ਅੰਮ੍ਰਿਤਸਰ (ਨੀਰਜ)-ਸਾਲਾਂ ਤੋਂ ਵਿਵਾਦਾਂ ’ਚ ਰਹੀ ਡੀ. ਸੀ. ਦਫ਼ਤਰ ਦੀ ਸਭ ਤੋਂ ਬਦਨਾਮ ਐੱਚ. ਆਰ. ਸੀ. ਬ੍ਰਾਂਚ ਇਕ ਵਾਰ ਫਿਰ ਸੁਰਖੀਆਂ ’ਚ ਆ ਗਈ ਹੈ। ਜਾਣਕਾਰੀ ਅਨੁਸਾਰ ਹਾਲ ਹੀ ’ਚ ਐੱਚ. ਆਰ. ਸੀ. ਬ੍ਰਾਂਚ ’ਚ ਤਾਇਨਾਤ ਕਲਰਕ ਯਾਦਵਿੰਦਰ ਸਿੰਘ ਦਾ ਤਬਾਦਲਾ ਕੀਤਾ ਗਿਆ ਸੀ, ਜਦਕਿ ਅਜੇ ਤੱਕ ਡੀ. ਸੀ. ਦਫ਼ਤਰ ਦੇ ਕਿਸੇ ਵੀ ਕਰਮਚਾਰੀ ਦਾ ਤਬਾਦਲਾ ਨਹੀਂ ਹੋਇਆ ਹੈ। ਇਕੱਲੇ ਯਾਦਵਿੰਦਰ ਦੇ ਤਬਾਦਲੇ ਪਿੱਛੇ ਕੁਝ ਸ਼ਿਕਾਇਤਾਂ ਸਨ। ਹਾਲਾਂਕਿ ਇਨ੍ਹਾਂ ਸ਼ਿਕਾਇਤਾਂ ਅਜੇ ਤੱਕ ਦੋਸ਼ ਸਾਬਿਤ ਨਹੀਂ ਹੋਏ ਹਨ।
ਇਹ ਵੀ ਪੜ੍ਹੋ-ਅੱਜ ਪੰਜਾਬ 'ਚ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਤੱਕ ਲੱਗੇਗਾ Power cut
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਪੁਲਸ ਅਧਿਕਾਰੀ ਵੱਲੋਂ ਬ੍ਰਾਂਚ ਦੇ ਕਰਮਚਾਰੀਆਂ ’ਤੇ ਦੋਸ਼ ਲਾਏ ਗਏ ਸਨ ਸੀ ਕਿ ਉਨ੍ਹਾਂ ਨੂੰ ਪੁਰਾਣੇ ਜ਼ਮੀਨੀ ਰਿਕਾਰਡ ਦੀ ਨਕਲ ਨਹੀਂ ਦਿੱਤੀ ਜਾ ਰਹੀ ਹੈ ਅਤੇ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ ਸੀ। ਸੁਲਤਾਨਵਿੰਡ ਰੋਡ ’ਤੇ ਕੰਮ ਕਰਨ ਵਾਲੇ ਇਕ ਵਸੀਕਾ ਨਵੀਸ ਅਤੇ ਦੋ ਧਿਰਾਂ ਦੀ ਦਾਅਵੇਦਾਰੀ ਵਾਲੀ ਇਕ ਰਜਿਸਟਰੀ, ਜਿਸ ਨੂੰ ਸਬ-ਰਜਿਸਟਰਾਰ-1 ਵੱਲੋਂ ਰੋਕ ਦਿੱਤਾ ਗਿਆ ਹੈ, ਦੇ ਤਾਰ ਵੀ ਐੱਚ. ਆਰ. ਸੀ. ਬ੍ਰਾਂਚ ਨਾਲ ਹੀ ਹੋਏ ਹਨ। ਐੱਚ. ਆਰ. ਸੀ. ਬ੍ਰਾਂਚ ਦੀ ਗੱਲ ਕਰੀਏ ਤਾਂ ਸਾਬਕਾ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਵੱਲੋਂ ਬ੍ਰਾਂਚ ’ਚ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਸਨ ਅਤੇ ਉਨ੍ਹਾਂ ਦੇ ਸਮੇਂ ਤੋਂ ਲੈ ਕੇ ਮੌਜੂਦਾ ਡੀ. ਸੀ. ਸਾਕਸ਼ੀ ਸਾਹਨੀ ਵੀ ਇਸ ਬ੍ਰਾਂਚ ’ਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕ ਨਹੀਂ ਸਕੇ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਅਕਾਲੀ ਵਰਕਰ ਦੇ ਘਰ ’ਤੇ ਚੱਲੀਆਂ ਤਾਬੜਤੋੜ ਗੋਲੀਆਂ
ਬ੍ਰਾਂਚ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖਰਾਬ ਤਾਂ ਕਿ ਗਤੀਵਿਧੀਆਂ ਨਜ਼ਰ ਆਉਣ
ਸਾਬਕਾ ਡੀ. ਸੀ. ਘਣਸ਼ਿਆਮ ਥੋਰੀ ਨੇ ਪੂਰੇ ਡੀ. ਸੀ. ਦਫ਼ਤਰ ’ਚ 75 ਸੀ. ਸੀ. ਟੀ. ਵੀ. ਕੈਮਰੇ ਲਾਏ ਸਨ ਤਾਂ ਕਿ ਕਰਮਚਾਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਸਕੇ। ਇਸ ਤੋਂ ਪਹਿਲਾਂ ਡੀ. ਸੀ. ਹਰਪ੍ਰੀਤ ਸਿੰਘ ਸੂਦਨ ਨੇ ਐੱਚ. ਆਰ. ਸੀ. ਬ੍ਰਾਂਚ ’ਚ ਵੀ ਕੈਮਰੇ ਲਾਏ ਸਨ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਕੈਮਰੇ ਭੇਤਭਰੇ ਢੰਗ ਨਾਲ ਖਰਾਬ ਹੋ ਗਏ ਅਤੇ ਡੀ. ਸੀ. ਥੋਰੀ ਨੂੰ ਵੀ ਇਸ ਬਾਰੇ ਨਹੀਂ ਦੱਸਿਆ ਗਿਆ, ਜਿਸ ਕਾਰਨ ਅੱਜ ਵੀ ਐੱਚ. ਆਰ. ਸੀ. ਬ੍ਰਾਂਚ ਦੇ ਕੈਮਰੇ ਡੀ. ਸੀ. ਸਾਕਸ਼ੀ ਸਾਹਨੀ ਦੇ ਦਫ਼ਤਰ ’ਚ ਲੱਗੀ ਸਕਰੀਨ ਨਾਲ ਕੁਨੈਕਟ ਨਹੀਂ ਹਨ, ਜਿਸ ਕਾਰਨ ਡੀ. ਸੀ. ਨੂੰ ਐੱਚ. ਆਰ. ਸੀ. ਬ੍ਰਾਂਚ ’ਚ ਆਉਣ-ਜਾਣ ਵਾਲੇ ਲੋਕਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਨਹੀਂ ਲੱਗਦਾ ਹੈ। ਡੀ. ਸੀ. ਦਫ਼ਤਰ ਦੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਹ ਕੰਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਰਿਕਾਰਡ ਨੂੰ ਅੱਗ ਲੱਗਣ ਦਾ ਹਵਾਲਾ ਦੇ ਕੇ ਹੁੰਦੀ ਹੈ ਡੀਲ
5 ਨਵੰਬਰ 2015 ਨੂੰ ਡੀ. ਸੀ. ਦਫ਼ਤਰ ’ਚ ਭੇਤਭਰੇ ਹਾਲਾਤ ’ਚ ਅੱਗ ਲੱਗ ਗਈ। ਸਵੇਰੇ 11 ਵਜੇ ਲੱਗੀ ਅੱਗ ਕਈ ਘੰਟਿਆਂ ਤੱਕ ਜਾਰੀ ਰਹੀ ਅਤੇ ਇਸ ਦੌਰਾਨ ਐੱਚ. ਆਰ. ਸੀ. ਬ੍ਰਾਂਚ ਦੇ ਸੈਂਕੜੇ ਸਾਲ ਪੁਰਾਣੇ ਜ਼ਮੀਨੀ ਰਿਕਾਰਡ ਕਾਫੀ ਮਾਤਾਰ ’ਚ ਸੜ ਗਿਆ। ਇਹ ਅੱਗ ਕਿਵੇਂ ਲੱਗੀ ਅਤੇ ਕਿਸਨੇ ਲਾਈ, ਇਸ ਬਾਰੇ ਕਈ ਅਫਵਾਹਾਂ ਚਲਦੀਆਂ ਰਹੀਆਂ ਹਨ ਅਤੇ ਭੂ-ਮਾਫੀਆ ਨਾਲ ਕੁਨੈਕਸ਼ਨ ਵੀ ਜੋੜਿਆ ਗਿਆ। ਫਿਲਹਾਲ ਵਰਤਮਾਨ ਐੱਚ. ਆਰ. ਸੀ. ਬ੍ਰਾਂਚ ਦੇ ਨੇੜੇ ਤੇੜੇ ਘੁੰਮ ਰਹੇ ਕੁਝ ਦਲਾਲ ਪੁਰਾਣੇ ਜ਼ਮੀਨੀ ਰਿਕਾਰਡ ਦੇ ਸਾੜਨ ਦਾ ਹਵਾਲਾ ਦੇ ਕੇ ਮੂੰਹ ਮੰਗੀ ਰਕਮ ਵਸੂਲਦੇ ਹਨ ਅਤੇ ਇਸ ’ਚ ਕਈ ਕਰਮਚਾਰੀਆਂ ਦੀ ਮਿਲੀਭੁਗਤ ਹੈ।
ਉਰਦੂ ਦਾ ਰਿਕਾਰਡ ਦੇਖਣ ਲਈ ਕੋਈ ਸਥਾਈ ਕਰਮਚਾਰੀ ਨਹੀਂ
ਐੱਚ. ਆਰ. ਸੀ. ਬ੍ਰਾਂਚ ’ਚ ਲੋਕ ਇਸ ਲਈ ਵੀ ਪ੍ਰੇਸ਼ਾਨ ਹਨ ਕਿਉਂਕਿ ਬ੍ਰਾਂਚ ’ਚ ਪਏ ਪੁਰਾਣੇ ਉਰਦੂ ਰਿਕਾਰਡ ਨੂੰ ਦੇਖਣ ਲਈ ਕੋਈ ਸਥਾਈ ਕਰਮਚਾਰੀ ਜਾਂ ਠੇਕਾ ਕਰਮਚਾਰੀ ਨਹੀਂ ਹੈ। ਇਕ ਦਲਾਲ ਕਿਸਮ ਦਾ ਵਿਅਕਤੀ ਜੋ ਉਰਦੂ ਜਾਣਦਾ ਹੈ, ਮੂੰਹ ਮੰਗੀ ਰਕਮ ਵਸੂਲਣ ਤੋਂ ਬਾਅਦ ਉਰਦੂ ਦਾ ਰਿਕਾਰਡ ਦੇਖਦਾ ਹੈ ਅਤੇ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਦਾ ਹੈ। ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਉਰਦੂ ਰਿਕਾਰਡ ਦੇਖਣ ਲਈ ਕੋਈ ਸਥਾਈ ਕਰਮਚਾਰੀ ਨਿਯੁਕਤ ਕਰਨ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਸੀ ਪਰ ਇਸ ਮਾਮਲੇ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ।
ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਰੱਖਣ ਵਾਲੇ ਕਰਮਚਾਰੀ ਵੀ ਚਰਚਾ ’ਚ
ਐੱਚ. ਆਰ. ਸੀ. ਬ੍ਰਾਂਚ ’ਚ ਰਹਿ ਚੁੱਕੇ ਕਰਮਚਾਰੀ ਵੀ ਚਰਚਾ ’ਚ ਹਨ, ਜਿਨ੍ਹਾਂ ਕੋਲ ਮਹਿੰਗੀਆਂ ਅਤੇ ਲਗਜ਼ਰੀ ਗੱਡੀਆਂ ਹਨ। ਅਜਿਹੀਆਂ ਗੱਡੀਆਂ ਡੀ. ਸੀ. ਅਤੇ ਹੋਰ ਸੀਨੀਅਰ ਅਧਿਕਾਰੀਆਂ ਕੋਲ ਵੀ ਨਹੀਂ ਹਨ। ਇਸ ਮਾਮਲੇ ’ਚ ਇਕ ਸਮਾਜ ਸੇਵਕ ਵੱਲੋਂ ਵਿਜੀਲੈਂਸ ਵਿਭਾਗ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਤਾਂ ਕੱ ਆਮਦਨ ਤੋਂ ਵੱਧ ਜਾਇਦਾਦ ਰੱਖਣ ਵਾਲੇ ਕਰਮਚਾਰੀਆਂ ਦਾ ਪਤਾ ਲਾਇਆ ਜਾ ਸਕੇ ਅਤੇ ਅਜਿਹੇ ਕਰਮਚਾਰੀਆਂ ਨੂੰ ਵੱਡੇ ਘਰ ’ਚ ਭੇਜਿਆ ਜਾ ਸਕੇ।
ਮਾਮਲੇ ਦੀ ਜਾਂਚ ਜਾਰੀ ਹੈ: ਡੀ. ਆਰ. ਓ.
ਡੀ. ਆਰ. ਓ. ਨਵਕੀਰਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਇਸ ਸਬੰਧ ’ਚ ਵਿਭਾਗੀ ਜਾਂਚ ਜਾਰੀ ਹੈ। ਬ੍ਰਾਂਚ ’ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਅਤੇ ਕੈਮਰਿਆਂ ਨੂੰ ਡੀ. ਸੀ. ਦਫ਼ਤਰ ਨਾਲ ਕੁਨੈਕਟ ਕਰਨ ਲਈ ਵੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
GNDU ਦੇ VC ਖ਼ਿਲਾਫ਼ ਵਿਦਿਆਰਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਚਿੱਠੀ
NEXT STORY