ਨੈਸ਼ਨਲ ਡੈਸਕ : ਦੇਸ਼ ਭਰ ਵਿੱਚ ਅੱਜ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜੋ ਕਿ ਬੁਰਾਈ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਇਸ ਤਿਉਹਾਰ 'ਤੇ ਰਾਵਣ ਦੇ ਪੁਤਲੇ ਦਾ ਦਹਿਨ ਕਰਨ ਦੀ ਪਰੰਪਰਾ ਅਨੁਸਾਰ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਵਣ ਦਾ ਦਹਿਨ ਕੀਤਾ ਗਿਆ।
ਪੂਰਬੀ ਦਿੱਲੀ ਦੇ ਆਈ.ਪੀ. ਐਕਸਟੈਂਸ਼ਨ ਸਥਿਤ ਡੀ.ਡੀ.ਏ. ਗਰਾਊਂਡ ਵਿੱਚ ਆਯੋਜਿਤ ਰਾਵਣ ਦਹਿਨ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋਏ। ਦਿੱਲੀ ਦੇ ਦਵਾਰਕਾ ਵਿੱਚ ਦਵਾਰਕਾ ਰਾਮਲੀਲਾ ਕਮੇਟੀ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਸ਼ਾਮਲ ਹੋਈਆਂ। ਇਸ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼-ਵਿਦੇਸ਼ ਵਿੱਚ ਆਯੋਜਿਤ ਹੁੰਦੀਆਂ ਰਾਮਲੀਲਾਵਾਂ ਰਾਹੀਂ ਕਰੋੜਾਂ ਲੋਕ ਰਾਮ ਕਥਾ ਦੇ ਮਹਾਨ ਆਦਰਸ਼ਾਂ ਨੂੰ ਯਾਦ ਕਰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੇਦਸ਼ਮੀ ਦੇ ਮੌਕੇ 'ਤੇ ਭਗਵਾਨ ਰਾਮ ਦੇ ਆਦਰਸ਼ਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰ ਨਾਗਰਿਕ ਬੁਰਾਈ 'ਤੇ ਨੇਕੀ ਦੀ ਜਿੱਤ ਦਾ ਐਲਾਨ ਕਰ ਰਿਹਾ ਹੈ। ਭਗਵਾਨ ਰਾਮ ਨੇ ਰਾਵਣ ਦਾ ਨਾਸ਼ ਕੀਤਾ ਅਤੇ ਮਨੁੱਖਤਾ ਨੂੰ ਅਜਿਹੇ ਆਦਰਸ਼ ਦਿੱਤੇ ਜੋ ਇਤਿਹਾਸ ਵਿੱਚ ਬੇਮਿਸਾਲ ਹਨ। ਉਨ੍ਹਾਂ ਨੇ ਸਾਨੂੰ ਮੁਸ਼ਕਲਾਂ ਦੇ ਬਾਵਜੂਦ ਸੱਚਾਈ ਅਤੇ ਨੈਤਿਕਤਾ ਦਾ ਰਸਤਾ ਕਦੇ ਨਾ ਛੱਡਣ ਦੀ ਸਿੱਖਿਆ ਦਿੱਤੀ। ਇਸ ਦੌਰਾਨ ਉਨ੍ਹਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਸਾਰਿਆਂ ਨੂੰ ਦੇਸ਼ ਦੇ ਦੁਸ਼ਮਣਾਂ ਨਾਲ ਮਿਲਕੇ ਲੜਨਾ ਹੋਵੇਗਾ।

ਬਿਹਾਰ ਦੇ ਪਟਨਾ ਸਥਿਤ ਗਾਂਧੀ ਮੈਦਾਨ ਵਿੱਚ ਵੀ ਦੁਸਹਿਰੇ ਦੇ ਮੌਕੇ 'ਤੇ ਰਾਵਣ ਦਹਿਨ ਕੀਤਾ ਗਿਆ। ਇਸ ਸਮਾਗਮ ਵਿੱਚ ਰਾਜਪਾਲ ਲੈਫਟੀਨੈਂਟ ਜਨਰਲ ਸੈਯਦ ਅਤਾ ਹਸਨੈਨ, ਨਾਗਾਲੈਂਡ ਦੇ ਰਾਜਪਾਲ ਨੰਦ ਕਿਸ਼ੋਰ ਯਾਦਵ ਅਤੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਭਾਗ ਲਿਆ। ਇਸ ਦੇ ਨਾਲ ਹੀ, ਪੰਜਾਬ ਦੇ ਲੁਧਿਆਣਾ ਵਿੱਚ ਦਰੇਸੀ ਰੋਡ ਸਥਿਤ ਰਾਮਲੀਲਾ ਮੈਦਾਨ ਵਿੱਚ ਵੀ ਰਾਵਣ ਦਹਿਨ ਕੀਤਾ ਗਿਆ, ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਜੇਦਸ਼ਮੀ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ।
ਮਣੀਪੁਰ ’ਚ 3 ਵਿਅਕਤੀਆਂ ਦੀ ਹੱਤਿਆ ਵਿਰੁੱਧ ਬੰਦ, ਆਮ ਜਨਜੀਵਨ ਪ੍ਰਭਾਵਿਤ
NEXT STORY