ਅੰਮ੍ਰਿਤਸਰ (ਅਰੁਣ)-ਵਿਆਹ ਦਾ ਲਾਰਾ ਲਾ ਕੇ ਇਕ ਨਬਾਲਗ ਲਡ਼ਕੀ ਨੂੰ ਹਵੱਸ਼ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ। ਮੈਡੀਕਲ ਜਾਂਚ ਦੌਰਾਨ ਲਡ਼ਕੀ ਗਰਭਵਤੀ ਪਾਈ ਗਈ, ਜਿਸ ਨੂੰ ਅੰਮ੍ਰਿਤਸਰ ਦੇ ਨਾਰੀ ਨਿਕੇਤਨ ਨੇਜਿਆ ਗਿਆ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ 15 ਸਾਲਾ ਲਡ਼ਕੀ ਨੇ ਦੱਸਿਆ ਕਿ ਉਸ ਨੂੰ ਵਿਆਹ ਦਾ ਲਾਰਾ ਲਾ ਕੇ ਮੁਲਜ਼ਮ ਕੁਲਦੀਪ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੱਲਡ਼ਵਾਲ, ਉਸ ਨੂੰ ਜਲੰਧਰ ਸ਼ਹਿਰ ਕਿਸੇ ਅਣਦੱਸੀ ਜਗ੍ਹਾ ’ਤੇ ਲੈ ਗਿਆ, ਜਿੱਥੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸਬੰਧ ਬਣਾਏ। ਬਾਅਦ ਵਿਚ ਉਸ ਨੂੰ ਪਿੰਡ ਛੱਡ ਗਿਆ। ਉਸ ਦੇ ਮਾਪਿਆਂ ਵਲੋਂ ਉਸ ਨੂੰ ਘਰ ਨਹੀਂ ਰੱਖਿਆ। ਮੋਹਤਬਰਾਂ ਵਲੋਂ ਉਸ ਨੂੰ ਥਾਣੇ ਲਿਜਾਇਆ ਗਿਆ। ਮੈਡੀਕਲ ਜਾਂਚ ਦੌਰਾਨ ਉਸ ਦੀ ਰਿਪੋਰਟ ਵਿਚ ਉਹ ਗਰਭਵਤੀ ਪਾਈ ਗਈ। ਪੁਲਸ ਵਲੋਂ ਮਾਮਲਾ ਦਰਜ ਕਰਕੇ ਲਡ਼ਕੀ ਨੂੰ ਅੰਮ੍ਰਿਤਸਰ ਦੇ ਨਾਰੀ ਨਿਕੇਤਨ ਭੇਜ ਦਿੱਤਾ।
5ਵੀਂ ਅਤੇ 8ਵੀਂ ਦੀਆਂ ਪ੍ਰੀਖਿਆਵਾਂ ਹੁਣ ਲਵੇਗਾ ਪੰਜਾਬ ਸਕੂਲ ਸਿੱਖਿਆ ਬੋਰਡ
NEXT STORY