ਗੁਰਦਾਸਪੁਰ (ਵਿਨੋਦ)-ਬੇਹੱਦ ਘਾਤਕ ਸਿੱਧ ਹੋਣ ਵਾਲੀ ਚਾਈਨਾ ਡੋਰ ਨਾਲ ਹਰ ਸਾਲ ਵਾਪਰਦੇ ਦਰਦਨਾਕ ਹਾਦਸਿਆਂ ਦੇ ਬਾਵਜੂਦ ਇਸ ਦੀ ਵਿਕਰੀ ਤੇ ਵਰਤੋਂ ਰੋਕਣ ਲਈ ਕੀਤੇ ਜਾਂਦੇ ਉਪਰਾਲੇ ਸੰਜੀਦਗੀ ਤੋਂ ਸੱਖਣੇ ਹੀ ਨਜ਼ਰ ਆ ਰਹੇ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਅਤੇ ਸਰਕਾਰ ਵੱਲੋਂ ਚਾਈਨਾ ਡੋਰ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਸੱਚਾਈ ਇਹ ਹੈ ਕਿ ਨਾ ਤਾਂ ਇਸ ਦਾ ਨਿਰਮਾਣ ਬੰਦ ਹੋ ਸਕਿਆ ਹੈ ਅਤੇ ਨਾ ਹੀ ਇਸ ਦੀ ਗੁਪਤ ਵਿਕਰੀ ਦਾ ਗੋਰਖਧੰਦਾ ਖ਼ਤਮ ਹੋਇਆ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਸਰਕਾਰੀ ਬੱਸਾਂ ਨੂੰ ਲੈ ਕੇ ਵੱਡੀ ਅਪਡੇਟ, ਇਨ੍ਹਾਂ ਤਰੀਕਾਂ ਨੂੰ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਆਹ ਖ਼ਬਰ
ਤਿਉਹਾਰਾਂ ਤੋਂ ਪਹਿਲਾਂ ਹੀ ਦੁਕਾਨਾਂ ’ਤੇ ਪਹੁੰਚਿਆ ਸਟਾਲ
ਜੇ ਵੇਖਿਆ ਜਾਵੇ ਤਾਂ ਭਾਵੇਂ ਹਾਲੇ ਲੋਹੜੀ ਅਤੇ ਬਸੰਤ ਪੰਚਮੀ ਨੂੰ ਸਮਾਂ ਪਿਆ ਹੈ ਪਰ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਸਮੇਤ ਸਰਹੱਦੀ ਇਲਾਕਿਆਂ ਦੇ ਪਤੰਗਬਾਜ਼ੀ ਵਿਕ੍ਰੇਤਾਵਾਂ ਵੱਲੋਂ ਹੁਣ ਤੋਂ ਹੀ ਚਾਈਨਾ ਡੋਰ ਅਤੇ ਪਤੰਗਾਂ ਦਾ ਸਟਾਕ ਇਕੱਠਾ ਕੀਤਾ ਜਾ ਰਿਹਾ ਹੈ। ਕੁਝ ਨੌਜਵਾਨ ਤੇ ਬੱਚੇ ਹੁਣ ਤੋਂ ਹੀ ਸ਼ਾਮ ਵੇਲੇ ਆਸਮਾਨ ’ਚ ਇਸ ਡੋਰ ਨਾਲ ਪਤੰਗਾਂ ਉਡਾਉਂਦੇ ਦੇਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਹੋ ਜਾਣੀ ਸੀ ਵੱਡੀ ਵਾਰਦਾਤ, RPG ਤੇ ਪਿਸਤੌਲਾਂ ਸਣੇ ਫੜੇ ਗਏ 7 ਮੁਲਜ਼ਮ, ਨਸ਼ੇ ਦੀ ਖੇਪ ਵੀ ਬਰਾਮਦ
ਮਨੁੱਖਤਾ ਤੇ ਬੇਜ਼ੁਬਾਨਾਂ ਲਈ ਵੱਡਾ ਖ਼ਤਰਾ
ਚਾਈਨਾ ਡੋਰ ਇਕ ਵਿਸ਼ੇਸ਼ ਕਿਸਮ ਦੇ ਪਲਾਸਟਿਕਨੁੰਮਾ ਪਦਾਰਥ ਤੋਂ ਬਣਦੀ ਹੈ, ਜੋ ਨਾ ਤਾਂ ਪਾਣੀ ’ਚ ਗਲਦੀ ਹੈ ਅਤੇ ਨਾ ਹੀ ਆਸਾਨੀ ਨਾਲ ਟੁੱਟਦੀ ਹੈ। ਇਹ ਗਲੀਆਂ ਅਤੇ ਸੜਕਾਂ ’ਚ ਫਸੀ ਰਹਿਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੁੰਦੀ ਹੈ। ਪਿਛਲੇ ਸਾਲਾਂ ਦੌਰਾਨ ਕਈ ਲੋਕ ਇਸ ਦੀ ਲਪੇਟ ’ਚ ਆ ਕੇ ਗੰਭੀਰ ਜ਼ਖ਼ਮੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਆਸਮਾਨ ’ਚ ਉੱਡਦੇ ਪੰਛੀਆਂ ਦੇ ਖੰਭ ਕੱਟੇ ਜਾਣ ਅਤੇ ਕੂੜੇ ਦੇ ਢੇਰਾਂ ’ਚੋਂ ਖਾਣ-ਪੀਣ ਦੀਆਂ ਚੀਜ਼ਾਂ ਨਾਲ ਪਸ਼ੂਆਂ ਦੇ ਮੂੰਹ ’ਚ ਜਾਣ ਕਾਰਨ ਕਈ ਬੇਜ਼ੁਬਾਨ ਵੀ ਤੜਫ਼-ਤੜਫ਼ ਕੇ ਦਮ ਤੋੜ ਦਿੰਦੇ ਹਨ।
ਇਹ ਵੀ ਪੜ੍ਹੋ-ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ 'ਤੇ 12 ਨਵੰਬਰ ਨੂੰ ਹੋਵੇਗੀ ਸੁਣਵਾਈ
ਕੋਡ ਵਰਡਾਂ ’ਚ ਹੁੰਦੀ ਹੈ ਗੁਪਤ ਵਿਕਰੀ
ਜ਼ਿਲਾ ਪ੍ਰਸ਼ਾਸਨ ਵੱਲੋਂ ਹਰ ਸਾਲ ਜਾਰੀ ਕੀਤੇ ਜਾਂਦੇ ਪਾਬੰਦੀ ਦੇ ਆਦੇਸ਼ ਅਕਸਰ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਹਨ। ਸ਼ਰੇਆਮ ਦੁਕਾਨਾਂ ’ਤੇ ਨਾ ਦਿਸਣ ਦੇ ਬਾਵਜੂਦ ਦੁਕਾਨਦਾਰਾਂ ਵੱਲੋਂ ਗੁਪਤ ਥਾਵਾਂ ’ਤੇ ਰੱਖ ਕੇ ਕੋਡ ਵਰਡਾਂ ਰਾਹੀਂ ਭਰੋਸੇਯੋਗ ਗਾਹਕਾਂ ਨੂੰ ਇਹ ਡੋਰ ਵੇਚੀ ਜਾਂਦੀ ਹੈ।
ਇਹ ਵੀ ਪੜ੍ਹੋ-ਤਰਖਾਣ ਮਾਜਰਾ ਨੇ ਜਾਰੀ ਕਰ'ਤੀ ਵੀਡੀਓ, ਦਿੱਤੀ ਵੱਡੀ ਚਿਤਾਵਨੀ
ਸਖ਼ਤ ਕਾਰਵਾਈ ਤੇ ਜਾਗਰੂਕਤਾ ਦੀ ਲੋੜ
ਸ਼ਹਿਰ ਦੇ ਸੀਨੀਅਰ ਨਾਗਰਿਕਾਂ ਦਾ ਮੰਨਣਾ ਹੈ ਕਿ ਇਸ ਘਾਤਕ ਕੋਹੜ ਨੂੰ ਠੱਲ੍ਹ ਪਾਉਣ ਲਈ ਪੁਲਸ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਹੁਣ ਤੋਂ ਹੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਕੂਲਾਂ ਤੇ ਕਾਲਜਾਂ ’ਚ ਸੈਮੀਨਾਰ ਕਰ ਕੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਖ਼ਤਰਿਆਂ ਪ੍ਰਤੀ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੌਰਾਂਗਲਾ 'ਚ ਦਿਨ-ਦਿਹਾੜੇ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ
NEXT STORY