ਗੁਰਦਾਸਪੁਰ (ਵਿਨੋਦ)- ਝਗੜੇ ਤੋਂ ਬਾਅਦ ਆਪਣੀ ਪਤਨੀ ਨੂੰ ਮਾਰ ਕੇ ਘਰ ਦੇ ਵਿਹੜੇ 'ਚ ਹੀ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਪਤੀ ਨੂੰ ਅਦਾਲਤ ਨੇ ਵੱਡੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਨੂੰ ਅੰਤਿਮ ਸਾਹ ਤੱਕ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਹੈ। ਇਹ ਮਾਮਲਾ ਸਾਲ 2023 'ਚ ਥਾਣਾ ਦੀਨਾਨਗਰ 'ਚ ਦਰਜ ਹੋਇਆ ਸੀ।
ਇਹ ਵੀ ਪੜ੍ਹੋ-‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਫੈਕਟਰੀਆਂ ’ਚ ਸਿਹਤ ਵਿਭਾਗ ਦਾ ਛਾਪਾ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
16 ਫਰਵਰੀ 2023 ਨੂੰ ਮ੍ਰਿਤਕਾ ਦੇ ਭਰਾ ਪ੍ਰੀਤਮ ਚੰਦ ਪੁੱਤਰ ਸੌਦਾਗਰ ਰਾਮ ਵਾਸੀ ਪਿੰਡ ਗੰਜਾ ਥਾਣਾ ਡੋਰਾਂਗਲਾ ਨੇ ਪੁਲਸ ਨੂੰ ਦੱਸਿਆ ਸੀ ਕਿ ਉਸਦੀ ਵੱਡੀ ਭੈਣ ਮਹਿੰਦਰ ਉਰਫ ਗੁੱਡੋ ਦਾ ਵਿਆਹ ਕਰੀਬ 35 ਸਾਲ ਪਹਿਲਾਂ ਪਿੰਡ ਪਨਿਆੜ ਦੇ ਸੰਸਾਰ ਚੰਦ ਪੁੱਤਰ ਫੱਗੂ ਰਾਮ ਨਾਲ ਹੋਇਆ ਸੀ। ਉਸਦਾ ਜੀਜਾ ਅਕਸਰ ਹੀ ਉਸਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ, ਜਿਸ ਕਾਰਨ ਉਸਦੀ ਭੈਣ ਕਈ ਵਾਰ ਪੇਕੇ ਪਿੰਡ ਗੰਜਾ ਆ ਜਾਂਦੀ ਸੀ ਅਤੇ ਉਹ ਸਮਝਾ-ਬੁਝਾ ਕੇ ਫਿਰ ਸਹੁਰੇ ਛੱਡ ਆਉਂਦੇ ਸਨ।
ਇਹ ਵੀ ਪੜ੍ਹੋ-ਪੰਜਾਬ : ਠੰਡ ਦੇ ਮੱਦੇਨਜ਼ਰ ਸਕੂਲਾਂ ਦਾ ਬਦਲਿਆ ਸਮਾਂ
ਘਟਨਾ ਵਾਲੀ ਰਾਤ ਵੀ ਦੋਹਾਂ 'ਚ ਝਗੜਾ ਹੋਇਆ। ਪ੍ਰੀਤਮ ਚੰਦ ਨੂੰ ਉਸਦੇ ਭਤੀਜੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਨਿਆੜ ਤੋਂ ਫੋਨ ਆਇਆ ਹੈ ਕਿ ਸੰਸਾਰ ਚੰਦ ਨੇ ਉਸਦੀ ਭੈਣ ਨੂੰ ਮਾਰ ਕੇ ਘਰ 'ਚ ਹੀ ਅੱਗ ਲਗਾ ਦਿੱਤੀ ਹੈ। ਪਿੰਡ ਵਾਲਿਆਂ ਅਤੇ ਥਾਣਾ ਦੀਨਾਨਗਰ ਦੀ ਪੁਲਿਸ ਨੇ ਅੱਗ ਬੁਝਾ ਕੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ 'ਚ ਜਮ੍ਹਾ ਕਰਵਾਇਆ। ਜਾਂਚ 'ਚ ਸਾਹਮਣੇ ਆਇਆ ਕਿ ਸੰਸਾਰ ਚੰਦ ਨੇ ਪਤਨੀ ਨਾਲ ਲੜਾਈ ਤੋਂ ਬਾਅਦ ਉਸਦਾ ਕਤਲ ਕਰਕੇ ਵਿਹੜੇ 'ਚ ਹੀ ਲੱਕੜਾਂ ਬਾਲ ਕੇ ਲਾਸ਼ ਸਾੜਨ ਦੀ ਕੋਸ਼ਿਸ਼ ਕੀਤੀ ਸੀ, ਪਰ ਪਿੰਡ ਵਾਸੀਆਂ ਨੂੰ ਪਤਾ ਲੱਗਣ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦੇ ਦਿੱਤੀ। ਪੁਲਸ ਦੀ ਮੌਜੂਦਗੀ 'ਚ ਅਧਸੜੀ ਲਾਸ਼ ਬਾਹਰ ਕੱਢੀ ਗਈ। ਦੋਹਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਸਰਕਾਰੀ ਵਕੀਲ ਹਰਦੀਪ ਕੁਮਾਰ ਬਮੋਤਰਾ ਵੱਲੋਂ ਪੇਸ਼ ਕੀਤੇ ਤੱਥਾਂ ਦੇ ਆਧਾਰ 'ਤੇ ਅਦਾਲਤ ਨੇ ਸੰਸਾਰ ਚੰਦ ਨੂੰ ਉਮਰ ਕੈਦ ਅਤੇ 1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਤੇ ਇੱਟਾਂ-ਰੋੜਿਆਂ ਨਾਲ ਹਮਲਾ, 2 ਮੁਲਾਜ਼ਮ ਲਹੂ-ਲੁਹਾਣ
ਬਿਆਸ ’ਚ ਆਬਕਾਰੀ ਵਿਭਾਗ ਤੇ ਪੁਲਸ ਦੀ ਸਾਂਝੀ ਮੁਹਿੰਮ, 2 ਸ਼ਰਾਬ ਸਮੱਗਲਰ ਗ੍ਰਿਫ਼ਤਾਰ
NEXT STORY