Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, SEP 10, 2026

    9:19:49 PM

  • highcourt  s major order regarding the da issue of employees in punjab

    ਪੰਜਾਬ 'ਚ ਮੁਲਾਜ਼ਮਾਂ ਦੇ DA ਮਾਮਲੇ 'ਤੇ ਹਾਈਕੋਰਟ...

  • funeral of former cabinet minister bhagat chunni lal

    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ...

  • dera beas baba gurinder singh dhillon

    ਨਾਭਾ 'ਚ ਸ਼ਾਹੀ ਪਰਿਵਾਰ ਨਾਲ ਮੁਲਾਕਾਤ ਕਰਨ ਪਹੁੰਚੇ...

  • daughter in law  family

    ਪੰਜਾਬ : ਸਹੁਰੇ ਨੇ ਕਤਲ ਕਰਕੇ ਤਰਪਾਲ ਵਿਚ ਲਪੇਟ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Patiala
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਨਹੀਂ ਰੋਕ ਸਕਿਆ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ

MALWA News Punjabi(ਮਾਲਵਾ)

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਨਗਰ ਨਿਗਮ ਨਹੀਂ ਰੋਕ ਸਕਿਆ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ

  • Updated: 06 Jan, 2020 12:33 PM
Patiala
punjab pollution control board plastic envelopes
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ (ਬਲਜਿੰਦਰ, ਰਾਣਾ): ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਨਗਰ ਨਿਗਮ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਸ਼ਹਿਰ ਵਿਚ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਅਤੇ ਵਿਕਰੀ ਨਹੀਂ ਰੁਕ ਰਹੀ, ਜਿਸ ਨੂੰ ਲੈ ਕੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤੇ ਗਏ, ਮੁਹਿੰਮਾਂ ਚਲਾਈਆਂ ਗਈਆਂ ਪਰ ਅੱਜ ਵੀ ਪਲਾਸਟਿਕ ਦੇ ਲਿਫਾਫੇ ਉਸੇ ਤਰ੍ਹਾਂ ਹੀ ਵਿਕ ਰਹੇ ਹਨ ਅਤੇ ਵਰਤੋਂ ਵਿਚ ਵੀ ਆ ਰਹੇ ਹਨ। ਭਾਵੇਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਹਰ ਤਰ੍ਹਾਂ ਦੀਆਂ ਸਖਤ ਹਦਾਇਤਾਂ ਕਰਨ ਦੇ ਨਾਲ-ਨਾਲ ਨਵੀਂ ਕਿਸਮ ਦੇ ਗਲਣਸ਼ੀਲ ਲਿਫਾਫੇ ਮਾਰਕੀਟ ਵਿਚ ਉਤਾਰੇ ਗਏ ਹਨ ਪਰ ਪਹਿਲਾਂ ਦੀ ਤਰ੍ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਖੁੱਲ੍ਹੇਆਮ ਹੋ ਰਹੀ ਹੈ। ਅੱਜ ਵੀ ਦੁਕਾਨਾਂ, ਰੇਹੜੀਆਂ, ਫੜ੍ਹੀਆਂ ਅਤੇ ਵੱਡੇ-ਵੱਡੇ ਜਨਰਲ ਸਟੋਰਾਂ ਆਦਿ ਥਾਵਾਂ 'ਤੇ ਆਮ ਲੋਕਾਂ ਵੱਲੋਂ ਖਰੀਦਿਆ ਸਾਮਾਨ ਪਾਉਣ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ, ਜਦੋਂ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਸਰਕਾਰ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ 'ਆਓ ਪਲਾਸਟਿਕ ਪ੍ਰਦੂਸ਼ਣ ਨੂੰ ਮਾਤ ਦੇਈਏ' ਤਹਿਤ ਇਕ ਵੱਡੀ ਮੁਹਿੰਮ ਆਰੰਭੀ ਗਈ ਸੀ, ਇਸ ਮੁਹਿੰਮ ਨੂੰ ਹੁਣ ਗ੍ਰਹਿਣ ਲੱਗ ਚੁੱਕਾ ਹੈ।

ਬੋਰਡ ਵੱਲੋਂ ਮਲਟੀਲੇਅਰ ਪਲਾਸਟਿਕ ਦੇ ਲਿਫਾਫਿਆਂ ਵਿਚ ਆਪਣਾ ਮਾਲ ਵੇਚਣ ਵਾਲੀਆਂ ਫਰਮਾਂ ਨੂੰ ਪਲਾਸਟਿਕ ਵੇਸਟ ਮੈਨੇਜਮੈਂਟ ਰੂਲਜ਼-2016 ਦੀ ਮਦ 9 ਤਹਿਤ ਜਵਾਬਦੇਹੀ ਬਣਾਉਂਦਿਆਂ ਇਨ੍ਹਾਂ ਲਿਫਾਫਿਆਂ ਨੂੰ ਵਰਤੋਂ ਵਿਚ ਲਿਆਉਣ ਦੀ ਸਖਤ ਮਨਾਈ ਕੀਤੀ ਗਈ ਸੀ। ਸਰਕਾਰ ਅਤੇ ਬੋਰਡ ਦੇ ਹੁਕਮਾਂ ਨੂੰ ਆਮ ਲੋਕਾਂ ਵੱਲੋਂ ਅੱਖੋਂ-ਪਰੋਖੇ ਕਰ ਕੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾ ਰਹੀ ਹੈ। ਜਦੋਂ ਕਿ ਪਲਾਸਟਿਕ ਦੇ ਲਿਫਾਫਿਆਂ ਤੋਂ ਫੈਲਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਇਨ੍ਹਾਂ ਵਿਚੋਂ ਪਾਇਰੋ ਆਇਲ ਕੱਢ ਕੇ ਇਕ ਨਿਵੇਕਲੀ ਲੀਹ ਪਾਈ ਗਈ ਸੀ ਤਾਂ ਜੋ ਇਹ ਲਿਫਾਫੇ ਗਲਣਸ਼ੀਲ ਬਣ ਸਕਣ ਪਰ ਸਟਾਕ ਵਿਚ ਕੁਇੰਟਲਾਂ ਦੇ ਹਿਸਾਬ ਨਾਲ ਪਏ ਲਿਫਾਫੇ ਜੋ ਪਹਿਲਾਂ ਤੋਂ ਹੀ ਮਾਰਕੀਟ ਵਿਚ ਹਨ, ਨੂੰ ਬੰਦ ਕਰਨ ਲਈ ਠੋਸ ਯਤਨ ਨਹੀਂ ਕੀਤੇ ਜਾ ਸਕੇ। ਇਸ ਲਈ ਧੜੱਲੇ ਨਾਲ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰ ਕੇ ਵਾਤਾਵਰਣ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਕਿਉਂਕਿ ਪਲਾਸਟਿਕ ਦੇ ਲਿਫਾਫੇ ਜਦੋਂ ਵੀ ਸੀਵਰੇਜ ਵਿਚ ਚਲੇ ਜਾਂਦੇ ਹਨ ਤਾਂ ਸੀਵਰੇਜ ਬਲਾਕ ਹੋ ਜਾਂਦਾ ਹੈ, ਜਿਸ ਕਾਰਣ ਇਸ ਤੋਂ ਗੰਦਗੀ ਹੋਰ ਫੈਲਦੀ ਹੈ।

ਗਲਣਸ਼ੀਲ ਲਿਫਾਫੇ ਬਣਾਉਣ ਦੀਆਂ ਗੱਲਾਂ ਵੀ ਹੋਈਆਂ ਹਵਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ਾਹੀ ਸ਼ਹਿਰ ਅੰਦਰ ਪਟਿਆਲਵੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਦਿਵਾਉਣ ਲਈ ਪਲਾਸਟਿਕ ਦੇ ਲਿਫਾਫਿਆਂ 'ਤੇ ਰੋਕ ਲਾਈ ਗਈ ਸੀ, ਜਿਸ ਦੀ ਥਾਂ ਪੁਰਾਣੇ ਕੱਪੜਿਆਂ ਦੇ ਝੋਲੇ ਅਤੇ ਮੱਕੀ ਤੇ ਆਲੂ ਦੇ ਸਟਾਰਚ ਤੋਂ ਬਣੇ ਗਲਣਸ਼ੀਲ ਲਿਫਾਫਿਆਂ ਨੂੰ ਸ਼ਾਹੀ ਸ਼ਹਿਰ ਅੰਦਰ ਉਤਾਰਿਆ ਗਿਆ ਸੀ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ ਕੀਤੀ ਗਈ ਸੀ ਪਰ ਇਹ ਸਟਾਰਚ ਤੋਂ ਬਣਨ ਵਾਲੇ ਗਲਣਸ਼ੀਲ ਲਿਫਾਫੇ ਬਣਾਉਣ ਦੀਆਂ ਗੱਲਾਂ ਹੁਣ ਹਵਾ ਹੋਈਆਂ ਦਿਖਾਈ ਦੇ ਰਹੀਆਂ ਹਨ। ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰ ਵਿਚ 125 ਟਨ ਅਜਿਹੇ ਮਲਟੀਲੇਅਰ ਲਿਫਾਫੇ ਜਿਨ੍ਹਾਂ ਵਿਚ ਪ੍ਰਮੁੱਖ ਤੌਰ 'ਤੇ ਪੋਲੀਪ੍ਰੋਲਾਈਨ ਹੁੰਦੀ ਹੈ ਨੂੰ ਪਾਇਰੋਲੀਸਜ਼ ਪ੍ਰਕਿਰਿਆ ਰਾਹੀਂ ਪਾਇਰੋ ਆਇਲ ਤਿਆਰ ਕਰਵਾਇਆ। ਇਸ ਦੀ ਕਲੈਰੋਫਿਕ ਵੈਲਯੂ 10800 ਹੈ। ਇਹ ਆਮ ਫਰਨੈੱਸ ਦੇ ਤੇਲ ਵਾਂਗ ਵਰਤਿਆ ਜਾ ਰਿਹਾ ਹੈ। ਇਹ ਮਲਟੀਲੇਅਰ ਲਿਫਾਫੇ ਹੁਣ ਅਜਿਹੀ ਵਰਤੋਂ ਵਿਚ ਆਉਣ ਕਾਰਣ ਪਲਾਸਟਿਕ ਪ੍ਰਦੂਸ਼ਣ ਦਾ ਕਾਰਣ ਨਹੀਂ ਬਣਨਗੇ, ਜੇਕਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਗੱਲ ਕੀਤੀ ਜਾਵੇ ਤਾਂ ਇਹ ਮੁਹਿੰਮ ਚਲਾਉਣ ਤੋਂ ਬਾਅਦ ਬੋਰਡ ਪਲਾਸਟਿਕ ਦੇ ਲਿਫਾਫਿਆਂ ਨੂੰ ਬੰਦ ਕਰਵਾਉਣ ਲਈ ਗੁੜ੍ਹੀ ਨੀਂਦ ਸੌਂ ਚੁੱਕਿਆ ਹੈ, ਜਿਸ ਕਰ ਕੇ ਅੱਜ ਧੜੱਲੇ ਨਾਲ ਲੋਕ ਪਲਾਸਟਿਕ ਦੇ ਲਿਫਾਫਿਆਂ ਅਤੇ ਕੈਰੀ ਬੈਗਾਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੇ ਹਨ।

ਨਗਰ ਨਿਗਮ ਦੀ ਪਲਾਸਿਟਕ ਵਿਰੋਧੀ ਮੁਹਿੰਮ ਵੀ ਪਈ ਠੰਡੇ ਬਸਤੇ 'ਚ
ਨਗਰ ਨਿਗਮ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਦੇ ਖਿਲਾਫ ਇਕ ਵੱਡੀ ਮੁਹਿੰਮ ਛੇੜੀ ਗਈ ਸੀ ਜੋ ਕਿ ਹੁਣ ਪੂਰੀ ਤਰ੍ਹਾਂ ਠੰਡਾ ਬਸਤੇ ਵਿਚ ਪੈ ਚੁੱਕੀ ਹੈ। ਇਸ ਮੁਹਿੰਮ ਤਹਿਤ ਕਈ ਕੁਇੰਟਲ ਪਲਾਸਟਿਕ ਦੇ ਲਿਫਾਫੇ ਜ਼ਬਤ ਕੀਤੇ ਗਏ, ਚਲਾਨ ਵੀ ਕੀਤੇ ਗਏ, ਦੁਕਾਨਾਂ ਤੇ ਫੜ੍ਹੀਆਂ ਦੀ ਚੈਕਿੰਗ ਵੀ ਕੀਤੀ ਗਈ ਤੇ ਉਸ ਸਮੇਂ ਲੱਗ ਰਿਹਾ ਸੀ ਕਿ ਨਗਰ ਨਿਗਮ ਇਸ ਮੁਹਿੰਮ ਨੂੰ ਲੈ ਕੇ ਬਹੁਤ ਜ਼ਿਆਦਾ ਗੰਭੀਰ ਹੈ ਪਰ ਸਮਾਂ ਬੀਤਣ ਨਾਲ ਇਹ ਮੁਹਿੰਮ ਪੂਰੀ ਤਰ੍ਹਾਂ ਠੰਡੀ ਪੈ ਗਈ ਅਤੇ ਅੱਜ ਫਿਰ ਤੋਂ ਸ਼ਹਿਰ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਖੁੱਲ੍ਹ ਕੇ ਹੋ ਰਹੀ ਹੈ। ਹਾਲਾਤ ਇਹ ਹਨ ਕਿ ਨਾ ਨਗਰ ਨਿਗਮ ਦੀ ਇਸ ਦੀ ਚੈਕਿੰਗ ਕਰ ਰਿਹਾ ਹੈ ਤੇ ਨਾ ਹੀ ਇਸ ਦੇ ਚਲਾਨ ਕੀਤੇ ਜਾ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ ਇਹ ਮੁਹਿੰਮ ਪੁਰੀ ਤਰ੍ਹਾਂ ਠੱਪ ਪਈ ਹੈ।

  • Punjab Pollution Control Board
  • Municipal Corporation
  • Patiala
  • Plastic Envelopes
  • ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
  • ਨਗਰ ਨਿਗਮ
  • ਪਟਿਆਲਾ
  • ਪਲਾਸਟਿਕ ਲਿਫਾਫੇ

ਪੰਜਾਬ ਯੂਨੀਵਰਸਿਟੀ 'ਚ ਸਪੀਕਰ ਦੇ ਭਾਸ਼ਣ ਦੌਰਾਨ ਹੰਗਾਮਾ, ਹੋਈ ਨਾਅਰੇਬਾਜ਼ੀ

NEXT STORY

Stories You May Like

  • rajasthan municipal corporation elections  voting
    ਰਾਜਸਥਾਨ ਨਗਰ ਨਿਗਮ ਚੋਣਾਂ: ਪਹਿਲੇ ਪੜਾਅ ਲਈ ਵੋਟਿੰਗ ਜਾਰੀ
  • punjab  arms holders  new licenses banned
    ਪੰਜਾਬ ਦੇ ਅਸਲਾ ਧਾਰਕਾਂ ਲਈ ਖ਼ਾਸ ਖ਼ਬਰ, ਨਵੇਂ ਲਾਇਸੈਂਸ ਜਾਰੀ ਕਰਨ ’ਤੇ ਲੱਗੀ ਰੋਕ
  • punjab  ban on new recruitment of employees
    ਪੰਜਾਬ : ਮੁਲਾਜ਼ਮਾਂ ਦੀ ਨਵੀਂ ਭਰਤੀ 'ਤੇ ਰੋਕ! ਤਨਖ਼ਾਹਾਂ ਵੀ ਰੁਕੀਆਂ, ਪੜ੍ਹੋ ਕੀ ਹੈ ਪੂਰਾ ਮਾਮਲਾ
  • major reshuffle again in jalandhar municipal corporation
    ਜਲੰਧਰ ਨਗਰ ਨਿਗਮ ’ਚ ਮੁੜ ਵੱਡਾ ਫੇਰਬਦਲ: ਸੰਦੀਪ ਰਿਸ਼ੀ ਦੀ ਛੁੱਟੀ, ਹੁਣ ਸੁਰਿੰਦਰ ਸਿੰਘ ਹੋਣਗੇ ਨਵੇਂ ਕਮਿਸ਼ਨਰ
  • big news for punjab board students
    ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਰੀ-ਚੈਕਿੰਗ ਲਈ ਜਾਰੀ ਕੀਤਾ ਨਵਾਂ ਸ਼ਡਿਊਲ
  • nagar nigam action
    ਨਗਰ ਨਿਗਮ ਨੇ ਨੂਰਵਾਲਾ ਰੋਡ 'ਤੇ ਚਾਰ ਗੈਰ-ਕਾਨੂੰਨੀ ਦੁਕਾਨਾਂ ਕੀਤੀਆਂ ਸੀਲ
  • new street vendors are appearing on the pavement of kapurthala road
    ਕਪੂਰਥਲਾ ਰੋਡ ਦੇ ਫੁੱਟਪਾਥ ’ਤੇ ਰੋਜ਼ ਲੱਗ ਰਹੀਆਂ ਨਵੀਆਂ-ਨਵੀਆਂ ਰੇਹੜੀਆਂ, ਤਹਿਬਾਜ਼ਾਰੀ ਵਿਭਾਗ ਦਾ ਕੋਈ ਕੰਟਰੋਲ ਨਹੀਂ
  • punjab board  s big decision regarding exams
    ਪੰਜਾਬ ਬੋਰਡ ਦਾ Exams ਨੂੰ ਲੈ ਕੇ ਵੱਡਾ ਫ਼ੈਸਲਾ, ਹੁਣ ਪ੍ਰੀਖਿਆ ਹਾਲ 'ਚ ਘੁਸਰ-ਮੁਸਰ ਵੀ ਹੋਵੇਗੀ ਰਿਕਾਰਡ, ਤੁਰੰਤ...
  • funeral of former cabinet minister bhagat chunni lal
    ਪੰਜ ਤੱਤਾਂ 'ਚ ਵਿਲੀਨ ਹੋਏ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਸਰਕਾਰੀ...
  • after the death of former minister bhagat chunni lal his son in law also died
    ਸਾਬਕਾ ਮੰਤਰੀ ਭਗਤ ਚੁੰਨੀ ਲਾਲ ਦੇ ਦਿਹਾਂਤ ਤੋਂ ਬਾਅਦ ਜਵਾਈ ਦੀ ਵੀ ਮੌਤ
  • outsourced employees high court
    ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
  • 650th birth anniversary of sri guru ravidass maharaj ji
    ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ 'ਚ...
  • first blood donation camp held at jalandhar gymkhana club
    ਜਲੰਧਰ ਜਿਮਖਾਨਾ ਕਲੱਬ ’ਚ ਪਹਿਲੀ ਵਾਰ ਲੱਗਾ ਖ਼ੂਨਦਾਨ ਕੈਂਪ, 50 ਯੂਨਿਟ ਖ਼ੂਨ ਇਕੱਤਰ
  • sikh youth in canada
    ਕੈਨੇਡਾ 'ਚ ਸਿੱਖ ਨੌਜਵਾਨ ਨੇ ਵਧਾਇਆ ਮਾਣ, ਬਣਿਆ ਕਰੈਕਸ਼ਨਲ ਅਫ਼ਸਰ
  • boy dead on road accident
    ਜਲੰਧਰ 'ਚ ਵੱਡਾ ਹਾਦਸਾ! ਭੈਣ ਨੂੰ ਸਕੂਲ ਛੱਡਣ ਜਾ ਰਹੇ ਭਰਾ ਦੀ ਦਰਦਨਾਕ ਮੌਤ
  • markets and shops completely closed during jalandhar bandh
    ਜਲੰਧਰ ਬੰਦ ਦੌਰਾਨ ਬਾਜ਼ਾਰ-ਦੁਕਾਨਾਂ ਪੂਰੀ ਤਰ੍ਹਾਂ ਬੰਦ, ਸੜਕਾਂ 'ਤੇ ਸੰਨਾਟਾ,...
Trending
Ek Nazar
indian companies us lawmakers

ਅਮਰੀਕੀ ਕਾਨੂੰਨਸਾਜ਼ਾਂ ਵੱਲੋਂ ਡੇਟਾ 'ਚੋਰੀ' ਮਾਮਲੇ 'ਚ ਤਿੰਨ ਭਾਰਤੀ ਕੰਪਨੀਆਂ...

strict restrictions imposed in amritsar regarding security and traffic

ਅੰਮ੍ਰਿਤਸਰ ’ਚ ਹੋਰ ਸਖ਼ਤ ਪਾਬੰਦੀਆਂ ਲਾਗੂ

kim  s daughter his successor

ਕਿਮ ਦੀ ਧੀ ਸੰਭਾਵੀ ਉੱਤਰਾਧਿਕਾਰੀ !

chinese president xi jinping to visit india

7 ਸਾਲ ਬਾਅਦ ਭਾਰਤ ਆਉਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ

india s nuclear arsenal

ਭਾਰਤ ਦੇ ਪਰਮਾਣੂ ਜ਼ਖ਼ੀਰੇ 'ਚ 190 ਹਥਿਆਰ !

drone show in gurdaspur dedicated to birth anniversary of sri guru ravidass ji

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਾਸਪੁਰ 'ਚ...

indian nationals arrested in nepal

ਨੇਪਾਲ 'ਚ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ, ਬ੍ਰਾਊਨ ਸ਼ੂਗਰ ਤਸਕਰੀ ਦੇ ਲੱਗੇ ਦੋਸ਼

famous folk singer

ਸੜਕ ਹਾਦਸੇ 'ਚ ਮਸ਼ਹੂਰ ਲੋਕ ਗਾਇਕ ਦੀ ਮੌਤ, ਮਥੁਰਾ 'ਚ ਵਾਪਰਿਆ ਭਿਆਨਕ ਹਾਦਸਾ

student performance

ਆਸਟ੍ਰੇਲੀਆਈ ਵਿਦਿਆਰਥੀਆਂ ਦੀ ਕਾਰਗੁਜ਼ਾਰੀ 'ਚ ਗਿਰਾਵਟ

a picture of the veteran actor emerged from the hospital s mri room

'ਬੱਸ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਹਾਂ'; ਹਸਪਤਾਲ ਦੇ MRI ਰੂਮ...

most livable cities in world

2026 ਦੇ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ 'ਚ ਕੋਪਨਹੇਗਨ ਮੁੜ ਪਹਿਲੇ ਸਥਾਨ ’ਤੇ...

indian origin couple donates

ਭਾਰਤੀ ਮੂਲ ਦੇ ਜੋੜੇ ਨੇ ਅਮਰੀਕੀ ਯੂਨੀਵਰਸਿਟੀ ਨੂੰ ਦਾਨ ਕੀਤੇ 2 ਕਰੋੜ ਡਾਲਰ

mamta kulkarni refuses to perform on her song at dahi handi event

'ਉਹ ਮਮਤਾ ਕੁਲਕਰਨੀ ਤਾਂ ਕਦੋਂ ਦੀ ਮਰ ਗਈ'; ਅਦਾਕਾਰਾ ਨੇ ਆਪਣੇ ਹੀ ਸੁਪਰਹਿੱਟ...

police officer arrested

ਨਸ਼ੀਲੇ ਪਦਾਰਥਾਂ ਦੀ ਤਸਕਰੀ, ਗਬਨ ਅਤੇ ਜਾਅਲਸਾਜ਼ੀ ਦੇ ਗੰਭੀਰ ਦੋਸ਼ਾਂ 'ਚ ਪੰਜ...

us iran confict

ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ 'ਤੇ ਲਾਈਆਂ ਨਵੀਆਂ ਪਾਬੰਦੀਆਂ

brics summit

ਪ੍ਰਧਾਨ ਮੰਤਰੀ ਰਹਿਮਾਨ ਦੀ ਬ੍ਰਿਕਸ ਸੰਮੇਲਨ 'ਚ ਸ਼ਮੂਲੀਅਤ 'ਤੇ ਵਿਦੇਸ਼ ਮੰਤਰੀ ਨੇ...

air traffic service

ਨਹੀਂ ਹੋਇਆ ਸਾਈਬਰ ਹਮਲਾ, ਬ੍ਰਿਟੇਨ ਦੇ ਏਅਰ ਟ੍ਰੈਫਿਕ ਸਰਵਿਸ ਮੁਖੀ ਨੇ ਦਿੱਤਾ...

christian youth in pakistan

ਪਾਕਿਸਤਾਨ: ਕੁੜੀਆਂ ਦੀ ਛੇੜਛਾੜ ਦਾ ਵਿਰੋਧ ਕਰਨ 'ਤੇ ਈਸਾਈ ਨੌਜਵਾਨ ਦੀ ਬੁਰੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • congress s major decision regarding the announcement of the cm face in punjab
      ਪੰਜਾਬ 'ਚ CM ਚਿਹਰਾ ਐਲਾਨਣ ਬਾਰੇ ਕਾਂਗਰਸ ਦਾ ਵੱਡਾ ਫ਼ੈਸਲਾ! ਸਚਿਨ ਪਾਇਲਟ ਨੇ...
    • outsourced employees high court
      ਆਊਟ ਸੋਰਸ ਕਰਮਚਾਰੀਆਂ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫ਼ੈਸਲਾ
    • mohanjit singh shero
      ਮੋਹਨਜੀਤ ਸਿੰਘ ਸ਼ੇਰੋ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਹਾ- 'ਗੁਲਜ਼ਾਰ ਸਿੰਘ ਲਈ...
    • bus fire sunam
      ਸਬਜ਼ੀ ਮੰਡੀ 'ਚ ਖੜ੍ਹੀ ਬੱਸ ਨੂੰ ਲੱਗ ਗਈ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
    • national lok adalat to be held in fazilka tomorrow
      ਫਾਜ਼ਿਲਕਾ 'ਚ ਭਲਕੇ ਲੱਗੇਗੀ ਨੈਸ਼ਨਲ ਲੋਕ ਅਦਾਲਤ
    • suicide case
      ਛੱਤ ’ਤੇ ਇੱਟਾਂ-ਪੱਥਰ ਵਰ੍ਹਾਉਣ ਮਗਰੋਂ ਨੌਜਵਾਨ ਨੇ ਜੀਵਨ ਲੀਲਾ ਕੀਤੀ ਖ਼ਤਮ
    • private company fraud
      ਪ੍ਰਾਈਵੇਟ ਬੀਮਾ ਕੰਪਨੀ ਦੇ ਨਾਂ 'ਤੇ ਲੱਖਾਂ ਰੁਪਏ ਦੀ ਧੋਖਾਧੜੀ!
    • drug addicts arrested
      ਗੁਰੂ ਗੋਬਿੰਦ ਸਿੰਘ ਪਾਰਕ ਨੇੜੇ ਨਸ਼ੇ ਦੀ ਹਾਲਤ 'ਚ 3 ਕਾਬੂ, ਡੋਪ ਟੈਸਟ ਪਾਜ਼ੇਟਿਵ...
    • channi demands cbi probe into gulzar singh  s death case
      ਗੁਲਜ਼ਾਰ ਸਿੰਘ ਦੀ ਮੌਤ ਮਾਮਲੇ 'ਚ ਚੰਨੀ ਵਲੋਂ CBI ਜਾਂਚ ਦੀ ਮੰਗ, ਰਾਜਪਾਲ ਨਾਲ...
    • school bus  accident  death
      ਸਕੂਲ ਬੱਸ ਦੀ ਲਪੇਟ ’ਚ ਆਉਣ ਕਾਰਨ ਜ਼ਖਮੀ ਮੋਟਰ ਸਾਈਕਲ ਚਾਲਕ ਦੀ ਮੌਤ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +