ਅੰਮ੍ਰਿਤਸਰ (ਵਾਲੀਆ)- ਭਾਈ ਮੋਹਕਮ ਸਿੰਘ ਨੇ ਬਾਦਲਾਂ ਤੇ ਸ਼੍ਰੋਮਣੀ ਕਮੇਟੀ ’ਤੇ ਵੱਡਾ ਹਮਲਾ ਬੋਲਦਿਆਂ ਕਿਹਾ ਹੈ ਕਿ ਗੁਰੂ ਦਾ ਦਰ ਵਪਾਰ ਦਾ ਕੇਂਦਰ ਨਹੀਂ ਹੋ ਸਕਦਾ ਪਰ ਦੁੱਖ ਦੀ ਗੱਲ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਉਸ ਥਾਂ ’ਤੇ ਸਿੱਖਾਂ ਦੇ ਭੇਸ ਵਿਚ ਸੱਜਣ ਠੱਗ ਆਣ ਬੈਠੇ ਹਨ, ਇਹ ਵਪਾਰੀ ਪਰਿਵਾਰ (ਬਾਦਲ) ਨਿੱਜੀ ਚੈਨਲ ਰਾਹੀਂ ਚੁੱਪ-ਚੁਪੀਤੇ ਕਿੰਨੇ ਸਾਲ ਗੁਰੂ ਦੀ ਬਾਣੀ, ਕੀਰਤਨ, ਕਥਾ ਦਾ ਵਪਾਰ ਕਰ ਗਿਆ ਹੈ ਤੇ ਕਰ ਰਿਹਾ ਹੈ।
ਇਹ ਵੀ ਪੜ੍ਹੋ- ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੁੱਟ-ਕੁੱਟ ਕੇ ਕਰ ਦਿੱਤਾ ਕਤਲ
ਗੁਰੂ ਦੇ ਦਰ ’ਤੇ ਆਤਮਾ ਨੂੰ ਪ੍ਰਮਾਤਮਾ ਦੀ ਬਾਣੀ ਨਾਲ ਜੋੜਨ ਤੇ ਨਿਸ਼ਕਾਮ ਸੇਵਾ ਦੀ ਗੱਲ ਕਹੀ ਜਾਂਦੀ ਹੈ ਪਰ ਇਨ੍ਹਾਂ ਥਾਵਾਂ ’ਤੇ ਸਿੱਖ ਧਰਮ ਅਤੇ ਧਰਮ ਅਸਥਾਨਾਂ ਤੇ ਸੱਜਣ ਠੱਗ (ਬਾਦਲ) ਆਣ ਕੇ ਬੈਠ ਗਏ ਹਨ। ਇਨ੍ਹਾਂ ਸੱਜਣ ਠੱਗਾਂ ਨੂੰ ਗੁਰੂ ਘਰਾਂ ਵਿੱਚੋਂ ਬਾਹਰ ਕੱਢੇ ਤੋਂ ਬਗੈਰ ਸਿੱਖੀ ਨੂੰ ਬੁਲੰਦੀ ਵੱਲ ਲਿਜਾਇਆ ਹੀ ਨਹੀਂ ਸਕਦਾ। ਗੁਰੂ ਦਾ ਦਰ ਆਪਾ ਵਾਰਨ ਵਾਸਤੇ ਹੁੰਦਾ ਹੈ ਪਰ ਇਨ੍ਹਾਂ ਨੇ ਚੁੱਪ-ਚੁਪੀਤੇ ਨਿੱਜੀ ਚੈਨਲ ਰਾਹੀਂ ਗੁਰੂ ਦਾ ਹੀ ਵਪਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਗੁਰਬਾਣੀ ਦਾ ਫ੍ਰੀ ਪ੍ਰਸਾਰਣ ਦੀ ਗੱਲ ਚੱਲੀ ਹੈ ਤਾਂ ਸ਼੍ਰੋਮਣੀ ਕਮੇਟੀ ਨੂੰ ਤਕਲੀਫ ਕਿਸ ਗੱਲ ਦੀ ਹੈ ਕੀ ਨਿੱਜੀ ਚੈਨਲ ਬ੍ਰਹਮਗਿਆਨੀ ਹੈ ਤੇ ਬਾਕੀ ਸਭ ਚੈਨਲ ਕਾਮਰੇਡ ਹਨ ਜਵਾਬ ਦਿਓ?
ਇਹ ਵੀ ਪੜ੍ਹੋ- ਤਰਨਤਾਰਨ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਤਰਨਤਾਰਨ 'ਚ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕਲੌਤੇ ਪੁੱਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY