ਹਰੀਕੇ ਪੱਤਣ, (ਲਵਲੀ)- ਥਾਣਾ ਹਰੀਕੇ ਅਧੀਨ ਪੈਂਦੇ ਪਿੰਡ ਅਲੀਪੁਰ ਵਿਖੇ ਘਰ ਦੇ ਜਿੰਦਰੇ ਤੋਡ਼ ਕੇ ਨਕਦੀ ਅਤੇ ਗੈਸ ਸਿਲੰਡਰ, ਚੁੱਲ੍ਹਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੋਰੀ ਹੋਣ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਕੌਰ ਪਤਨੀ ਸਵਰਨ ਸਿੰਘ ਵਾਸੀ ਅਲੀਪੁਰ ਨੇ ਦੱਸਿਆ ਕਿ ਉਸ ਦੇ ਦੋ ਲਡ਼ਕੇ ਫੌਜ ਵਿਚ ਨੌਕਰੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਰਿਹਾਇਸ਼ ਆਪਣੇ ਖੇਤਾਂ ਵਿਚ ਰੱਖੀ ਹੋਈ ਹੈ।
ਬੀਤੀ ਰਾਤ ਚੋਰਾਂ ਵੱਲੋਂ ਉਨ੍ਹਾਂ ਦੇ ਕਮਰੇ ਦੇ ਜ਼ਿੰਦਰੇ ਤੋਡ਼ ਕੇ ਇਕ ਗੈਸ ਸਿਲੰਡਰ, ਗੈਸ ਵਾਲਾ ਚੁੱਲ੍ਹਾ, ਟਰੰਕ ਵਿਚੋਂ 20,000 ਰੁਪਏ ਨਕਦੀ ਚੋਰੀ ਕਰ ਲਿਆ ਗਿਆ। ਚੋਰੀ ਸਬੰਧੀ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਦਇਆ ਸਿੰਘ ਅਲੀਪੁਰ ਆਦਿ ਹਾਜ਼ਰ ਸਨ।
ਦੇਸੀ ਕੱਟੇ ਸਮੇਤ 1 ਕਾਬੂ
NEXT STORY