ਕੁਹਾੜਾ (ਬਲਜੀਤ) : ਥਾਣਾ ਕੁੰਮਕਲਾਂ ਦੀ ਪੁਲਸ ਨੇ ਪਿੰਡ ਭੈਣੀ ਸਾਹਿਬ ਵਿਖੇ ਇਕ ਪਲਾਟ ’ਤੇ ਕਥਿਤ ਤੌਰ ’ਤੇ ਜਬਰੀ ਕਬਜ਼ਾ ਕਰਨ, ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਅਮਰਜੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਰਾਈਆਂ, ਲੁਧਿਆਣਾ ਨੇ ਦੱਸਿਆ ਕਿ ਪਿੰਡ ਭੈਣੀ ਸਾਹਿਬ ਵਿਖੇ ਉਸ ਦੇ ਮਾਲਕੀ ਵਾਲੇ 8 ਮਰਲੇ 1 ਸਰਸਾਈ ਦੇ ਪਲਾਟ ’ਤੇ 9 ਨਵੰਬਰ ਨੂੰ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਪਸ ਵਿਚ ਸਲਾਹ-ਮਸ਼ਵਰਾ ਕਰਕੇ ਧੱਕੇ ਨਾਲ ਕਬਜ਼ਾ ਕਰ ਲਿਆ।
ਸ਼ਿਕਾਇਤਕਰਤਾ ਅਨੁਸਾਰ ਇਸ ਦੌਰਾਨ ਉਸ ਨਾਲ ਗਾਲੀ-ਗਲੋਚ ਕਰਨ ਦੇ ਨਾਲ-ਨਾਲ ਧਮਕੀਆਂ ਵੀ ਦਿੱਤੀਆਂ ਗਈਆਂ। ਥਾਣਾ ਕੁੰਮ ਕਲਾਂ ਦੀ ਪੁਲਿਸ ਨੇ ਬਲਬੀਰ ਸਿੰਘ, ਲਖਜੀਤ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਕੌਰ ਅਤੇ ਮਨਪ੍ਰੀਤ ਕੌਰ ਵਾਸੀਆਨ ਪਿੰਡ ਰਾਈਆਂ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਭਾਜਪਾ ’ਚ ਦਰਜਨਾਂ ਆਗੂ ਸ਼ਾਮਲ ਪਰ ਖੜ੍ਹੀ ਉਥੇ ਦੀ ਉਥੇ! ਅਕਾਲੀ ਬਣੇ ਵੱਡੇ ਭਰਾ
NEXT STORY