ਲੁਧਿਆਣਾ(ਹਿਤੇਸ਼) ਭਾਰੀ ਮੀਂਹ ਦੇ ਕਾਰਨ ਲੁਧਿਆਣੇ 'ਚ ਬਿਲਡਿੰਗਾਂ ਦਾ ਢਹਿਣਾ ਜਾਰੀ ਹੈ। ਪਹਿਲਾਂ ਹਲਕਾ ਸੇਂਟਰਲ ਦੇ ਅਧੀਨ ਆਉਂਦੇ ਪੁਰਾਣੇ ਸ਼ਹਿਰ 'ਚ ਜੋ ਬਿਲਡਿੰਗਾਂ ਡਿੱਗੀਆਂ ਉਸ ਦੀ ਅੰਕੜਾ 6 ਹੋ ਚੁੱਕਿਆ ਹੈ ਮਤਲਬ ਅੱਧਾ ਦਰਜਨ ਬਿਲਡਿੰਗਾਂ ਢੇਹ-ਢੇਰੀ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਭਾਰੀ ਮੀਂਹ ਦੇ ਚੱਲਦੇ ਵਿਸ਼ਵਕਰਮਾ ਚੌਕ ਦੇ ਨੇੜੇ ਘਾਟੀ ਸ਼ਾਹ ਦੀ ਮਿਲ ਸੀ ਉਸ 'ਤੇ ਇਹ ਬਿਲਡਿੰਗ ਬਣੀ ਹੋਈ ਸੀ ਜੋ ਮਲਬੇ ਦੇ ਢੇਰ 'ਚ ਤਬਦੀਲ ਹੋ ਗਈ ਹੈ। ਬਿਲਡਿੰਗ ਢਹਿ-ਢੇਰੀ ਹੋ ਗਈ ਹੈ। ਜਿਸ ਨਾਲ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਇਸ ਹਾਦਸੇ 'ਚ ਕੋਈ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਸਾਬਕਾ ਕੈਬਨਿਟ ਮੰਤਰੀ ਹਰਮੇਲ ਸਿੰਘ ਟੌਹੜਾ ਦੀ ਵਿਗੜੀ ਸਿਹਤ, ਫੋਰਟਿਸ ਹਸਪਤਾਲ ਦਾਖਲ
NEXT STORY