੀ ਵਾਰਸ ਹੀ ਰਹੇਗਾ।
ਇਹ ਵੀ ਪੜ੍ਹੋ : ਘਰ 'ਚ ਰੱਖੀ ਪੁਰਾਣੀ Gold Jewellery ਵਧਾ ਸਕਦੀ ਹੈ ਖ਼ਰਚਾ! ਐਕਸਚੇਂਜ ਤੋਂ ਪਹਿਲਾਂ ਜਾਣੋ ਨਿਯਮ
ਬੈਂਕਾਂ ਨੂੰ ਉਮੀਦ ਹੈ ਕਿ ਜੇਕਰ RBI ਇਸ ਮਾਮਲੇ ਵਿੱਚ ਕੋਈ ਸਪੱਸ਼ਟ ਨਿਯਮ ਬਣਾ ਦਿੰਦਾ ਹੈ, ਤਾਂ ਭਵਿੱਖ ਵਿੱਚ ਦਾਅਵਿਆਂ ਦੇ ਨਿਪਟਾਰੇ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਗਾਹਕਾਂ ਨੂੰ ਵੀ ਪਰੇਸ਼ਾਨੀ ਨਹੀਂ ਹੋਵੇਗੀ।
ਇਹ ਵੀ ਪੜ੍ਹੋ : 31 ਜੁਲਾਈ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ ਨਹੀਂ ਤਾਂ ਹੋਵੇਗਾ ਭਾਰੀ ਨੁਕਸਾਨ
ਇਹ ਵੀ ਪੜ੍ਹੋ : 8th Pay Commission: ਮੁਲਾਜ਼ਮਾਂ ਲਈ ਖ਼ੁਸ਼ਖ਼ਬਰੀ, ਸੈਲਰੀ ਅਤੇ ਇੰਕਰੀਮੈਂਟ 'ਚ ਹੋ ਸਕਦੇ ਹਨ ਵੱਡੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਕੀ ਸੋਨਾ ਛੂਹੇਗਾ 2 ਲੱਖ ਦਾ ਅੰਕੜਾ? ICICI Bank ਨੇ ਜਾਰੀ ਕੀਤੀ ਹੈਰਾਨ ਕਰਦੀ ਰਿਪੋਰਟ
NEXT STORY