ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਪ੍ਰਾਪਰਟੀ ਟੈਕਸ ਡਿਫ਼ਾਲਟਰਾਂ ਨੂੰ 31 ਅਗਸਤ ਤਕ ਬਿਨਾਂ ਵਿਆਜ ਅਤੇ ਪੈਨਲਟੀ ਦੇ ਪੁਰਾਣਾ ਟੈਕਸ ਜਮ੍ਹਾ ਕਰਵਾਉਣ ਦਾ ਮੌਕਾ ਹੈ। ਇਸ ਸਕੀਮ ਦਾ ਵੱਧ ਤੋਂ ਵੱਧ ਲੋਕ ਲਾਭ ਉਠਾਉਣ। ਇਸ ਲਈ ਜਲੰਧਰ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਅੱਜ ਛੁੱਟੀ ਵਾਲੇ ਦਿਨ ਨਿਗਮ ਸਥਿਤ ਪ੍ਰਾਪਰਟੀ ਟੈਕਸ ਆਫ਼ਿਸ ਅਤੇ ਸਾਰੇ ਸੇਵਾ ਕੇਂਦਰ ਖੁੱਲ੍ਹੇ ਰੱਖਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ: ਕੇਂਦਰ ਵੱਲੋਂ ਕੱਟੇ ਜਾ ਰਹੇ ਰਾਸ਼ਨ ਕਾਰਡਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
ਨਿਗਮ ਦੇ ਸੁਪਰਿੰਟੈਂਡੈਂਟ ਮਹੀਪ ਸਰੀਨ, ਰਾਜੀਵ ਰਿਸ਼ੀ ਅਤੇ ਭੁਪਿੰਦਰ ਸਿੰਘ ਬੜਿੰਗ ਨੇ ਦੱਸਿਆ ਕਿ ਇਸ ਸਕੀਮ ਤਹਿਤ ਡਿਫਾਲਟਰਾਂ ਨੂੰ ਸਿਰਫ਼ ਮੂਲ ਟੈਕਸ ਰਕਮ ਜਮ੍ਹਾ ਕਰਨੀ ਹੋਵੇਗੀ। ਉਦਾਹਰਣ ਲਈ ਜੇਕਰ ਕਿਸੇ ਪ੍ਰਾਪਰਟੀ ਦਾ ਸਾਲਾਨਾ ਟੈਕਸ 1000 ਰੁਪਏ ਹੈ ਅਤੇ ਮਾਲਕ ਨੇ 13 ਸਾਲ ਤਕ ਟੈਕਸ ਨਹੀਂ ਭਰਿਆ ਤਾਂ ਵਿਆਜ ਅਤੇ ਪੈਨਲਟੀ ਸਮੇਤ 32000 ਰੁਪਏ ਦੇਣੇ ਪੈਂਦੇ ਪਰ ਇਸ ਸਕੀਮ ਤਹਿਤ ਸਿਰਫ਼ 13000 ਰੁਪਏ (ਮੂਲ ਟੈਕਸ) ਜਮ੍ਹਾ ਕਰਨੇ ਹੋਣਗੇ। ਨਿਗਮ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ 31 ਅਗਸਤ ਤੋਂ ਬਾਅਦ ਡਿਫ਼ਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਇਸ ਸਕੀਮ ਦਾ ਲਾਭ ਉਠਾ ਕੇ ਆਪਣਾ ਬਕਾਇਆ ਟੈਕਸ ਜਲਦ ਤੋਂ ਜਲਦ ਜਮ੍ਹਾ ਕਰਵਾ ਦੇਣ।
ਇਹ ਵੀ ਪੜ੍ਹੋ: ਪੰਜਾਬ 'ਚ ਢਾਬਾ ਮਾਲਕਾਂ ਲਈ ਜਾਰੀ ਹੋਏ ਨਵੇਂ ਹੁਕਮ, ਜੇਕਰ ਹਾਈਵੇਅ 'ਤੇ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਸੋਮਵਾਰ ਨੂੰ ਵੀ ਛੁੱਟੀ ਦਾ ਐਲਾਨ!
NEXT STORY