ਤਰਨਤਾਰਨ (ਰਾਜੂ)- ਕੇਂਦਰੀ ਜੇਲ ਗੋਇੰਦਵਾਲ ਸਾਹਿਬ ’ਚ ਚੈਕਿੰਗ ਦੌਰਾਨ 13 ਮੋਬਾਈਲ ਅਤੇ ਸਿਮਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ 6 ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਚੈਕਿੰਗ ਦੌਰਾਨ ਗੁਰਪ੍ਰੀਤ ਸਿੰਘ, ਵਿਸ਼ਾਲਜੀਤ ਸਿੰਘ, ਹਰਜਿੰਦਰ ਸਿੰਘ ਕੋਲੋਂ ਬੈਰਕ ’ਚੋਂ 7 ਟੱਚ ਸਕ੍ਰੀਨ ਮੋਬਾਈਲ, 6 ਸਿਮ ਬਰਾਮਦ ਕੀਤੇ ਗਏ ਹਨ। ਇਸੇ ਤਰ੍ਹਾਂ ਜੇਲ ’ਚ ਬੰਦ ਸਾਹਿਲਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਕੋਲੋਂ 5 ਟੱਚ ਮੋਬਾਈਲ ਸਮੇਤ 5 ਸਿੰਮ ਅਤੇ ਰਾਜਵਿੰਦਰ ਸਿੰਘ ਕੋਲੋਂ 1 ਕੀਪੈਡ ਮੋਬਾਈਲ ਤੇ ਸਿਮ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ- ‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
NEXT STORY