Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 07, 2026

    2:14:02 AM

  • india defeats west indies by 8 wickets

    ਅਈਅਰ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ ਵੈਸਟਇੰਡੀਜ਼...

  • earthquake tremors delhi ncr

    ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ...

  • fir on osd to cm punjab

    Big Breaking: CM ਮਾਨ ਦੇ OSD ਸਣੇ 6 ਖ਼ਿਲਾਫ਼...

  • rahul and priyanka detained

    ਵੱਡੀ ਕਾਰਵਾਈ: ਆਕਾਸ਼ਵਾਣੀ ਭਵਨ ਦੇ ਬਾਹਰ ਧਰਨੇ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Majha News
  • Gurdaspur
  • ਗੁਰਦਾਸਪੁਰ 'ਚ ਮਿਡ-ਡੇ ਮੀਲ ਦਾ ਸੰਕਟ, 4 ਮਹੀਨੇ ਤੋਂ ਫੰਡ ਲਟਕੇ, ਅਧਿਆਪਕਾਂ ਨੇ 15 ਅਕਤੂਬਰ ਤੱਕ ਦਿੱਤਾ ਅਲਟੀਮੇਟਮ

MAJHA News Punjabi(ਮਾਝਾ)

ਗੁਰਦਾਸਪੁਰ 'ਚ ਮਿਡ-ਡੇ ਮੀਲ ਦਾ ਸੰਕਟ, 4 ਮਹੀਨੇ ਤੋਂ ਫੰਡ ਲਟਕੇ, ਅਧਿਆਪਕਾਂ ਨੇ 15 ਅਕਤੂਬਰ ਤੱਕ ਦਿੱਤਾ ਅਲਟੀਮੇਟਮ

  • Edited By Shivani Bassan,
  • Updated: 05 Oct, 2026 03:11 PM
Gurdaspur
mid day meal crisis in gurdaspur
  • Share
    • Facebook
    • Tumblr
    • Linkedin
    • Twitter
  • Comment

ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿਲਣ ਵਾਲੇ ਦੁਪਹਿਰ ਦੇ ਭੋਜਨ ਦੀ ਵਿਵਸਥਾ ਇਸ ਸਮੇਂ ਅਦਾਇਗੀ ਪ੍ਰਣਾਲੀ ਦੀ ਗੁੰਝਲਦਾਰ ਪ੍ਰਕਿਰਿਆ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪੀਐੱਮ ਪੋਸ਼ਣ/ਮਿਡ-ਡੇ ਮੀਲ ਸਕੀਮ ਤਹਿਤ ਸਕੂਲਾਂ ਨੂੰ ਮਿਲਣ ਵਾਲੀ ਕੁਕਿੰਗ ਕਾਸਟ ਦੀ ਰਕਮ ਪਿਛਲੇ ਚਾਰ ਮਹੀਨਿਆਂ ਤੋਂ ਲਟਕਣ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕਾਂ ’ਤੇ ਆਰਥਿਕ ਬੋਝ ਲਗਾਤਾਰ ਵਧ ਰਿਹਾ ਹੈ। ਕਈ ਅਧਿਆਪਕਾਂ ਦਾ ਦਾਅਵਾ ਹੈ ਕਿ ਉਹ ਆਪਣੀ ਜੇਬ ਵਿੱਚੋਂ 50 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਖਰਚ ਕਰਕੇ ਬੱਚਿਆਂ ਲਈ ਦੁਪਹਿਰ ਦੇ ਭੋਜਨ ਦਾ ਪ੍ਰਬੰਧ ਕਰ ਚੁੱਕੇ ਹਨ।

ਇਹ ਵੀ ਪੜ੍ਹੋ- FAST FOOD 'ਚ ਲਾਪਰਵਾਹੀ, ਮਨਚੂਰੀਅਨ 'ਚੋਂ ਨਿਕਲੀ ਸਰਿੰਜ ਦੀ ਕੈਪ, ਪਰਿਵਾਰ ਦੇ ਉੱਡੇ ਹੋਸ਼ 

ਇਸ ਮਾਮਲੇ ਨੂੰ ਲੈ ਕੇ ਹੁਣ ਅਧਿਆਪਕਾਂ ਦਾ ਰੋਸ ਤਿੱਖਾ ਹੋ ਗਿਆ ਹੈ। ਵਾਰ-ਵਾਰ ਅਪੀਲਾਂ ਅਤੇ ਮੰਗਾਂ ਦੇ ਬਾਵਜੂਦ ਅਦਾਇਗੀਆਂ ਦਾ ਕੋਈ ਸਪਸ਼ਟ ਹੱਲ ਨਾ ਨਿਕਲਣ ’ਤੇ ਐਲੀਮੈਂਟਰੀ ਟੀਚਰ ਯੂਨੀਅਨ ਗੁਰਦਾਸਪੁਰ ਨੇ ਸਬੰਧਿਤ ਅਧਿਕਾਰੀਆਂ ਨੂੰ 15 ਅਕਤੂਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਿਆਦ ਤੱਕ ਪਿਛਲੀਆਂ ਅਦਾਇਗੀਆਂ ਨਾ ਕੀਤੀਆਂ ਗਈਆਂ ਤਾਂ ਅਧਿਆਪਕ ਮਿਡ-ਡੇ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਸਾਹਮਣੇ ਵੱਡੇ ਪੱਧਰ ’ਤੇ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦੀਆਂ ਚਾਰ ਗ੍ਰਾਮ ਪੰਚਾਇਤਾਂ ਨੇ ਲਿਆ ਵੱਡਾ ਫੈਸਲਾ, ਹੁਣ ਜ਼ਮੀਨ ਜਾਂ ਹੋਰ ਜਾਇਦਾਦ...

ਪੁਰਾਣੇ ਸਿਸਟਮ ਦੀ ਥਾਂ ਨਵੀਂ ਪ੍ਰਣਾਲੀ ਬਣੀ ‘ਪੇਚੀਦਾ’

ਐਲੀਮੈਂਟਰੀ ਟੀਚਰ ਯੂਨੀਅਨ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਫੱਜੂਪੁਰ ਅਤੇ ਸੂਬਾਈ ਆਗੂ ਹਰਪ੍ਰੀਤ ਪਰਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪ੍ਰੈਲ 2026 ਤੋਂ ਪੁਰਾਣੀ ਪੀਐੱਫਐੱਮਐੱਸ ਪ੍ਰਣਾਲੀ ਨੂੰ ਬਦਲ ਕੇ ਐੱਸਐੱਨਏ (ਸਿੰਗਲ ਨੋਡਲ ਏਜੰਸੀ) ਆਧਾਰਿਤ ਪੀਐੱਫਐੱਮਐੱਸ ਪ੍ਰਣਾਲੀ ਲਾਗੂ ਕੀਤੀ ਗਈ ਹੈ। ਯੂਨੀਅਨ ਆਗੂਆਂ ਮੁਤਾਬਕ ਨਵੀਂ ਪ੍ਰਣਾਲੀ ਤਹਿਤ ਅਦਾਇਗੀ ਦੀ ਪ੍ਰਕਿਰਿਆ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਗੁੰਝਲਦਾਰ ਹੋ ਗਈ ਹੈ, ਜਿਸ ਦਾ ਸਿੱਧਾ ਪ੍ਰਭਾਵ ਸਕੂਲ ਮੁਖੀਆਂ ’ਤੇ ਪੈ ਰਿਹਾ ਹੈ।

ਆਗੂਆਂ ਅਨੁਸਾਰ ਪਹਿਲਾਂ ਮਿਡ-ਡੇ ਮੀਲ ਦੀ ਰਕਮ ਸਕੂਲਾਂ ਦੇ ਖਾਤਿਆਂ ਵਿੱਚ ਆ ਜਾਂਦੀ ਸੀ ਅਤੇ ਸਕੂਲ ਮੁਖੀ ਪੀਐੱਫਐੱਮਐੱਸ ਰਾਹੀਂ ਵੈਂਡਰ ਦੇ ਖਾਤੇ ਵਿੱਚ ਅਦਾਇਗੀ ਕਰ ਦਿੰਦੇ ਸਨ। ਉਨ੍ਹਾਂ ਮੁਤਾਬਕ ਇਹ ਪ੍ਰਕਿਰਿਆ ਤੁਲਨਾਤਮਕ ਤੌਰ ’ਤੇ ਸੌਖੀ ਅਤੇ ਤੇਜ਼ ਸੀ। ਹੁਣ ਨਵੀਂ ਪ੍ਰਣਾਲੀ ਤਹਿਤ ਸਕੂਲ ਮੁਖੀਆਂ ਨੂੰ ਹਰ ਮਹੀਨੇ ਬਿੱਲ ਤਿਆਰ ਕਰਕੇ ਪਹਿਲਾਂ ਬੀਪੀਈਓ ਦਫ਼ਤਰ ਭੇਜਣੇ ਪੈਂਦੇ ਹਨ। ਉੱਥੇ ਬੀਪੀਈਓ ਅਤੇ ਸਹਾਇਕ ਮੈਨੇਜਰ ਵੱਲੋਂ ਬਿੱਲਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਬਿੱਲਾਂ ਦੀ ਪੀਡੀਐੱਫ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਦਫ਼ਤਰ ਭੇਜੀ ਜਾਂਦੀ ਹੈ।

ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਜ਼ਿਲ੍ਹਾ ਮਿਡ-ਡੇ ਮੀਲ ਦਫ਼ਤਰ ਵਿੱਚ ਤਾਇਨਾਤ ਅਕਾਊਂਟੈਂਟ ਵੱਲੋਂ ਬਿੱਲਾਂ ਦੀ ਜਾਂਚ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਹੁੰਦੀ ਹੈ। ਮਨਜ਼ੂਰੀ ਮਿਲਣ ਉਪਰੰਤ ਇਹ ਬਿੱਲ ਜ਼ਿਲ੍ਹਾ ਖਜ਼ਾਨਾ ਦਫ਼ਤਰ ਨੂੰ ਭੇਜੇ ਜਾਂਦੇ ਹਨ। ਅੱਗੇ ਚੱਲ ਕੇ ਬਿੱਲ ਮਹਾ ਲੇਖਾਕਾਰ, ਚੰਡੀਗੜ੍ਹ ਦੇ ਦਫ਼ਤਰ ਨਾਲ ਸਬੰਧਿਤ ਪ੍ਰਕਿਰਿਆ ਵਿੱਚੋਂ ਲੰਘਦੇ ਹਨ ਅਤੇ ਇਸ ਤੋਂ ਬਾਅਦ ਵੈਂਡਰ ਦੇ ਖਾਤੇ ਵਿੱਚ ਰਕਮ ਪਹੁੰਚਣੀ ਹੁੰਦੀ ਹੈ।

‘ਇੱਕ ਅਕਾਊਂਟੈਂਟ ਸੈਂਕੜੇ ਸਕੂਲਾਂ ਦੇ ਬਿੱਲ ਕਿਵੇਂ ਸਮੇਂ ਸਿਰ ਜਾਂਚੇ?’

ਯੂਨੀਅਨ ਆਗੂਆਂ ਦਾ ਸਭ ਤੋਂ ਵੱਡਾ ਇਤਰਾਜ਼ ਇਹ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਸੈਂਕੜੇ ਪ੍ਰਾਈਮਰੀ, ਹਾਈ ਅਤੇ ਸੈਕੰਡਰੀ ਸਕੂਲਾਂ ਦੇ ਚਾਰ-ਚਾਰ ਮਹੀਨਿਆਂ ਦੇ ਬਿੱਲਾਂ ਦੀ ਜਾਂਚ ਅਤੇ ਮਨਜ਼ੂਰੀ ਦੀ ਜ਼ਿੰਮੇਵਾਰੀ ਇੱਕ ਹੀ ਅਕਾਊਂਟੈਂਟ ’ਤੇ ਹੋਣ ਕਾਰਨ ਪ੍ਰਕਿਰਿਆ ਹੋਰ ਲੰਮੀ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਸਕੂਲਾਂ ਦੇ ਬਿੱਲ ਇੱਕੋ ਸਮੇਂ ਜ਼ਿਲ੍ਹਾ ਦਫ਼ਤਰ ਵਿੱਚ ਪਹੁੰਚਣਗੇ ਤਾਂ ਉਨ੍ਹਾਂ ਦੀ ਜਾਂਚ, ਇਤਰਾਜ਼ਾਂ ਦੀ ਪੂਰਤੀ ਅਤੇ ਮਨਜ਼ੂਰੀ ਦੀ ਪ੍ਰਕਿਰਿਆ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। ਯੂਨੀਅਨ ਆਗੂਆਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਜੇਕਰ ਮੌਜੂਦਾ ਰਫ਼ਤਾਰ ਜਾਰੀ ਰਹੀ ਤਾਂ ਬਕਾਇਆ ਅਦਾਇਗੀਆਂ ਨੂੰ ਨਿਪਟਾਉਣ ਵਿੱਚ ਹੋਰ ਕਰੀਬ ਦੋ ਮਹੀਨੇ ਵੀ ਲੱਗ ਸਕਦੇ ਹਨ।

ਬਲਾਕ ਖਾਤੇ ਵਿੱਚ ਰਕਮ ਆਈ, ਪਰ ਵੈਂਡਰਾਂ ਤੱਕ ਨਹੀਂ ਪਹੁੰਚੀ

ਅਧਿਆਪਕ ਆਗੂਆਂ ਦਾ ਦਾਅਵਾ ਹੈ ਕਿ ਮਿਡ-ਡੇ ਮੀਲ ਦੀ ਰਕਮ ਬਲਾਕ ਪੱਧਰ ਦੇ ਖਾਤਿਆਂ ਵਿੱਚ ਆਏ ਨੂੰ ਵੀ ਲਗਭਗ ਇੱਕ ਮਹੀਨਾ ਹੋ ਚੁੱਕਾ ਹੈ, ਪਰ ਇਸ ਦੇ ਬਾਵਜੂਦ ਸਕੂਲਾਂ ਨਾਲ ਜੁੜੇ ਵੈਂਡਰਾਂ ਦੇ ਖਾਤਿਆਂ ਵਿੱਚ ਅਜੇ ਤੱਕ ਅਦਾਇਗੀ ਨਹੀਂ ਹੋਈ। ਇਸ ਸਥਿਤੀ ਕਾਰਨ ਸਕੂਲ ਮੁਖੀਆਂ ਲਈ ਸਭ ਤੋਂ ਵੱਡੀ ਸਮੱਸਿਆ ਇਹ ਬਣੀ ਹੋਈ ਹੈ ਕਿ ਉਹ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਤਾਂ ਨਿਭਾ ਰਹੇ ਹਨ ਪਰ ਇਸ ਦੇ ਬਦਲੇ ਹੋਣ ਵਾਲੀ ਅਦਾਇਗੀ ਕਦੋਂ ਮਿਲੇਗੀ, ਇਸ ਬਾਰੇ ਕੋਈ ਸਪਸ਼ਟ ਸਮਾਂ-ਸੀਮਾ ਉਨ੍ਹਾਂ ਕੋਲ ਨਹੀਂ ਹੈ।

ਬਿੱਲ ਬਣਾਉਣ ਨੂੰ ਲੈ ਕੇ ਵੀ ਸਪਸ਼ਟਤਾ ਦੀ ਘਾਟ

ਯੂਨੀਅਨ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਬਿੱਲ ਤਿਆਰ ਕਰਨ ਅਤੇ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਸਪਸ਼ਟ ਹਦਾਇਤਾਂ ਨਾ ਹੋਣ ਕਾਰਨ ਸਕੂਲ ਮੁਖੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵੱਲੋਂ ਬਿੱਲਾਂ ’ਤੇ ਵੱਡੀ ਗਿਣਤੀ ਵਿੱਚ ਇਤਰਾਜ਼ ਲਗਾਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਇੱਕ ਪਾਸੇ ਉਹ ਬੱਚਿਆਂ ਲਈ ਭੋਜਨ ਦਾ ਪ੍ਰਬੰਧ ਕਰਨ ਲਈ ਆਪਣੀ ਜੇਬ ਵਿੱਚੋਂ ਪੈਸਾ ਲਗਾ ਰਹੇ ਹਨ ਅਤੇ ਦੂਜੇ ਪਾਸੇ ਬਿੱਲਾਂ ਦੀ ਜਾਂਚ ਅਤੇ ਇਤਰਾਜ਼ਾਂ ਦੀ ਪ੍ਰਕਿਰਿਆ ਕਾਰਨ ਉਨ੍ਹਾਂ ਨੂੰ ਲਗਾਤਾਰ ਦਫ਼ਤਰੀ ਚੱਕਰ ਕੱਟਣੇ ਪੈ ਰਹੇ ਹਨ।

‘ਆਪਣੀ ਜੇਬ ਵਿੱਚੋਂ ਖਰਚ ਕਰਕੇ ਕਿੰਨਾ ਚਿਰ ਚਲਾਵਾਂਗੇ?’

ਯੂਨੀਅਨ ਆਗੂਆਂ ਮੁਤਾਬਕ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਅਧਿਆਪਕ ਪਹਿਲਾਂ ਹੀ ਹਜ਼ਾਰਾਂ ਰੁਪਏ ਆਪਣੀ ਜੇਬ ਵਿੱਚੋਂ ਖਰਚ ਕਰ ਚੁੱਕੇ ਹਨ। ਕਈ ਅਧਿਆਪਕਾਂ ਵੱਲੋਂ 50 ਹਜ਼ਾਰ ਤੋਂ 70 ਹਜ਼ਾਰ ਰੁਪਏ ਤੱਕ ਖਰਚ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਚਾਰ ਮਹੀਨਿਆਂ ਦੀ ਅਦਾਇਗੀ ਲਗਾਤਾਰ ਲਟਕੀ ਰਹਿੰਦੀ ਹੈ ਤਾਂ ਆਖ਼ਿਰ ਸਕੂਲ ਮੁਖੀ ਅਤੇ ਅਧਿਆਪਕ ਆਪਣੀ ਨਿੱਜੀ ਆਮਦਨ ਵਿੱਚੋਂ ਕਿੰਨਾ ਸਮਾਂ ਇਹ ਖਰਚਾ ਚੁੱਕਦੇ ਰਹਿਣਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਲਈ ਮਿਡ-ਡੇ ਮੀਲ ਸਕੀਮ ਨੂੰ ਇਸ ਤਰ੍ਹਾਂ ਚਲਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ।

15 ਅਕਤੂਬਰ ਤੋਂ ਬਾਅਦ ਅੰਦੋਲਨ ਦੀ ਚਿਤਾਵਨੀ

ਅਧਿਆਪਕ ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ 15 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੀ ਮੰਗ ਹੈ ਕਿ ਚਾਰ ਮਹੀਨਿਆਂ ਤੋਂ ਲਟਕੀਆਂ ਸਾਰੀਆਂ ਅਦਾਇਗੀਆਂ ਨੂੰ ਤੁਰੰਤ ਜਾਰੀ ਕੀਤਾ ਜਾਵੇ ਅਤੇ ਭਵਿੱਖ ਵਿੱਚ ਮਿਡ-ਡੇ ਮੀਲ ਦੀ ਰਕਮ ਸਮੇਂ ਸਿਰ ਸਕੂਲਾਂ ਜਾਂ ਸਬੰਧਿਤ ਵੈਂਡਰਾਂ ਤੱਕ ਪਹੁੰਚਾਉਣ ਲਈ ਸਰਲ ਅਤੇ ਸਪਸ਼ਟ ਪ੍ਰਣਾਲੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 15 ਅਕਤੂਬਰ ਤੱਕ ਬਕਾਇਆ ਰਕਮ ਦੀ ਅਦਾਇਗੀ ਨਾ ਹੋਈ ਤਾਂ ਅਧਿਆਪਕ ਮਿਡ-ਡੇ ਮੀਲ ਬੰਦ ਕਰਨ ਲਈ ਮਜਬੂਰ ਹੋਣਗੇ ਅਤੇ ਇਸ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਸਾਹਮਣੇ ਧਰਨਾ ਅਤੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170

  • Mid day meal crisis
  • Gurdaspur
  • funds pending
  • ultimatum
  • ਮਿਡ ਡੇ ਮੀਲ ਸੰਕਟ
  • ਗੁਰਦਾਸਪੁਰ
  • ਫੰਡ ਲੰਬਿਤ
  • ਅਲਟੀਮੇਟਮ

ਤਬੀਅਤ ਵਿਗੜਨ ਕਾਰਨ ਸੜਕ ’ਤੇ ਡਿੱਗੀ ਮਹਿਲਾ ਦਾ ਮੋਬਾਈਲ ਚੋਰੀ, ਖਾਤੇ ’ਚੋਂ ਉੱਡੇ 4.94 ਲੱਖ ਰੁਪਏ

NEXT STORY

Stories You May Like

  • mid day meal rations stolen from the government school in moonak kalan
    ਟਾਂਡਾ ਉੜਮੁੜ ਦੇ ਪਿੰਡ ਮੂਨਕ ਕਲਾਂ ਦੇ ਸਰਕਾਰੀ ਸਕੂਲ ’ਚੋਂ ਮਿਡ-ਡੇ ਮੀਲ ਦਾ ਰਾਸ਼ਨ ਚੋਰੀ
  • mid day meal  teacher  warning
    ਮਿਡ-ਡੇਅ ਮੀਲ ਨੂੰ ਲੈ ਕੇ ਅਧਿਆਪਕਾਂ ਨੇ ਜਾਰੀ ਕੀਤੀ ਚਿਤਾਵਨੀ
  • teachers launch protest against the government over mid day meal
    ਮਿਡ-ਡੇ ਮੀਲ ਤੇ ਖੇਡ ਫੰਡਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਅਧਿਆਪਕਾਂ ਦਾ ਮੋਰਚਾ, 1 ਅਕਤੂਬਰ ਤੋਂ ਚੁੱਲ੍ਹੇ ਠੰਡੇ ਕਰਨ ਦਾ...
  • time change in australia
    ਆਸਟ੍ਰੇਲੀਆ 'ਚ ਸਮਾਂ ਤਬਦੀਲੀ 4 ਅਕਤੂਬਰ ਤੋਂ
  • these 4 zodiac signs will become wealthy in the month of october
    ਅਕਤੂਬਰ ਦੇ ਮਹੀਨੇ ਇਹ 4 ਰਾਸ਼ੀਆਂ ਹੋਣਗੀਆਂ ਮਾਲਾਮਾਲ ! ਮਿਲੇਗਾ ਬੰਪਰ ਲਾਭ ਤੇ ਨੋਟਾਂ ਦਾ ਵਰ੍ਹੇਗਾ ਮੀਂਹ
  • gurdaspur 4 arms smugglers arrested
    ਗੁਰਦਾਸਪੁਰ: 4 ਅਸਲਾ ਤਸਕਰ 7 ਪਿਸਤੌਲਾਂ ਸਮੇਤ ਗ੍ਰਿਫ਼ਤਾਰ, ਦੁਬਈ-ਅਮਰੀਕਾ ਨਾਲ ਜੁੜੇ ਤਾਰ
  • ban on burning of straw in nawanshahr district
    ਨਵਾਂਸ਼ਹਿਰ 'ਚ 1 ਅਕਤੂਬਰ ਤੋਂ 15 ਨਵੰਬਰ ਤੱਕ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 6 ਤੋਂ ਸਵੇਰੇ 10 ਵਜੇ ਤੱਕ ...
  • gandhi jayanti  dussehra  banks will remain closed in october
    ਗਾਂਧੀ ਜਯੰਤੀ ਤੋਂ ਦੁਸਹਿਰੇ ਤੱਕ... ਅਕਤੂਬਰ 'ਚ ਇੰਨੇ ਦਿਨਾਂ ਲਈ ਬੰਦ ਰਹਿਣਗੇ Bank, ਵੇਖੋ ਸੂਚੀ
  • action against corruption
    ਪੰਜਾਬ: ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਸਰਕਾਰੀ ਮੁਲਾਜ਼ਮ ਗ੍ਰਿਫ਼ਤਾਰ
  • famous punjabi singer buta mohammad
    ਪੰਜਾਬੀ ਗਾਇਕ ਬੂਟਾ ਮੁਹੰਮਦ ਨਾਲ ਸੜਕੀ ਹਾਦਸੇ ਦੀ ਅਫਵਾਹ, ਸਹੀ ਸਲਾਮਤ ਹਨ ਗਾਇਕ
  • raid in jalandhar
    ਜਲੰਧਰ ਦੇ 3 ਮਸ਼ਹੂਰ ਹੋਟਲਾਂ 'ਤੇ ਪੈ ਗਈ RAID! ਜਾਣੋ ਪੂਰੀ ਅਪਡੇਟ
  • consumer commission deals a  31 lakh blow to the improvement trust
    ਖਪਤਕਾਰ ਕਮਿਸ਼ਨ ਨੇ ਇੰਦਰਾਪੁਰਮ ਸਕੀਮ ਦੇ 2 ਮਾਮਲਿਆਂ 'ਚ ਇੰਪਰੂਵਮੈਂਟ ਟਰੱਸਟ ਨੂੰ...
  • festival special train will run from october 8 to purnia
    8 ਅਕਤੂਬਰ ਤੋਂ ਪੂਰਨੀਆ ਲਈ ਚੱਲੇਗੀ ਤਿਉਹਾਰ ਸਪੈਸ਼ਲ ਟ੍ਰੇਨ, ਨਕੋਦਰ-ਫਿਲੌਰ ਤੋਂ...
  • power cut in punjab
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ POWER CUT! ਸਾਰਾ ਦਿਨ ਨਹੀਂ ਆਉਣੀ...
  • two crore fine collected from ticketless rail passengers in september
    ਰੇਲਵੇ ਵਿਭਾਗ ਦਾ ਸਖ਼ਤ ਐਕਸ਼ਨ! ਬਿਨਾਂ ਟਿਕਟ ਵਾਲੇ ਯਾਤਰੀਆਂ ਤੋਂ 2 ਕਰੋੜ ਰੁਪਏ...
  • major incident averted in jalandhar ied supplier arrested
    ਜਲੰਧਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ! IED ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, BKI...
Trending
Ek Nazar
hindu temple vandalised

ਪਾਕਿਸਤਾਨ 'ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ

pakistan afghanistan conflict

ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਟਕਰਾਅ ਤੀਜੇ ਹਫ਼ਤੇ 'ਚ ਦਾਖਲ;  ਸਰਹੱਦ 'ਤੇ...

ganguly appointed head coach of delhi capitals for ipl 2027

IPL 2027 ਤੋਂ ਪਹਿਲਾਂ ਬਦਲ ਗਿਆ ਟੀਮ ਦਾ ਕੋਚ ! Team India ਦੇ ਸਾਬਕਾ ਕਪਤਾਨ...

folk singer pammi bai honoured in australian parliament

ਆਸਟ੍ਰੇਲੀਆਈ ਸੰਸਦ 'ਚ ਚਮਕਿਆ ਪੰਜਾਬ ਦਾ ਮਾਣ ; ਲੋਕ ਗਾਇਕ ਪੰਮੀ ਬਾਈ ਦਾ ਵਿਸ਼ੇਸ਼...

indians  in sri lanka

ਸ੍ਰੀਲੰਕਾ 'ਚ 8 ਭਾਰਤੀ ਗ੍ਰਿਫ਼ਤਾਰ, ਲੱਗੇ ਇਹ ਦੋਸ਼

abhinav shukla questions punjab police over rising crime

ਮੈਡ ਸੰਧੂ ਦੇ ਕਤਲ 'ਤੇ ਭੜਕਿਆ TV ਇੰਡਸਟਰੀ ਦਾ ਮਸ਼ਹੂਰ ਅਦਾਕਾਰ ! ਪੰਜਾਬ ਦੀ...

un chief arrives in pakistan

UN ਮੁਖੀ ਅਧਿਕਾਰਤ ਦੌਰੇ 'ਤੇ ਪਹੁੰਚੇ ਪਾਕਿਸਤਾਨ

nushrratt bharuccha

ਹੁਣ ਕਦੇ ਆਪਣੇ ਪੈਰਾਂ 'ਤੇ ਖੜ੍ਹੀ ਨਹੀਂ ਹੋ ਸਕੇਗੀ ਨੁਸਰਤ ਭਰੂਚਾ ? ਪੋਸਟ ਨੇ...

famous actor lost his battle with cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਅਮਰੀਕਾ 'ਚ ਲਏ ਆਖਰੀ ਸਾਹ

kiran rao on how today  s youth perceive romantic relationships

'ਵਿਆਹ ਤੋਂ ਪਹਿਲਾਂ ਫਿਜ਼ੀਕਲ ਹੋਣਾ 'ਨਾਰਮਲ'; ਆਮਿਰ ਖ਼ਾਨ ਦੀ Ex-Wife ਨੇ...

pakistan cricket team eliminated from the tournament india

ਪਾਕਿਸਤਾਨ ਕ੍ਰਿਕਟ Team ਨਾਲ ਹੋ ਗਿਆ 'ਮੋਏ-ਮੋਏ' ! India ਨਾਲ ਮੈਚ ਤੋਂ...

flood search in nepal

ਨੇਪਾਲ 'ਚ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ, 1,455 ਮੌਤਾਂ ਤੋਂ ਬਾਅਦ...

rakul preet singh breaks silence on it raid reports

'ਮੇਰਾ ਇਸ ਨਾਲ ਕੋਈ ਲੈਣ-ਦੇਣਾ ਨਹੀਂ', IT ਰੇਡ 'ਤੇ ਰਕੁਲ ਪ੍ਰੀਤ ਸਿੰਘ ਨੇ...

air strikes by ukraine

ਹਵਾਈ ਹਮਲਿਆਂ ਨੇ ਰੂਸ ਦੀ ਤੇਲ ਸੋਧਕ ਸਮਰੱਥਾ ਨੂੰ ਕੀਤਾ ਪ੍ਰਭਾਵਿਤ

raf fairford airbase

ਅਮਰੀਕਾ ਨੇ ਬ੍ਰਿਟੇਨ ਦੇ RAF ਫੇਅਰਫੋਰਡ ਏਅਰ ਬੇਸ ਤੋਂ ਹਟਾਏ ਸਾਰੇ ਬੰਬਾਰ

indian restaurant in uk

ਬ੍ਰਿਟੇਨ 'ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਗਾਉਣ ਦਾ ਮਾਮਲਾ, ਦੋ ਨਾਬਾਲਗਾਂ ਨੂੰ...

houthis in yemen

ਹੂਤੀ ਬਾਗੀਆਂ ਨੇ ਯਮਨ ਦੇ ਇੱਕ ਹੋਰ ਕਸਬੇ 'ਤੇ ਕੀਤਾ ਕਬਜ਼ਾ, ਤਾਈਜ਼ ਵੱਲ ਵਧੇ

woman arrested for spying

ਚੀਨ ਲਈ ਤਾਈਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਾਸੂਸੀ ਕਰਨ ਦੇ ਦੋਸ਼ 'ਚ ਔਰਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਝਾ ਦੀਆਂ ਖਬਰਾਂ
    • video of nihangs beating up a young man in amritsar
      ਅੰਮ੍ਰਿਤਸਰ 'ਚ ਨਿਹੰਗਾਂ ਵੱਲੋਂ ਨੌਜਵਾਨ ਦੀ ਕੁੱਟਮਾਰ, ਡੰਡੇ ਮਾਰਦਿਆਂ ਦੀ ਵੀਡੀਓ...
    • theft worth lakhs at a cyber cafe  attempt made to target a medical store
      ਸਾਈਬਰ ਕੈਫੇ ’ਚ ਲੱਖਾਂ ਦੀ ਚੋਰੀ, ਮੈਡੀਕਲ ਸਟੋਰ ਨੂੰ ਵੀ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼
    • president dhami makes a major revelation regarding the bahraini woman case
      ਬਹਿਰੀਨ ਵਾਲੀ ਬੀਬੀ ਦੇ ਮਾਮਲੇ 'ਚ ਧਾਮੀ ਵੱਲੋਂ ਮੁੜ CBI ਜਾਂਚ ਦੀ ਮੰਗ, SGPC ਨੇ...
    • ticketless passengers caught during ticket checking in ferozepur division
      ਫਿਰੋਜ਼ਪੁਰ ਮੰਡਲ 'ਚ ਬਿਨਾਂ ਟਿਕਟ ਯਾਤਰੀਆਂ 'ਤੇ ਸ਼ਿਕੰਜਾ, 22,855 ਯਾਤਰੀ ਕੋਲੋਂ...
    • youth dies after losing control of scooter and falling
      ਸਕੂਟਰੀ ਬੇਕਾਬੂ ਹੋ ਕੇ ਡਿੱਗਣ ਕਾਰਨ ਨੌਜਵਾਨ ਦੀ ਮੌਤ
    • mobile recovered from prisoner in central jail
      ਕੇਂਦਰੀ ਜੇਲ੍ਹ ’ਚ ਬੰਦੀ ਕੋਲੋਂ ਮੋਬਾਈਲ ਬਰਾਮਦ
    • 5 lakh transferred from account through online fraud
      ਆਨਲਾਈਨ ਠੱਗੀ ਰਾਹੀਂ ਖਾਤੇ ’ਚੋਂ 5.54 ਲੱਖ ਰੁਪਏ ਟਰਾਂਸਫਰ, ਨਾਮਲੂਮ ਵਿਅਕਤੀ...
    • first ever rail transport of persimmon fruit from amritsar
      ਅੰਮ੍ਰਿਤਸਰ ਤੋਂ ਪਹਿਲੀ ਵਾਰ ਰੇਲ ਮਾਰਗ ਰਾਹੀਂ ਪਰਸੀਮੋਨ ਫ਼ਲਾਂ ਦੀ ਢੋਆ-ਢੁਆਈ,...
    • demand to keep meat and liquor shops closed during maa bhagwati  s navratri
      ਮਾਂ ਭਗਵਤੀ ਦੇ ਨਵਰਾਤਰਿਆਂ ਦੌਰਾਨ ਮਾਸ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਮੰਗ
    • ardas offered for the opening of the kartarpur corridor  delhi committee
      ਕਰਤਾਰਪੁਰ ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ, ਦਿੱਲੀ ਕਮੇਟੀ ਨੇ ਮਨਾਇਆ ਗੁਰੂ ਨਾਨਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +