ਮੁੰਬਈ -ਦੋ ਬੈਂਕਾਂ ਅਤੇ ਅੱਧਾ ਦਰਜਨ ਤੋਂ ਜ਼ਿਆਦਾ ਕੰਪਨੀਆਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਕਰਮਚਾਰੀਆਂ ਨੂੰ ਅਜਿਹੀ ਅਨਪਬਲਿਸ਼ਡ ਪ੍ਰਾਈਜ਼ ਸੈਂਸੇਟਿਵ ਇਨਫਾਰਮੇਸ਼ਨ (ਯੂ. ਪੀ. ਐੱਸ. ਆਈ.) ਦੀ ਜਾਣਕਾਰੀ ਸੀ, ਜੋ ਉਨ੍ਹਾਂ ਦੇ ਤਿਮਾਹੀ ਨਤੀਜਿਆਂ ਤੋਂ ਪਹਿਲਾਂ ਲੀਕ ਹੋਈ ਸੀ। ਜ਼ਿਆਦਾਤਰ ਕੰਪਨੀਆਂ ਅਤੇ ਬੈਂਕਾਂ ਨੇ ਜਾਂਚ ਦੀ ਰਿਪੋਰਟ ਸਕਿਓਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੂੰ ਸੌਂਪ ਦਿੱਤੀ ਹੈ। ਇਸ ਮਾਮਲੇ 'ਚ ਸਬੰਧਤ ਕਰਮਚਾਰੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ। ਇਨ੍ਹਾਂ 'ਚ ਇਕ ਕੰਪਨੀ ਦੇ ਮੁੱਖ ਵਿੱਤ ਅਧਿਕਾਰੀ (ਸੀ. ਐੱਫ. ਓ.) ਵੀ ਸ਼ਾਮਲ ਹਨ। ਇਸ ਮਾਮਲੇ ਨਾਲ ਸਬੰਧਤ ਚਾਰ ਸੂਤਰਾਂ ਨੇ ਦੱਸਿਆ ਕਿ ਇਹ ਕਾਰਵਾਈ ਆਉਣ ਵਾਲੇ ਹਫਤਿਆਂ 'ਚ ਕੀਤੀ ਜਾ ਸਕਦੀ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਲੀਕ ਕੀਤੀਆਂ ਗਈਆਂ ਸੂਚਨਾਵਾਂ 100 ਫ਼ੀਸਦੀ ਠੀਕ ਸਨ। ਕਈ ਕਰਮਚਾਰੀਆਂ ਨੂੰ ਇਹ ਸੂਚਨਾਵਾਂ ਵਟਸਐਪ ਫਾਰਵਰਡ ਦੇ ਰੂਪ 'ਚ ਮਿਲੀਆਂ ਸਨ ਪਰ ਉਨ੍ਹਾਂ ਇਸ ਬਾਰੇ ਕੰਪਨੀ ਦੇ ਬੋਰਡ ਨੂੰ ਜਾਣਕਾਰੀ ਨਹੀਂ ਦਿੱਤੀ। ਸੂਤਰਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਘੱਟ ਤੋਂ ਘੱਟ ਇਕ ਮਾਮਲੇ 'ਚ ਕੰਪਨੀ ਦੇ ਇਕ ਕਰਮਚਾਰੀ ਨੇ ਸੀ. ਈ. ਓ. ਅਤੇ ਸੀ. ਐੱਫ. ਓ. ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਕੋਈ ਐਕਸ਼ਨ ਨਹੀਂ ਲਿਆ। ਇਕ ਸੂਤਰ ਨੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਕ ਸੀ. ਐੱਫ. ਓ. ਦੀ ਫੋਨ ਇਮੇਜਿੰਗ ਕੀਤੀ ਗਈ ਸੀ। ਇਸ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਕੰਪਨੀ ਦੇ ਨਤੀਜਿਆਂ ਨਾਲ ਜੁੜੀਆਂ ਸੂਚਨਾਵਾਂ ਉਨ੍ਹਾਂ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੀ ਮਿਲ ਗਈਆਂ ਸਨ ਪਰ ਉਨ੍ਹਾਂ ਇਸ ਦੀ ਜਾਣਕਾਰੀ ਬੋਰਡ ਨੂੰ ਨਹੀਂ ਦਿੱਤੀ ਸੀ।
ਗੁੱਜਰਾਂ ਦੇ ਡੇਰੇ 'ਚੋਂ ਨਕਦੀ ਤੇ ਗਹਿਣੇ ਚੋਰੀ
NEXT STORY