ਅੰਮ੍ਰਿਤਸਰ,(ਸੰਜੀਵ): ਧਾਰਮਿਕ ਸਥਾਨਾਂ 'ਤੇ ਆਉਣ ਵਾਲੇ ਸ਼ਰਧਾਲੂਆ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾ ਦੇ ਮੋਬਾਇਲ ਤੇ ਹੋਰ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿਸ 'ਚ ਥਾਣਾ ਬੀ ਡਵੀਜਨ ਦੀ ਪੁਲਸ ਨੇ ਗਿਰੋਹ ਦੇ ਗੁਰਪ੍ਰਤਾਪ ਸਿੰਘ ਤੇ ਪ੍ਰਤੀਕ ਉਰਫ ਲਾਡੀ ਵਾਸੀ ਭਾਈ ਮੰਝ ਰੋਡ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੌਕੇ 'ਤੇ ਮੁਲਜ਼ਮਾਂ ਦੇ ਕਬਜ਼ੇ ਤੋਂ 5 ਮੋਬਾਇਲ ਤੇ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਘਰ 'ਚ ਲੁਕਾਏ ਗਏ 15 ਹੋਰ ਮੋਬਾਇਲ ਫੋਨ ਬਰਾਮਦ ਕੀਤੇ। ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ਤੇ ਜਾਂਚ ਲਈ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।
ਇਹ ਖੁਲਾਸਾ ਅੱਜ ਥਾਣਾ ਬੀ ਡਵੀਜਨ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਪੱਤਰਕਾਰ ਸਮੇਲਨ ਦੌਰਾਨ ਕੀਤਾ। ਉਨ੍ਹਾ ਦੱਸਿਆ ਕਿ ਉਕਤ ਮੁਲਜ਼ਮਾਂ ਦਾ 4 ਮੈਂਬਰ ਗਿਰੋਹ ਬਣਿਆ ਸੀ, ਜਿਸ ਵਿਚ ਆਲੂ ਤੇ ਬੋਨਾ ਇੰਨ੍ਹਾ ਦੇ ਨਾਲ ਕੰਮ ਕਰਦੇ ਸਨ। ਚਾਰੇ ਮੁਲਜ਼ਮ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਆਲੇ ਦੁਆਲੇ ਤੇ ਅੰਦਰ ਮੱਥਾ ਟੇਕਣ ਜਾਣ ਵਾਲੇ ਸ਼ਰੱਧਾਲੂਆਂ 'ਤੇ ਆਪਣੀ ਨਜ਼ਰ ਰੱਖਦੇ, ਜਿਵੇਂ ਹੀ ਸ਼ਰਧਾਲੂ ਉਨ੍ਹਾ ਦੀ ਰੇਂਜ 'ਚ ਆਉਂਦਾ ਤਾਂ ਇੱਕ ਉਸ ਦੀ ਜੇਬ ਤੋਂ ਮੋਬਾਇਲ ਉਡਾਉਂਦਾ ਤੇ ਪਿੱਛੇ ਦੇ ਪਿੱਛੇ ਆਪਣੇ ਸਾਥੀਆਂ ਨੂੰ ਫੜਾ ਦਿੰਦੇ ਸਨ। ਆਖਿਰ 'ਚ ਖੜਾ ਮੁਲਜ਼ਮ ਮੋਬਾਇਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਤੇ ਜੇਕਰ ਜੇਬ ਤੋਂ ਕੱਢਣ ਵਾਲਾ ਸ਼ਰੱਧਾਲੂ ਵਲੋਂ ਮੁਲਜ਼ਮ ਫੜਿਆ ਜਾਂਦਾ ਤਾਂ ਤਲਾਸ਼ੀ ਦੌਰਾਨ ਉਸ ਦੇ ਕੱਬਜੇ ਤੋਂ ਕੁੱਝ ਨਾਂ ਮਿਲਣ ਤੇ ਉਹ ਛੁੱਟ ਜਾਂਦਾ ਹੈ। ਇਸ ਤਰ੍ਹਾਂ ਨਾਲ ਇਹ ਗਿਰੋਹ ਧਾਰਮਿਕ ਸਥਾਨਾਂ 'ਚ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ।
ਖੇਤਾਂ 'ਚ ਕੰਮ ਕਰਦੇ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ
NEXT STORY