ਸ੍ਰੀ ਮੁਕਤਸਰ ਸਾਹਿਬ, (ਦਰਦੀ)- ਕੇਂਦਰੀ ਟ੍ਰੇਡ ਯੂਨੀਅਨ ਦੇ ਸੱਦੇ ’ਤੇ ਬਿਜਲੀ ਕਰਮਚਾਰੀਆਂ ਵੱਲੋਂ ਦੋ ਦਿਨਾ 8, 9 ਜਨਵਰੀ ਨੂੰ ਮੁਕੰਮਲ ਹਡ਼ਤਾਲ ਕੀਤੀ ਗਈ ਸੀ। ਜਿਸ ਵਿਚ ਮੁਕਤਸਰ ਸ਼ਹਿਰੀ, ਮੁਕਤਸਰ ਦਿਹਾਤੀ, ਲੁਬਾਣਿਆ ਵਾਲੀ, ਰੁਪਾਣਾ, ਲੱਖੇਵਾਲੀ, ਫੱਤਣਵਾਲਾ ਤੇ ਬਰੀਵਾਲਾ ਦੇ ਸਮੁੱਚੇ ਬਿਜਲੀ ਕਾਮਿਆਂ ਨੇ ਹਡ਼ਤਾਲ ਕਰ ਕੇ ਮੁਕੰਮਲ ਤੌਰ ’ਤੇ ਦਫਤਰ ਬੰਦ ਕੀਤੇ ਸਨ ਤੇ ਸਰਕਾਰ ਪਾਸੋਂ ਆਪਣੀਆਂ ਹੱਕੀ ਮੰਗਾਂ ਮੰਗਦਿਆਂ ਇਹ ਚਿਤਾਵਨੀ ਦਿੱਤੀ ਸੀ ਕਿ ਜੇਕਰ ਖਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਸੂਬੇ ਵਿਚ ਕਿਤੇ ਵੀ ਸਮਾਗਮ ਕਰਨਗੇ ਤਾਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾਣਗੀਆਂ। ਉਕਤ ਫੈਸਲੇ ਅਨੁਸਾਰ ਫੋਰਮ ਦੇ ਮੈਂਬਰਾਂ ਅਤੇ ਕਾਮਿਆਂ ਨੇ ਬਿਜਲੀ ਬੋਰਡ ਦੇ ਦਫਤਰ ਤੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਤੱਕ ਰੋਸ ਮੁਜ਼ਾਹਰਾ ਕੀਤਾ। ਜਿਥੇ ਕਿ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗਡ਼ ਪੰਚਾਂ, ਸਰਪੰਚਾਂ, ਪੰਚਾਇਤ ਸੰਮਤੀਆਂ ਅਤੇ ਜ਼ਿਲਾ ਪ੍ਰੀਸ਼ਦ ਦੇ ਮੈਂਬਰ ਨੂੰ ਸਹੁੰ ਚੁਕਾਉਣ ਲਈ ਪਹੁੰਚੇ ਸਨ। ਇਸ ਮੌਕੇ ਫੋਰਮ ਦੇ ਮੈਂਬਰ ਬਲਜੀਤ ਮੋਦਰਾ, ਬਰਜਿੰਦਰ ਸ਼ਰਮਾ, ਨਛੱਤਰ ਥਾਦੇਵਾਲਾ, ਸੁਖਪਾਲ, ਬਲਜੀਤ ਕ੍ਰਿਪਾਲਕੇ, ਗੁਰਪਾਲ ਸਿੰਘ ਪਾਲੀ, ਹਰਮਨਜੀਤ, ਬਸੰਤ ਸਿੰਘ, ਗੁਰਜੰਟ ਸਿੰਘ, ਕੁਲਵੰਤ ਸਰਾ, ਸਮਸ਼ੇਰ ਸਿੰਘ ਡਵੀਜ਼ਨ ਸਕੱਤਰ, ਦੇਸ ਰਾਜ, ਅਮਰਜੀਤ ਸਿੰਘ, ਬੂਟਾ ਸਿੰਘ, ਸੁਖਦੇਵ ਸਿੰਘ ਤੇ ਵੱਡੀ ਗਿਣਤੀ ’ਚ ਹੋਰ ਵਰਕਰ ਰੈਲੀ ’ਚ ਸ਼ਾਮਲ ਸਨ।
ਡੇਰਾ ਮੁਖੀ ਵਿਰੁੱਧ ਫੈਸਲੇ ਕਰ ਕੇ ਪੁਲਸ ਨੇ ਕੀਤੀ ਚੌਕਸੀ
NEXT STORY