ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਮੰਗਲਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ ਕਈ ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਨੂਰਪੁਰ ਬੇਦੀ, (ਅਵਿਨਾਸ਼ ਸ਼ਰਮਾ): 10 ਨਵੰਬਰ 2026 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ 11 ਕੇ ਵੀ ਮੁਕਾਰੀ ਫੀਡਰ ਤੇ ਸ਼ਡਿਊਲ ਮੈਂਟੇਨਸ ਅਧੀਨ ਪਰਮਿਟ ਰਹੇਗਾ। ਪਰਮਿਟ ਦੌਰਾਨ ਸਿੰਘਪੁਰ ਗੋਪਾਲਪੁਰ ਬਿੱਲਪੁਰ ਜੇਤੇਵਾਲ ਮਾਵਾ ਮੁਕਾਰੀ ਭੈਣੀ ਮੋਠਾਪੁਰ ਗੋਬਿੰਦਪੁਰ ਵੇਲਾ ਅਮਰਪੁਰ ਬੇਲਾ ਅਤੇ ਚੰਦਪੁਰ ਬੇਲੀ ਆਦੀ ਮੋਟਰਾਂ ਦੀ ਸਪਲਾਈ ਬੰਦ ਰਹੇਗੀ ਅਤੇ ਇਸ ਤੋਂ ਇਲਾਵਾ ਕੁਝ ਕੁ ਘਰਾਂ ਦੀ ਸਪਲਾਈ ਵੀ ਬੰਦ ਰਹੇਗੀ ਜਿਹੜੇ ਕਿ ਮਕਾਰੀ ਫੀਡਰ ਤੇ ਚਲਦੇ ਹਨ । ਆਪਣੇ ਜ਼ਰੂਰੀ ਕੰਮਾਂਕਾਰਾਂ ਲਈ ਬਿਜਲੀ ਦੇ ਬਦਲਵੇਂ ਪ੍ਰਬੰਧ ਕਰ ਲਏ ਜਾਣ ਜੀ। ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ ਕਿ ਕੰਮ ਦੌਰਾਨ ਪਰਮਟ ਦਾ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ ।
ਸਵਾੜਾ ਤੇ ਮੁਕਾਰੀ ਫੀਡਰਾਂ ਨਾਲ ਸਬੰਧਤ ਪਿੰਡਾਂ ਦੀ ਬਿਜਲੀ ਰਹੇਗੀ ਬੰਦ
ਨੂਰਪੁਰਬੇਦੀ, (ਸੰਜੀਵ ਭੰਡਾਰੀ/ਅਵਿਨਾਸ਼ ਸ਼ਰਮਾ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਉਪ ਸੰਚਾਲਨ ਮੰਡਲ ਦਫ਼ਤਰ ਸਿੰਘਪੁਰ ਵੱਲੋਂ ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਅਤੇ ਸ਼ਡਿਊਲ ਮੇਨਟੀਨੈਂਸ ਦੇ ਮੱਦੇਨਜ਼ਰ 10 ਨਵੰਬਰ ਨੂੰ ਸਵਾੜਾ ਅਤੇ ਮੁਕਾਰੀ ਫੀਡਰਾਂ ਨਾਲ ਸਬੰਧਤ ਪਿੰਡਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਐੱਸ. ਡੀ. ਓ. ਇੰਜਨੀਅਰ ਰਾਜੇਸ਼ ਸ਼ਰਮਾ ਦੇ ਹਵਾਲੇ ਨਾਲ ਜੇ. ਈ. ਇੰਜਨੀਅਰ ਅਜਮੇਰ ਸਿੰਘ ਨੇ ਦੱਸਿਆ ਕਿ 66 ਕੇ. ਵੀ. ਨਲਹੋਟੀ ਤੋਂ ਚੱਲਦੇ 11 ਕੇ. ਵੀ. ਸਵਾੜਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਅਧੀਨ ਆਉਂਦੇ ਪਿੰਡ ਹੇਠਲੀ ਨਲਹੋਟੀ, ਬੂਥਗੜ੍ਹ, ਹਰੀਪੁਰ ਵਾਟਰ ਬਾਕਸ, ਸਵਾੜਾ, ਲਵਾਣਾ ਬਸਤੀ ਅਤੇ ਸੈਂਸੋਵਾਲ ਆਦਿ ਦੀ ਬਿਜਲੀ ਸਪਲਾਈ ਨਿਰਧਾਰਤ ਸਮੇਂ ਦੌਰਾਨ ਬੰਦ ਰਹੇਗੀ।
ਇਸੇ ਤਰ੍ਹਾਂ 11 ਕੇ. ਵੀ. ਮੁਕਾਰੀ ਫੀਡਰ ’ਤੇ ਸ਼ਡਿਊਲ ਮੇਨਟੀਨੈਂਸ ਤਹਿਤ ਪਰਮਿਟ ਲਿਆ ਜਾਵੇਗਾ। ਇਸ ਕਾਰਨ ਸਿੰਘਪੁਰ, ਗੋਪਾਲਪੁਰ, ਬਿੱਲਪੁਰ, ਜੇਤੇਵਾਲ, ਮਵਾ ਮੁਕਾਰੀ, ਭੈਣੀ, ਮੋਠਾਪੁਰ, ਗੋਬਿੰਦਪੁਰ, ਬੇਲਾ, ਅਮਰਪੁਰ ਬੇਲਾ ਅਤੇ ਚੰਦਪੁਰ ਬੇਲਾ ਆਦਿ ਪਿੰਡਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਸ ਤੋਂ ਇਲਾਵਾ ਮੁਕਾਰੀ ਫੀਡਰ ਨਾਲ ਜੁੜੇ ਕੁਝ ਘਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ।
ਬੈਂਸ ਫੀਡਰ ਨਾਲ ਸਬੰਧਤ ਪਿੰਡਾਂ ਦੀ ਬਿਜਲੀ ਸਪਲਾਈ ਰਹੇਗੀ ਬੰਦ
ਨੂਰਪੁਰਬੇਦੀ, (ਸੰਜੀਵ ਭੰਡਾਰੀ)-ਪੰਜਾਬ ਰਾਜ ਪਾਵਰਕਾਮ ਲਿਮਟਿਡ ਦੇ ਉਪ ਦਫ਼ਤਰ ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਨਰਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 10 ਨਵੰਬਰ ਦਿਨ ਮੰਗਲਵਾਰ ਨੂੰ ਬੈਂਸ ਫੀਡਰ ਅਧੀਨ ਪੈਂਦੇ ਪਿੰਡਾਂ ਭੋਗੀਪੁਰ, ਭੱਟੋ, ਸਰਥਲੀ, ਟੱਪਰੀਆਂ, ਬੈਂਸਾਂ, ਤਖ਼ਤਗੜ੍ਹ, ਘੜੀਸਪੁਰ, ਢਾਹਾਂ, ਔਲਖਾਂ, ਅਸਾਲਤਪੁਰ ਅਤੇ ਲੈਹੜੀਆਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਲਾਈਨਾਂ ਨਾਲ ਸਬੰਧਤ ਜ਼ਰੂਰੀ ਕੰਮਕਾਜ ਦੇ ਚੱਲਦਿਆਂ ਇਹ ਬਿਜਲੀ ਕੱਟ ਲਗਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੰਮ ਦੀ ਸਥਿਤੀ ਅਨੁਸਾਰ ਬਿਜਲੀ ਸਪਲਾਈ ਬੰਦ ਰਹਿਣ ਦੇ ਸਮੇਂ ਵਿਚ ਵਾਧਾ ਜਾਂ ਘਾਟਾ ਹੋ ਸਕਦਾ ਹੈ।
'ਆਪ' ਆਗੂ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਫ਼ਾਇਰਿੰਗ! ਗੱਡੀ ਦੇ ਵਾਈਪਰ ਕੋਲੋਂ ਮਿਲਿਆ ਖੋਲ੍ਹ
NEXT STORY