ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਲੀ ਦਲ ਪੁਨਰ ਸੁਰਜੀਤ ਦੇ ਮੀਤ ਪ੍ਰਧਾਨ ਦੇ ਸਾਬਕਾ ਚੇਅਰਮੈਨ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਨੇ ਲੰਘੇ ਕੱਲ ਕੇਂਦਰ ਸਰਕਾਰ ਵੱਲੋਂ ਭਾਈ ਰਾਜੋਆਣਾ ਦੇ ਮਾਮਲੇ ਵਿਚ ਜੋ ਅਰਜ਼ੀ ਦੇ ਕੇ ਉਸ ਨੂੰ ਕੋਰਟ ਦੀ ਕਾਰਵਾਈ ਕੀਤੀ ਹੈ। ਇਹ ਸਮਝ ਤੋਂ ਬਾਹਰ ਹੈ ਕਿ ਇਕ ਪਾਸੇ ਤਾਂ ਭਾਜਪਾ ਪੰਜਾਬ ਵਿਚ ਰਾਜ ਦੇ ਸੁਪਨੇ ਦੇਖ ਰਹੀ ਹੈ, ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਤੇ ਖਾਸ ਕਰਕੇ ਭਾਈ ਰਾਜੋਆਣਾ ਦੇ ਮਾਮਲੇ ਵਿਚ ਅੜਿੱਕੇ ਡਾਹ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਚੰਗਾ ਹੋਵੇਗਾ ਜੇਕਰ ਭਾਜਪਾ ਫਰਾਖ਼ਦਿਲੀ ਦਿਖਾ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੁਝ ਕਰੇ। ਉਨ੍ਹਾਂ ਨੇ ਕਿਹਾ ਕਿ 25-30 ਸਾਲਾਂ ਤੋਂ ਜੇਲਾਂ ਵਿਚ ਸੜ ਰਹੇ ਨੌਜਵਾਨਾਂ ਦੀ ਅਜੇ ਤੱਕ ਰਿਹਾਈ ਨਾ ਹੋਣਾ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਉਨ੍ਹਾਂ ਨੇ ਕਿਹਾ ਕਿ ਚੱਕੀ ’ਚ ਬੰਦ ਬੰਦੀ ਸਿੰਘਾਂ ਨੇ ਸਜ਼ਾ ਤੋਂ ਦੁੱਗਣੀ ਸਜ਼ਾ ਕੱਟ ਲਈ ਹੈ ਪਰ ਅਜੇ ਤੱਕ ਉਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਕੱਲ ਦੀ ਕਾਰਵਾਈ ਨਾਲ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਸੱਟ ਵੱਜੀ ਹੈ। ਭਾਜਪਾ ਇਸ ਬਾਰੇ ਫੌਰੀਂ ਆਪਣੀ ਸਥਿਤੀ ਸਪੱਸ਼ਟ ਕਰੇ ਤੇ ਨੌਜਵਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਗੇ ਆਵੇ। ਜਥੇਦਾਰ ਉਮੈਦਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਭ ਕੁਝ ਵੇਖ ਰਹੇ ਹਨ ਕਿ ਕੌਣ ਸਿੱਖਾਂ ਦਾ ਹਮਦਰਦ ਹੈ ਤੇ ਕੌਣ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਿਹਾ ਹੈ। ਜਥੇਦਾਰ ਊਮੈਦਪੁਰੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਤੇ ਸ਼ਾਹ ਨੂੰ ਅਪੀਲ ਕੀਤੀ ਕਿ ਬੇਲੋੜਾ ਦਖਲ ਬੰਦ ਕਰਕੇ ਰਿਹਾਈ ਲਈ ਅੱਗੇ ਆਉਣ।
ਪੰਜਾਬ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ! 2 ਨਵੰਬਰ ਤੋਂ...
NEXT STORY