ਐਂਟਰਟੇਨਮੈਂਟ ਡੈਸਕ : ਭਾਰਤੀ ਸਿਨੇਮਾ ਵਿੱਚ ਅਕਸਰ ਵੱਡੇ ਬਜਟ ਅਤੇ ਪ੍ਰਮੁੱਖ ਸਿਤਾਰਿਆਂ 'ਤੇ ਆਧਾਰਿਤ ਫਿਲਮਾਂ ਸੁਪਰਹਿੱਟ ਹੁੰਦੀਆਂ ਵੇਖੀਆਂ ਜਾਂਦੀਆਂ ਹਨ। ਹਾਲਾਂਕਿ, ਵਿਸ਼ਾਲ ਚਤੁਰਵੇਦੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ "ਹਨੂੰਮਾਨ ਅੰਸ਼" ਨੇ ਇਨ੍ਹਾਂ ਸਾਰੀਆਂ ਧਾਰਨਾਵਾਂ ਨੂੰ ਨਕਾਰ ਦਿੱਤਾ। ਸਿਰਫ਼ ₹2 ਕਰੋੜ ਦੇ ਮਾਮੂਲੀ ਬਜਟ ਨਾਲ ਬਣੀ, ਇਸ ਫਿਲਮ ਨੇ ਭਾਰਤ ਵਿੱਚ 29 ਦਿਨਾਂ ਵਿੱਚ ₹82.88 ਕਰੋੜ ਦੀ ਨੈੱਟ ਅਤੇ ਲਗਭਗ ₹97.77 ਕਰੋੜ ਰੁਪਏ ਦੀ ਗਰਾਸ ਕਮਾਈ ਕਰ ਲਈ ਹੈ।
ਇਹ ਵੀ ਪੜ੍ਹੋ: ਗੁਨੀਤ ਗਰੇਵਾਲ ਨਾਲ ਤਲਾਕ ਤੇ ਹਰਮਨ ਬਰਾੜ ਨਾਲ ਰਿਸ਼ਤੇ 'ਤੇ ਪਰਮੀਸ਼ ਵਰਮਾ ਨੇ ਤੋੜੀ ਚੁੱਪੀ

ਫਿਲਮ ਦੇ ਬਜਟ ਦੇ ਮੁਕਾਬਲੇ 4,000% ਤੋਂ ਵੱਧ ਦਾ ਇਹ ਰਿਟਰਨ ਨੀਮ ਕਰੋਲੀ ਬਾਬਾ ਪ੍ਰਤੀ ਲੋਕਾਂ ਦੇ ਡੂੰਘੇ ਵਿਸ਼ਵਾਸ, ਫਿਲਮ ਨੂੰ ਮਿਲੇ ਪਾਜ਼ਟਿਵ ਰਿਐਕਸ਼ਨ ਦੇ ਪ੍ਰਭਾਵ ਅਤੇ ਸਟੀਵ ਜੌਬਸ ਅਤੇ ਮਾਰਕ ਜ਼ੁਕਰਬਰਗ ਵਰਗੇ ਵਿਸ਼ਵ ਤਕਨੀਕੀ ਦਿੱਗਜਾਂ ਨਾਲ ਉਨ੍ਹਾਂ ਦੇ ਇਤਿਹਾਸਕ ਕੈਚੀ ਧਾਮ ਕਨੈਕਸ਼ਨ ਕਾਰਨ ਸੰਭਵ ਹੋਇਆ ਹੈ।
ਇਹ ਵੀ ਪੜ੍ਹੋੋ: ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ

ਦੱਸ ਦੇਈਏ ਕਿ "ਹਨੂੰਮਾਨ ਅੰਸ਼" ਨੂੰ ਸ਼ੁਰੂ ਵਿੱਚ ਬਹੁਤ ਘੱਟ ਸਕ੍ਰੀਨਾਂ ਮਿਲੀਆਂ ਸਨ ਅਤੇ ਪਹਿਲੇ ਦਿਨ ਇਸ ਦਾ ਖਾਤਾ ਸਿਰਫ਼ ₹10 ਲੱਖ ਦੀ ਕਮਾਈ ਨਾਲ ਖੁੱਲ੍ਹਿਆ ਸੀ। ਹਾਲਾਂਕਿ, ਲੋਕਾਂ ਤੋਂ ਮਿਲੇ ਪਾਜ਼ਟਿਵ ਰਿਐਕਸ਼ਨ ਕਾਰਨ ਫਿਲਮ ਦੀ ਮੰਗ ਦਿਨ-ਬ-ਦਿਨ ਵਧਦੀ ਗਈ। ਫਿਲਮਾਂ ਦੀ ਕਮਾਈ ਆਮ ਤੌਰ 'ਤੇ ਰਿਲੀਜ਼ ਦੇ ਤੀਜੇ ਜਾਂ ਚੌਥੇ ਹਫ਼ਤੇ ਵਿੱਚ ਹੌਲੀ ਹੋ ਜਾਂਦੀ ਹੈ, ਪਰ ਇਸ ਫਿਲਮ ਨੇ ਆਪਣੇ ਚੌਥੇ ਹਫ਼ਤੇ ਦੇ 28ਵੇਂ ਦਿਨ ₹11 ਕਰੋੜ ਦੀ ਨੈੱਟ ਕਮਾਈ ਕਰਕੇ ਵਪਾਰ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ।
ਇਹ ਵੀ ਪੜ੍ਹੋ: ਮਸ਼ਹੂਰ ਸੰਗੀਤਕਾਰ, ਗਰਭਵਤੀ ਪਤਨੀ ਤੇ ਧੀ ਦਾ ਗੋਲੀਆਂ ਮਾਰ ਕੇ ਕਤਲ, ਮੈਕਸੀਕੋ 'ਚ ਵਾਪਰੀ ਘਟਨਾ

ਨੀਮ ਕਰੋਲੀ ਬਾਬਾ ਨਾਲ ਸਬੰਧ
ਵਿਸ਼ਾਲ ਚਤੁਰਵੇਦੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ, "ਹਨੂੰਮਾਨ ਅੰਸ਼" ਭਗਤਾਂ ਦੁਆਰਾ ਭਗਵਾਨ ਹਨੂੰਮਾਨ ਦਾ ਅਵਤਾਰ ਮੰਨੇ ਜਾਣ ਵਾਲੇ ਨੀਮ ਕਰੋਲੀ ਬਾਬਾ, ਜਿਨ੍ਹਾਂ ਨੂੰ ਮਹਾਰਾਜ-ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਜੀਵਨ ਅਤੇ ਅਧਿਆਤਮਿਕ ਪ੍ਰਭਾਵ 'ਤੇ ਅਧਾਰਤ ਹੈ। ਨੀਮ ਕਰੋਲੀ ਬਾਬਾ ਦਾ ਪ੍ਰਭਾਵ ਨਾ ਸਿਰਫ਼ ਭਾਰਤ ਵਿੱਚ ਸਗੋਂ ਪੱਛਮੀ ਦੇਸ਼ਾਂ ਵਿੱਚ ਵੀ ਮਹਿਸੂਸ ਕੀਤਾ ਗਿਆ ਹੈ। ਸਟੀਵ ਜੌਬਸ, ਮਾਰਕ ਜ਼ੁਕਰਬਰਗ ਅਤੇ ਜੂਲੀਆ ਰੌਬਰਟਸ ਵਰਗੀਆਂ ਅੰਤਰਰਾਸ਼ਟਰੀ ਹਸਤੀਆਂ ਦਾ ਨਾਂ ਵੀ ਬਾਬਾ ਨਾਲ ਜੁੜੀਆਂ ਉਨ੍ਹਾਂ ਦੀਆਂ ਅਧਿਆਤਮਿਕ ਯਾਤਰਾਵਾਂ ਦੇ ਸੰਬੰਧ ਵਿੱਚ ਸਾਹਮਣੇ ਆਉਂਦਾ ਹੈ। ਭਾਰਤ ਵਿੱਚ, ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਕੈਂਚੀ ਧਾਮ ਦੀ ਯਾਤਰਾ ਕਰ ਚੁੱਕੇ ਹਨ। ਬਾਬਾ ਦੀਆਂ ਸਿੱਖਿਆਵਾਂ ਭਗਤੀ ਦੇ ਨਾਲ-ਨਾਲ ਪਿਆਰ ਅਤੇ ਸੇਵਾ 'ਤੇ ਜ਼ੋਰ ਦਿੰਦੀਆਂ ਹਨ।
ਇਹ ਵੀ ਪੜ੍ਹੋ: ਪਤੀ ਤੇ ਪਿਆਰ ਨਹੀਂ, ਕੁੱਝ ਹੋਰ ਚਾਹੀਦਾ ਸੀ...ਰਾਖੀ ਸਾਵੰਤ ਨੇ ਦੱਸਿਆ ਕਿਉਂ ਰਚਾਇਆ ਸੀ ਸਵਯੰਵਰ
ਸਟੀਵ ਜੌਬਸ ਅਤੇ ਜ਼ੁਕਰਬਰਗ ਦੀ ਦਿਲਚਸਪ ਕਹਾਣੀ
ਦਰਅਸਲ 1974 ਵਿੱਚ, ਸਟੀਵ ਜੌਬਸ ਅਧਿਆਤਮਿਕ ਮਾਰਗਦਰਸ਼ਨ ਦੀ ਭਾਲ ਵਿੱਚ ਨੀਮ ਕਰੋਲੀ ਬਾਬਾ ਨੂੰ ਮਿਲਣ ਭਾਰਤ ਆਏ ਸਨ। ਹਾਲਾਂਕਿ ਬਾਬਾ ਦਾ 1973 ਵਿੱਚ ਦੇਹਾਂਤ ਹੋ ਗਿਆ ਸੀ। ਫਿਰ ਵੀ ਕੈਂਚੀ ਧਾਮ ਵਿੱਚ ਬਿਤਾਏ ਸਮੇਂ ਨੇ ਜੌਬਸ ਦੀ ਜੀਵਨ ਸ਼ੈਲੀ ਅਤੇ ਸੋਚ 'ਤੇ ਡੂੰਘਾ ਪ੍ਰਭਾਵ ਪਾਇਆ।
ਇਹ ਵੀ ਪੜ੍ਹੋ: 'ਬੇਗਮ ਬਣ ਕੇ ਹਿੰਦੂ ਧਰਮ ਭੁੱਲ ਗਈ'; ਵੰਦੇ ਮਾਤਰਮ ਵਿਵਾਦ ਮਗਰੋਂ ਮੁਕੇਸ਼ ਖੰਨਾ ਦਾ ਸ਼ਰਮੀਲਾ ਟੈਗੋਰ ’ਤੇ ਤਿੱਖਾ ਹਮਲਾ
ਇਸ ਤੋਂ ਇਲਾਵਾ, 2015 ਵਿੱਚ, ਜਦੋਂ ਫੇਸਬੁੱਕ ਇੱਕ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਸੀ, ਜ਼ੁਕਰਬਰਗ ਨੇ ਸਟੀਵ ਜੌਬਸ ਦੀ ਸਲਾਹ 'ਤੇ ਕੈਂਚੀ ਧਾਮ ਦਾ ਦੌਰਾ ਕੀਤਾ ਸੀ। ਇਸ ਫੇਰੀ ਤੋਂ ਬਾਅਦ, ਜ਼ੁਕਰਬਰਗ ਨੇ ਮੰਨਿਆ ਕਿ ਆਸ਼ਰਮ ਦੇ ਤਜ਼ਰਬੇ ਨੇ ਉਸਨੂੰ ਆਪਣੀ ਕੰਪਨੀ ਦੇ ਮੁੱਖ ਮਿਸ਼ਨ ਦਾ ਮੁੜ ਮੁਲਾਂਕਣ ਕਰਨ ਵਿੱਚ ਮਦਦ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕਿਰਾਏ 'ਤੇ ਦਿੱਤਾ ਦਫਤਰ, ਹਰ ਮਹੀਨੇ ਮਿਲੇਗਾ 7.30 ਲੱਖ ਰੁਪਏ ਕਿਰਾਇਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿੰਮੀ ਚਾਹਲ, ਤੇ ਮੈਂਡੀ ਤੱਖਰ ਦੀ ਫਿਲਮ ‘ਟੁੱਟ ਪੈਣੀ ਇੰਗਲਿਸ਼ ਨੇ’ ਦਾ ਟ੍ਰੇਲਰ ਰਿਲੀਜ਼
NEXT STORY