ਲੁਧਿਆਣਾ (ਰਾਜ)- ਲੁਧਿਆਣਾ ਸ਼ਹਿਰ ਦੇ ਉਦਯੋਗਿਕ ਅਤੇ ਸੰਘਣੀ ਆਬਾਦੀ ਵਾਲੇ ਪਿੰਡ ਗਿਆਸਪੁਰਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਖਾਲੀ ਪਲਾਟ ਦੀ ਸਫ਼ਾਈ ਦੌਰਾਨ ਮਿੱਟੀ ਦੇ ਹੇਠਾਂ ਤੋਂ ਵੱਡੀ ਮਾਤਰਾ ਵਿਚ ਫਾਇਰਡ ਅਤੇ ਜ਼ਿੰਦਾ ਗੋਲਾ ਬਾਰੂਦ ਬਰਾਮਦ ਹੋਇਆ। ਵਿਸਫੋਟਕ ਸਮੱਗਰੀ ਉਦੋਂ ਮਿਲੀ ਜਦੋਂ ਪਲਾਟ ਮਾਲਕ ਜੇ. ਸੀ. ਬੀ. ਮਸ਼ੀਨ ਨਾਲ ਜ਼ਮੀਨ ਨੂੰ ਪੱਧਰਾ ਅਤੇ ਸਾਫ਼ ਕਰ ਰਿਹਾ ਸੀ। ਪਲਾਟ ਮਾਲਕ ਸੁਨੀਲ ਦੱਤ ਜੈਨ ਦੇ ਬਿਆਨਾਂ ਦੇ ਆਧਾਰ 'ਤੇ ਸਾਹਨੇਵਾਲ ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਵਿਸਫੋਟਕ ਸਮੱਗਰੀ ਰੱਖਣ ਦੀਆਂ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਲੰਧਰ ਹਾਈਵੇਅ 'ਤੇ ਲੱਗਾ ਲੰਮਾ ਜਾਮ! ਤੇਜ਼ ਰਫ਼ਤਾਰ ਟਿੱਪਰ ਨੇ ਦੋ ਪਿਕਅੱਪ ਗੱਡੀਆਂ ਨੂੰ ਮਾਰੀ ਟੱਕਰ
ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਸ਼ਿਕਾਇਤ ਕਰਤਾ ਸੁਨੀਲ ਦੱਤ ਜੈਨ ਨੇ ਦੱਸਿਆ ਕਿ ਲੁਧਿਆਣਾ ਦੇ ਪਿੰਡ ਗਿਆਸਪੁਰਾ 'ਚ ਉਸ ਦਾ ਪਲਾਟ ਨੰਬਰ 261 (ਲਗਭਗ 3,100 ਵਰਗ ਗਜ਼) ਖਾਲੀ ਹੈ। 26 ਨਵੰਬਰ ਨੂੰ ਉਹ ਆਪਣੇ ਖਾਲੀ ਪਲਾਟ ਨੂੰ ਜੇ. ਸੀ. ਬੀ. ਮਸ਼ੀਨ ਨਾਲ ਸਾਫ਼ ਕਰ ਰਿਹਾ ਸੀ। ਖੁਦਾਈ ਅਤੇ ਸਫ਼ਾਈ ਦੌਰਾਨ ਜਦੋਂ ਮਸ਼ੀਨ ਪਲਾਟ ਦੇ ਉੱਤਰੀ ਦਿਸ਼ਾ ਦੇ ਕੋਨੇ 'ਤੇ ਪਹੁੰਚੀ ਤਾਂ ਫਾਇਰਡ ਅਤੇ ਜ਼ਿੰਦਾ ਗੋਲਾ ਬਾਰੂਦ ਬਰਾਮਦ ਹੋਇਆ।
ਇਹ ਵੀ ਪੜ੍ਹੋ: ਪੰਜਾਬ ਹਾਲਾਤ ਤਾਂ ਹੁਣ ਅੱਤਵਾਦ ਤੋਂ ਵੀ ਮਾੜੇ ਹੋ ਗਏ: ਚਰਨਜੀਤ ਸਿੰਘ ਚੰਨੀ
ਪਲਾਟ 'ਚ ਗੋਲਾ ਬਾਰੂਦ ਮਿਲਣ ਨਾਲ ਇਲਾਕੇ 'ਚ ਹੜਕੰਪ ਮਚ ਗਿਆ। ਸ਼ਿਕਾਇਤ ਕਰਤਾ ਸੁਨੀਲ ਦੱਤ ਜੈਨ ਨੇ ਪੁਲਸ ਨੂੰ ਸ਼ੱਕ ਜਤਾਇਆ ਕਿ ਗੋਲਾ ਬਾਰੂਦ ਜਾਣਬੁੱਝ ਕੇ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਉਸ ਦੇ ਖਾਲੀ ਪਲਾਟ 'ਚ ਲਿਆਂਦਾ ਅਤੇ ਲੁਕਾਇਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਬਰਾਮਦ ਗੋਲਾ ਬਾਰੂਦ ਜ਼ਬਤ ਕੀਤਾ ਅਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ। ਪੁਲਸ ਅਧਿਕਾਰੀਆਂ ਮੁਤਾਬਕ ਗੋਲਾ ਬਾਰੂਦ ਦੀ ਕਿਸਮ ਅਤੇ ਇਹ ਕਿੰਨਾ ਪੁਰਾਣਾ ਹੈ ਤੇ ਇਸ ਨੂੰ ਕਿਸੇ ਮਕਸਦ ਲਈ ਇਥੇ ਲੁਕਾ ਕੇ ਰੱਖਿਆ ਗਿਆ ਸੀ, ਇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ 13 ਜ਼ਿਲ੍ਹਿਆਂ 'ਚ Alert ਜਾਰੀ! 30 ਨਵੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਰੁਣ ਚੁੱਘ ਦੇ ਭਤੀਜੇ ਦੇ ਵਿਆਹ ਸਮਾਗਮ ’ਚ ਪਹੁੰਚੀਆਂ ਦੇਸ਼ ਭਰ ਦੀਆਂ ਪ੍ਰਸਿੱਧ ਹਸਤੀਆਂ
NEXT STORY