ਲੁਧਿਆਣਾ (ਵਿੱਕੀ) : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ 14 ਕੇਂਦਰਾਂ 'ਤੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਅਤੇ ਕੰਬਾਈਡ ਡਿਫੈਂਸ ਸਰਵਿਸਜ਼ ਐਗਜ਼ਾਮੀਨੇਸ਼ਨ (ਸੀ. ਡੀ. ਐੱਸ.) ਦੀਆਂ ਪ੍ਰੀਖਿਆਵਾਂ ਕਰਵਾਈਆਂ ਗਈਆਂ। ਐੱਨ. ਡੀ. ਏ. ਦੀ ਪ੍ਰੀਖਿਆ 9 ਪ੍ਰੀਖਿਆ ਕੇਂਦਰਾਂ ’ਤੇ ਅਤੇ ਸੀ. ਡੀ. ਐੱਸ. ਦੀ ਪ੍ਰੀਖਿਆ 5 ਕੇਂਦਰਾਂ ’ਤੇ ਆਯੋਜਿਤ ਕੀਤੀ ਗਈ ਸੀ। ਐੱਨ. ਡੀ. ਏ. ਪ੍ਰੀਖਿਆ ਦੋ ਪੜਾਵਾਂ ਵਿਚ ਸਵੇਰੇ 10 ਤੋਂ 12.30 ਵਜੇ ਅਤੇ 2 ਤੋਂ 4.30 ਵਜੇ ਤੱਕ ਆਯੋਜਿਤ ਕੀਤੀ ਗਈ ਸੀ, ਜਦੋਂ ਕਿ ਸੀ. ਡੀ. ਐੱਸ. ਦੀ ਪ੍ਰੀਖਿਆ 9 ਤੋਂ 11, 12 ਤੋਂ 2 ਅਤੇ 3 ਤੋਂ 5 ਤੱਕ ਤਿੰਨ ਪੜਾਵਾਂ ਵਿਚ ਆਯੋਜਿਤ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਅੱਜ ਹੋ ਸਕਦੈ ਪੰਜਾਬ 'ਚ ਕਾਂਗਰਸ ਦੇ ਹੋਰ ਉਮੀਦਵਾਰਾਂ ਦਾ ਐਲਾਨ, ਚੱਲ ਰਹੀ ਮੀਟਿੰਗ
ਜਾਣਕਾਰੀ ਅਨੁਸਾਰ ਪੁਲਸ ਵੱਲੋਂ ਸਾਰੇ ਪ੍ਰੀਖਿਆ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਜਦ ਕਿ ਨੋਡਲ ਅਫ਼ਸਰਾਂ ਵੱਲੋਂ ਵੀ ਵੱਖ-ਵੱਖ ਕੇਂਦਰਾਂ ਦਾ ਦੌਰਾ ਕੀਤਾ ਗਿਆ। ਐੱਨ. ਡੀ. ਏ. ਦੀ ਪ੍ਰੀਖਿਆ ਲਈ, ਲੁਧਿਆਣਾ ਵਿਚ ਦੋਵਾਂ ਪੜਾਵਾਂ ਵਿਚ 3299 ਉਮੀਦਵਾਰਾਂ ਨੇ ਹਾਜ਼ਰ ਹੋਣਾ ਸੀ, ਜਿਨ੍ਹਾਂ ਵਿਚੋਂ 2025 ਉਮੀਦਵਾਰ ਸਵੇਰ ਦੇ ਪੜਾਅ ਵਿਚ ਅਤੇ 1991 ਉਮੀਦਵਾਰ ਸ਼ਾਮ ਦੇ ਪੜਾਅ ਵਿਚ ਹਾਜ਼ਰ ਹੋਏ।
ਇਹ ਵੀ ਪੜ੍ਹੋ : 2 ਸਾਲ ਪਹਿਲਾਂ ਵਿਆਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਦਰਦ ਭਰੀ ਕਹਾਣੀ ਸੁਣ ਤੁਸੀਂ ਵੀ ਭਾਵੁਕ ਹੋ ਜਾਵੋਗੇ
ਪਹਿਲੇ ਪੜਾਅ ਵਿਚ 1274 ਉਮੀਦਵਾਰ ਗੈਰ-ਹਾਜ਼ਰ ਰਹੇ ਅਤੇ ਦੂਜੇ ਪੜਾਅ ਵਿਚ 1308 ਉਮੀਦਵਾਰ ਗੈਰ-ਹਾਜ਼ਰ ਰਹੇ। ਸੀ. ਡੀ. ਐੱਸ. ਪ੍ਰੀਖਿਆ ਦੇ ਤਿੰਨ ਪੜਾਵਾਂ ਵਿਚ ਕੁੱਲ 1535 ਅਤੇ 864 ਉਮੀਦਵਾਰਾਂ ਨੇ ਹਿੱਸਾ ਲੈਣਾ ਸੀ, ਜਿਨ੍ਹਾਂ ਵਿਚੋਂ ਪਹਿਲੇ ਪੜਾਅ ਵਿਚ 682, ਦੂਜੇ ਵਿਚ 697 ਅਤੇ ਤੀਜੇ ਵਿਚ 558 ਪ੍ਰੀਖਿਆਰਥੀ ਹਾਜ਼ਰ ਹੋਏ, ਜਿਨ੍ਹਾਂ ਵਿਚੋਂ ਪਹਿਲੇ ਪੜਾਅ ਵਿਚ 8,53,838 ਅਤੇ 558 ਉਮੀਦਵਾਰ ਗੈਰ-ਹਾਜ਼ਰ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦਿਆਰਥੀਆਂ ਦੇ ਮਾਪਿਆਂ 'ਤੇ ਮਹਿੰਗਾਈ ਦੀ ਦੋਹਰੀ ਮਾਰ! ਜੇਬ 'ਤੇ ਪਵੇਗਾ ਵਾਧੂ ਬੋਝ
NEXT STORY