ਅੱਪਰਾ (ਦੀਪਾ): ਇੱਥੋਂ ਕੁਝ ਦੂਰੀ 'ਤੇ ਸਥਿਤ ਪਿੰਡ ਰਟੈਂਡਾ ਤੇ ਸ਼ੇਖੂਪੁਰ ਦੇ ਗੇਟ ਦੇ ਨੇੜੇ ਇੱਕ ਮੋਟਰਸਾਈਕਲ ਤੇ ਅਣਪਛਾਤੇ ਵਾਹਨ ਦੀ ਸਿੱਧੀ ਤੇ ਭਿਆਨਕ ਟੱਕਰ 'ਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਬਲਵਿੰਦਰ ਸਿੰਘ ਥਾਣਾ ਮੁਕੰਦਪੁਰ ਨੇ ਦੱਸਿਆ ਕਿ ਅੱਜ ਦੁਪਿਹਰ ਲਗਭਗ 2.30 ਵਜੇ ਸਥਾਨਕ ਚੱਕਦਾਨਾ ਤੋਂ ਮੁਕੰਦਪੁਰ ਰੋਡ 'ਤੇ ਪਿੰਡ ਰਟੈਂਡਾ ਤੇ ਸ਼ੇਖੂਪੁਰ ਦੇ ਗੇਟ ਦੇ ਨੇੜੇ ਇੱਕ ਨੌਜਵਾਨ ਰਕੇਸ਼ ਕੁਮਾਰ (25) ਪੁੱਤਰ ਮਹਿੰਦਰ ਪਾਲ ਵਾਸੀ ਪਿੰਡ ਬਖਲੌਰ ਆਪਣੇ ਪਲਸਰ ਮੋਟਰਸਾਈਕਲ ਨੰਬਰ ਪੀ. ਬੀ. 37 ਡੀ. 6653 'ਤੇ ਸਵਾਰ ਹੋ ਕੇ ਮੁਕੰਦਪੁਰ ਤੋਂ ਪਿੰਡ ਨੂੰ ਆ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਇੱਕ ਅਣਪਛਾਤੇ ਤੇਜ਼ ਰਫ਼ਤਾਰ ਵਾਹਨ ਨਾਲ ਸਿੱਧੀ ਤੇ ਭਿਆਨਕ ਟੱਕਰ ਹੋ ਗਈ | ਜਿਸ ਕਾਰਣ ਰਕੇਸ਼ ਕੁਮਾਰ ਦੇ ਸਿਰ 'ਚ ਡੂੰਘੀਆਂ ਸੱਟਾਂ ਵੱਜੀਆਂ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੌਰਾਨ ਅਣਪਛਾਤਾ ਵਾਹਨ ਚਾਲਕ ਮੌਕੇ 'ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਣ ਉਪਰੰਤ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ‘ਚ ਹਰਿਆਲੀ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਦੀ ਭਾਗੀਦਾਰੀ ਵਧਾਈ ਜਾਵੇਗੀ: ਧਰਮਸੋਤ
NEXT STORY