ਲੁਧਿਆਣਾ (ਖੁਰਾਣਾ)- ਪੰਜਾਬ ਦੀ ਉਦਯੋਗਿਕ ਨਗਰੀ ਦੇ ਪੈਟਰੋਲ ਪੰਪਾਂ ’ਤੇ ਤਾਇਨਾਤ ਮੁਲਜ਼ਮਾਂ ਦੇ ਨਾਲ ਧੋਖਾਦੇਹੀ ਅਤੇ ਲੁੱਟ-ਖੋਹ ਦੀਆਂ ਲਗਾਤਾਰ ਵਧ ਰਹੀਆਂ ਵਾਰਦਾਤਾਂ ਕਾਰਨ ਕਾਰੋਬਾਰੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਚੀਮਾ ਚੌਕ ਨੇੜੇ ਪੈਂਦੇ ਇਕ ਪੈਟਰੋਲ ਪੰਪ ’ਤੇ ਬੀਤੇ ਦਿਨੀਂ ਪੁਲਸ ਦੀ ਵਰਦੀ ’ਚ ਆਏ ਕਾਰ ਸਵਾਰ ਚਾਲਕ ਵੱਲੋਂ ਗੱਡੀ ’ਚ ਤੇਲ ਭਰਵਾਉਣ ਤੋਂ ਬਾਅਦ ਬਿਨਾਂ ਪੈਸੇ ਦਿੱਤੇ ਹੀ ਰਫੂ ਚੱਕਰ ਹੋਣ ਦੀ ਕਥਿਤ ਘਟਨਾ ਨਾਲ ਪੈਟਰੋਲ ਡੀਲਰਾਂ ’ਚ ਬੇਚੈਨੀ ਬਣੀ ਹੋਈ ਹੈ।
ਪੈਟਰੋਲ ਪੰਪ ਡੀਲਰ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀਂ ਦੇਰ ਸ਼ਾਮ ਨੂੰ ਪੈਟਰੋਲ ਪੰਪ ’ਤੇ ਪੁਲਸ ਦੀ ਵਰਦੀ ’ਚ ਆਏ ਕਾਰ ਸਵਾਰ ਸ਼ੱਕੀ ਨੌਜਵਾਨ ਵੱਲੋਂ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਹਿਲਾਂ ਪੰਪ ’ਤੇ ਤਾਇਨਾਤ ਮੁਲਾਜ਼ਮ ਦੇ ਨਾਲ ਹੱਥ ਮਿਲਾਇਆ ਗਿਆ ਅਤੇ ਬਾਅਦ ’ਚ ਮੁਲਾਜ਼ਮਾਂ ਨੂੰ ਗੱਲਾਂ ’ਚ ਉਲਝਾਉਂਦੇ ਹੋਏ ਕਾਰ ਦੀ ਟੈਂਕੀ ’ਚ 10 ਲਿਟਰ ਤੇਲ ਪਾਉਣ ਲਈ ਕਿਹਾ। ਇਸ ਦੌਰਾਨ ਜਿਉਂ ਹੀ ਮੁਲਾਜ਼ਮ ਵੱਲੋਂ ਸ਼ੱਕੀ ਨੌਜਵਾਨ ਦੀ ਗੱਡੀ ’ਚ ਤੇਲ ਭਰਿਆ ਗਿਆ ਤਾਂ ਉਹ ਬਿਨਾਂ ਪੈਸੇ ਦਿੱਤੇ ਹੀ ਗੱਡੀ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਹਾਦਸੇ ਨੇ ਖੋਹ ਲਿਆ ਭੈਣਾਂ ਤੇ ਵਿਧਵਾ ਮਾਂ ਦਾ ਇਕਲੌਤਾ ਸਹਾਰਾ, ਇਕ ਹਫ਼ਤੇ ਬਾਅਦ ਜਾਣਾ ਸੀ ਕੈਨੇਡਾ
ਅਸਲ ’ਚ ਬੀਤੇ ਕਰੀਬ 2 ਮਹੀਨਿਆਂ ਦੌਰਾਨ ਲੁਧਿਆਣਾ ਦੇ ਵੱਖ-ਵੱਖ ਪੈਟਰੋਲ ਪੰਪਾਂ ’ਤੇ ਸ਼ੱਕੀ ਨੌਜਵਾਨਾਂ ਵੱਲੋਂ ਵਾਹਨਾਂ ’ਚ ਤੇਲ ਭਰਵਾਉਣ ਤੋਂ ਬਾਅਦ ਬਿਨਾਂ ਕੀਮਤ ਅਦਾ ਕੀਤੇ ਹੀ ਭੱਜ ਜਾਣ ਦੀਆਂ ਵਾਪਰੀਆਂ ਅਨੇਕਾਂ ਘਟਨਾਵਾਂ ਨੂੰ ਧਿਆਨ ’ਚ ਰੱਖਦੇ ਹੋਏ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨਾਲ ਜੁੜੇ ਪੈਟਰੋਲ ਪੰਪ ਸੰਚਾਲਕਾਂ ਨੇ ਐਲਾਨ ਕੀਤਾ ਕਿ ਪੰਪ ’ਤੇ ਰਾਤ 9 ਵਜੇ ਤੋਂ ਬਾਅਦ ਆਉਣ ਵਾਲੇ ਗਾਹਕਾਂ ਦੇ ਵਾਹਨਾਂ ’ਚ ਹੁਣ ਸਿਰਫ ਪਹਿਲਾਂ ਪੈਸੇ ਦੇਣ ਤੋਂ ਬਾਅਦ ਹੀ ਤੇਲ ਭਰਿਆ ਜਾਵੇਗਾ।
ਦੱਸਣਯੋਗ ਹੈ ਕਿ ਬੀਤੀ 25 ਦਸੰਬਰ ਨੂੰ ਵੀ ਚੰਡੀਗੜ੍ਹ ਰੋਡ ’ਤੇ ਸਥਿਤ ਸੁਰਜੀਤ ਪਾਵਰ ਪੁਆਇੰਟ ਨਾਮੀ ਪੈਟਰੋਲ ਪੰਪ ’ਤੇ ਰਾਤ ਦੇ ਸਮੇਂ ਆਇਆ ਇਨੋਵਾ ਸਵਾਰ ਸ਼ੱਕੀ ਨੌਜਵਾਨ ਗੱਡੀ ’ਚ 5 ਹਜ਼ਾਰ ਰੁਪਏ ਦਾ ਤੇਲ ਭਰਵਾ ਕੇ ਭੱਜ ਗਿਆ ਸੀ। ਇਸ ਦੌਰਾਨ ਇਨੋਵਾ ਸਵਾਰ ਨੌਜਵਾਨ ਨੇ ਬੜੇ ਹੀ ਸ਼ਾਤਰ ਤਰੀਕੇ ਨਾਲ ਆਪਣੀ ਗੱਡੀ ਦੀ ਨੰਬਰ ਪਲੇਟ ਜਾਣ-ਬੁੱਝ ਕੇ ਤਿਰਛੀ ਕਰ ਕੇ ਲੁਕੋਈ ਹੋਈ ਸੀ, ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ।
ਇਹ ਵੀ ਪੜ੍ਹੋ- ਕਾਰਾਂ ਦੀ ਰੇਸ ਲਗਾ ਰਹੇ ਅਮੀਰਜ਼ਾਦਿਆਂ ਦੀ ਖੇਡ ਨੇ ਲਈ ਬੇਕਸੂਰ ਦੀ ਜਾਨ, 4 ਹੋਰ ਨੂੰ ਪਹੁੰਚਾਇਆ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਪਤੀ ਨੇ ਡਾਂਟਿਆ ਤਾਂ ਗੁੱਸੇ 'ਚ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
NEXT STORY