ਗੁਰਦਾਸਪੁਰ (ਵਿਨੋਦ)- ਕਾਰ ’ਚ ਰੱਖੇ ਬੈਗ ’ਚ ਡੇਢ ਲੱਖ ਰੁਪਏ ਲੁੱਟ ਕੇ ਫਰਾਰ ਹੋਣ ਵਾਲੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 379 ਦੇ ਤਹਿਤ ਕਾਹਨੂੰਵਾਨ ਪੁਲਸ ਨੇ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਸੰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਰੋ ਹਾਰਨੀ ਨੇ ਦੱਸਿਆ ਕਿ ਉਹ ਆਪਣੀ ਕਾਰ ਨੰਬਰ ਪੀਬੀ06 ਏ.ਟੀ 5432 ਤੇ ਸਵਾਰ ਹੋ ਕੇ ਹਰਚੋਵਾਲ ਤੋਂ ਆਪਣੇ ਘਰ ਪਿੰਡ ਭਰੋ ਹਾਰਨੀ ਨੂੰ ਆ ਰਿਹਾ ਸੀ। ਜਦ ਉਹ ਏ.ਬੀ ਰਿਜੋਰਟ ਨੈਨੇਕੋਟ ਨੇੜੇ ਪਹੁੰਚਿਆ ਤਾਂ ਉਸ ਦੀ ਕਾਰ ਡੋਲਣ ਲੱਗ ਗਈ। ਜਿਸ ’ਤੇ ਉਸ ਨੇ ਕਾਰ ਵਿਚੋਂ ਉਤਰ ਕੇ ਵੇਖਿਆ ਤਾਂ ਕੰਡਕਟਰ ਸਾਇਡ ਦਾ ਟਾਇਰ ਪੈਂਚਰ ਹੋਇਆ ਸੀ। ਜਿਸ ਵਿਚ ਉਸ ਨੇ ਹੈਂਡ ਪੰਪ ਨਾਲ ਹਵਾ ਭਰਨੀ ਸ਼ੁਰੂ ਕੀਤੀ ਤਾਂ ਇਕ ਮੋਟਰਸਾਈਕਲ ਤੇ ਤਿੰਨ ਅਣਪਛਾਤੇ ਵਿਅਕਤੀ ਸਵਾਰ ਹੋ ਕੇ ਆਏ ਅਤੇ ਉੁਸ ਨੂੰ ਧੱਕਾ ਮਾਰ ਕੇ ਨੇੜੇ ਪਈ ਪਰਾਲੀ ਤੇ ਸੁੱਟ ਦਿੱਤਾ।
ਜਦ ਉਸ ਨੇ ਉੱਠ ਕੇ ਵੇਖਿਆ ਤਾਂ ਤਿੰਨੇ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਹਰਚੋਵਾਲ ਸਾਇਡ ਨੂੰ ਭੱਜ ਗਏ। ਇਨ੍ਹਾਂ ਦੇ ਜਾਣ ਤੋਂ ਬਾਅਦ ਉਸ ਨੇ ਆਪਣੀ ਕਾਰ ਵਿਚ ਸੀਟ ਤੇ ਰੱਖਿਆ ਬੈਗ ਜਿਸ ਵਿਚ ਡੇਢ ਲੱਖ ਰੁਪਏ ਅਤੇ ਕਾਰ ਦੀ ਚਾਬੀ ਸੀ ਵੇਖਿਆ ਤਾਂ ਉਹ ਗਾਇਬ ਸੀ। ਉਸ ਨੂੰ ਯਕੀਨ ਹੋ ਗਿਆ ਕਿ ਇਨਾਂ ਵਿਅਕਤੀਆਂ ਨੇ ਪੈਸਿਆਂ ਵਾਲਾ ਬੈਗ ਤੇ ਚਾਬੀ ਲੈ ਗਏ ਹਨ। ਦੂਜੇ ਪਾਸੇ ਸਬ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਦੇ ਬਿਆਨਾਂ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ।
ਯੂਕ੍ਰੇਨ ਖ਼ਿਲਾਫ਼ ਜੰਗ ਲੜਣ ਲਈ ਮਜਬੂਰ ਹੋਏ 2 ਪੰਜਾਬੀ ਨੌਜਵਾਨ, ਲੱਖਾਂ ਰੁਪਏ ਖਰਚ ਕੇ ਵੀ ਬਣਿਆ ਜਾਣ ਦਾ ਖੌਅ
NEXT STORY