ਤਰਨਤਾਰਨ (ਰਾਜੂ)- ਜ਼ਿਲ੍ਹਾ ਤਰਨਤਾਰਨ ਦੇ ਕਸਬਾ ਫਤਿਆਬਾਦ ਦੇ ਕੋਲ ਤੇਜ਼ ਰਫ਼ਤਾਰ ਮੋਟਰ ਸਾਈਕਲ ਚਾਲਕ ਵੱਲੋਂ ਟੱਕਰ ਮਾਰਨ ਕਰਕੇ ਰਿਕਸ਼ਾ ਰੇਹੜੀ ’ਤੇ ਪਸ਼ੂਆਂ ਦਾ ਚਾਰਾ ਲਿਆ ਰਹੇ ਬਜ਼ੁਰਗ ਵਿਅਕਤੀ ਦੀ ਸੱਟਾਂ ਲੱਗਣ ਕਰਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ-GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ
ਘਟਨਾ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਮੋਟਰ ਸਾਈਕਲ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਅਮਨਦੀਪ ਸਿੰਘ ਵਾਸੀ ਖਡੂਰ ਸਾਹਿਬ ਨੇ ਦੱਸਿਆ ਕਿ ਬੀਤੇ ਦਿਨ ਉਸ ਦਾ ਪਿਤਾ ਪਰਮਜੀਤ ਸਿੰਘ ਰਿਕਸ਼ਾ ਰੇਹੜੀ ਵਿਚ ਪਸ਼ੂਆਂ ਦਾ ਚਾਰਾ ਲੱਦ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਇੱਕ ਮੋਟਰ ਸਾਈਕਲ ਸਵਾਰ ਵਿਅਕਤੀ ਨੇ ਬੜੀ ਲਾਪਰਵਾਹੀ ਨਾਲ ਉਸ ਦੇ ਪਿਤਾ ਨੂੰ ਟੱਕਰ ਮਾਰ ਦਿੱਤੀ, ਜਿਸ ਕਰਕੇ ਉਸ ਦਾ ਪਿਤਾ ਸੜਕ ’ਤੇ ਡਿੱਗ ਗਿਆ ਤੇ ਕਾਫੀ ਸੱਟਾਂ ਲੱਗ ਗਈਆਂ।
ਇਹ ਵੀ ਪੜ੍ਹੋ-ਵੱਡੀ ਵਾਰਦਾਤ: ਪਰਵਿੰਦਰ ਝੋਟੇ ਵਾਂਗ ਨਸ਼ਾ ਵੇਚਣ ਵਾਲਿਆਂ ਨੂੰ ਰੋਕਣ ਗਏ ਇਕ ਹੋਰ ਵਿਅਕਤੀ ਦਾ ਕਤਲ
ਉਹ ਤੁਰੰਤ ਆਪਣੇ ਪਿਤਾ ਨੂੰ ਪਹਿਲਾਂ ਸਰਕਾਰੀ ਹਸਪਤਾਲ ਫਿਰ ਅੰਮ੍ਰਿਤਸਰ ਹਸਪਤਾਲ ਇਲਾਜ ਲਈ ਲੈ ਕੇ ਗਿਆ ਜਿੱਥੇ ਉਸ ਦੇ ਪਿਤਾ ਨੇ ਦਮ ਤੋੜ ਦਿੱਤਾ। ਇਸ ਸਬੰਧੀ ਏ.ਐੱਸ.ਆਈ. ਪ੍ਰਤਾਪ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ’ਤੇ ਮੋਟਰ ਸਾਈਕਲ ਚਾਲਕ ਸਿਮਰਨਜੀਤ ਸਿੰਘ ਵਾਸੀ ਖਡੂਰ ਸਾਹਿਬ ਦੇ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ, ਪੰਜ ਸਿੰਘ ਸਾਹਿਬਾਨਾਂ ਨੇ ਸੁਣਾਇਆ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਗੁਰਦਾਸਪੁਰ ’ਚ ਡੇਂਗੂ ਦਾ ਕਹਿਰ: ਇਕੋ ਪਰਿਵਾਰ ਦੇ 5 ਜੀਅ ਲਪੇਟ ’ਚ, ਕਾਦਰੀ ਮੁਹੱਲੇ ਦੇ 11 ਘਰਾਂ ’ਚੋਂ ਮਿਲਿਆ ਲਾਰਵਾ
NEXT STORY