ਪਠਾਨਕੋਟ(ਹਰਜਿੰਦਰ ਗੋਰਾਇਆ) - ਪਠਾਨਕੋਟ ਵਿਚ ਲਗਾਤਾਰ ਹੋ ਰਹੀ ਬਰਸਾਤ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਸਾਰੇ ਸਰਕਾਰੀ/ਗੈਰ ਸਰਕਾਰੀ ਸਕੂਲ,ਕਾਲਜ ਅਤੇ ਹੋਰ ਵਿੱਦਿਅਕ ਅਦਾਰਿਆਂ ਵਿੱਚ ਮਿਤੀ 25.08.2025 ਨੂੰ ਛੁੱਟੀ ਐਲਾਨੀ ਗਈ ਹੈ। ਸਰਕਾਰੀ ਹੁਕਮਾਂ ਮੁਤਾਬਕ ਜੇਕਰ ਕਿਸੇ ਵੀ ਸਕੂਲ/ਕਾਲਜ਼/ਵਿੱਦਿਅਕ ਅਦਾਰੇ ਵਿੱਚ ਬੋਰਡ/ ਯੂਨੀਵਰਸਿਟੀ ਵਲੋਂ ਕੋਈ ਪੇਪਰ/ਪ੍ਰੈਕਟੀਕਲ ਇਸ ਦਿਨ ਨਿਰਧਾਰਤ ਕੀਤਾ ਹੈ ਤਾਂ ਇਹ ਹੁਕਮ ਉਸ 'ਤੇ ਲਾਗੂ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਜਾਰੀ ਕੀਤੇ ਨਵੇਂ ਨਿਯਮ, ਜਾਣੋ ਕਿੰਨੀ ਹੋਵੇਗੀ ਫ਼ੀਸ
ਇਲਾਕੇ 'ਚ ਬਰਸਾਤ ਕਾਰਨ ਹਾਲਾਤ ਹੋ ਰਹੇ ਖਰਾਬ
ਜ਼ਿਕਰਯੋਗ ਹੈ ਕਿ ਪਠਾਨਕੋਟ ਵਿਖੇ ਚੱਕੀ ਦਰਿਆ ਦਾ ਵੱਖ-ਵੱਖ ਜਗ੍ਹਾ 'ਤੇ ਕਾਫੀ ਨੁਕਸਾਨ ਹੋ ਰਿਹਾ ਹੈ ਤੇ ਹੁਣ ਪ੍ਰਸ਼ਾਸਨ ਵੱਲੋਂ ਚੱਕੀ ਦਰਿਆ ਦੇ ਕੰਢੇ 12 ਨੰਬਰ ਵਾਰਡ ਦੇ ਸਥਾਨਕ ਲੋਕਾਂ ਨੂੰ ਅਨਾਉਂਸਮੈਂਟ ਕਰ ਕੇ ਉਥੋਂ ਜਾਣ ਦੇ ਲਈ ਹਦਾਇਤ ਕੀਤੀ ਜਾ ਰਹੀ ਹੈ। 12 ਨੰਬਰ ਵਾਰਡ ਦੇ ਕੁਝ ਘਰ ਚੱਕੀ ਦਰਿਆ ਦੇ ਕੰਢੇ ਹਨ, ਜਿਸ ਦੇ ਚੱਲਦੇ ਪ੍ਰਸ਼ਾਸਨ ਨੇ ਇਹਤਿਆਤ ਦੇ ਤੌਰ 'ਤੇ ਲੋਕਾਂ ਦੀ ਜਾਲਮਾਲ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਇਕਾਲਾ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਹੈ। ਪਰ ਲੋਕਾਂ ਦੇ ਵਿੱਚ ਇਹ ਰੋਸ਼ ਹੈ ਕਿ ਉਹ ਹੁਣ ਕਿੱਥੇ ਜਾਣ ਪ੍ਰਸ਼ਾਸਨ ਵੱਲੋਂ ਪਹਿਲਾਂ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ : ਸੋਨਾ 665 ਰੁਪਏ ਡਿੱਗਾ ਤੇ ਚਾਂਦੀ ਵੀ 1,027 ਰੁਪਏ ਟੁੱਟੀ, ਜਾਣੋ 24K-22K Gold ਦੀ ਕੀਮਤ

ਇਹ ਵੀ ਪੜ੍ਹੋ : 122 ਕਰੋੜ ਰੁਪਏ ਦਾ ਇਕ ਹੋਰ ਵੱਡਾ ਬੈਂਕ ਘਪਲਾ ; ਬੈਂਕ ਦੇ ਚੇਅਰਮੈਨ ਤੇ ਪਤਨੀ ਸਮੇਤ ਕਈ ਦੋਸ਼ੀ ਭੱਜੇ ਵਿਦੇਸ਼
ਚੱਕੀ ਨਦੀ ਦੇ ਤੇਜ਼ ਵਹਾਅ ਕਾਰਨ ਪੁਲ ਦੇ ਹੇਠੋਂ ਮਿੱਟੀ ਲਗਾਤਾਰ ਖਿਸਕ ਰਹੀ ਹੈ। ਕੁਝ ਦਿਨ ਪਹਿਲਾਂ ਵੀ ਪਾਣੀ ਵਧਣ ਕਾਰਨ ਸੁਰੱਖਿਆ ਦੀਵਾਰ ਦਾ ਇੱਕ ਹਿੱਸਾ ਟੁੱਟ ਗਿਆ ਸੀ। ਇਸ ਵੇਲੇ ਪੁਲ 'ਤੇ ਤਾਇਨਾਤ ਰੇਲਵੇ ਵਿਭਾਗ ਦੇ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮਿੱਟੀ ਖਿਸਕਣ ਕਾਰਨ ਪੁਲ 'ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਇਸ ਦੇ ਮੱਦੇਨਜ਼ਰ, ਪਠਾਨਕੋਟ ਪ੍ਰਸ਼ਾਸਨ ਨੇ ਚੱਕੀ ਨਦੀ 'ਤੇ ਬਣੇ ਨਵੇਂ ਪੁਲ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਠਾਨਕੋਟ ਤੋਂ ਜਲੰਧਰ ਜਾਣ ਵਾਲੀ ਸੜਕ ਬੰਦ ਹੈ। ਜੇਕਰ ਕੋਈ ਜਲੰਧਰ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਗੁਰਦਾਸਪੁਰ ਰਸਤੇ ਤੋਂ ਜਾਣਾ ਪਵੇਗਾ।
ਇਹ ਵੀ ਪੜ੍ਹੋ : Online Gaming App ਤੋਂ ਭਾਵੇਂ 10 ਰੁਪਏ ਵੀ ਕਮਾਏ ਹਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ ਨਹੀਂ ਤਾਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਤਰੇ 'ਚ ਚੱਕੀ ਪੁਲ; ਜਲੰਧਰ ਆਉਣ-ਜਾਣ ਵਾਲਿਆਂ ਲਈ ਬਦਲਿਆ ਰਸਤਾ, ਜਾਣੋ ਕੀ ਹੋਵੇਗਾ ਰੂਟ
NEXT STORY