ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ 'ਚ ਨੈਸ਼ਨਲ ਵੁਮੈਨ ਕਮਿਸ਼ਨ ਦੇ ਸੈਮੀਨਾਰ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਅਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ ਮੰਚ ਤੋਂ ਮੋਦੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾ ਰਹੇ ਸਨ। ਉਸੇ ਸਮੇਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ, ਸਟੂਡੈਂਟਸ ਫਾਰ ਸੋਸਾਇਟੀ ਅਤੇ ਬਾਕੀ ਸੰਗਠਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਹੱਥਾਂ 'ਚ ਪੋਸਟਰ ਫੜ੍ਹੇ ਹੋਏ ਸਨ।
ਜਿਸ ਸਮੇਂ ਐੱਨ. ਸੀ. ਡਬਲਿਊ ਦੀ ਚੇਅਰਪਰਸਨ ਰੇਖਾ ਸ਼ਰਮਾ ਤੋਂ ਬਾਅਧ ਗੁਪਤਾ ਨੇ ਬੋਲਣਾ ਸ਼ੁਰੂ ਕੀਤਾ ਤਾਂ ਵਿਦਿਆਰਥੀ ਖੜ੍ਹੇ ਹੋ ਗਏ ਅਤੇ ਭਾਜਪਾ, ਆਰ. ਐੱਸ. ਐੱਸ. ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਤੁਰੰਤ ਮੌਕੇ 'ਤੇ ਮੌਜੂਦ ਡੀ. ਐੱਸ. ਡਬਲਿਊ ਵੁਮੈਨ ਪ੍ਰੋਫੈਸਰ ਨੀਨਾ ਕਪਿਲਾਸ਼ ਅਤੇ ਪ੍ਰੋ. ਮੈਨੂਅਲ ਨਾਹਰ ਨਾਲ ਵਾਰਡਨਾਂ ਦੀ ਟੀਮ ਨੇ ਹਾਲਾਤ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੀ. ਐੱਸ. ਯੂ. ਲਲਕਾਰ ਦੀ ਅਮਨ ਦਾ ਕਹਿਣਾ ਸੀ ਕਿ ਤੁਸੀਂ ਵੁਮੈਨ ਇੰਪਾਵਰਮੈਂਟ ਦੀ ਗੱਲ ਕਰ ਰਹੇ ਹੋ ਅਤੇ ਅੱਜ ਇੰਪਾਵਰਮੈਂਟ ਵੁਮੈਨ ਇੱਥੇ ਇਹ ਦੱਸਣ ਆਈ ਹੈ ਕਿ ਸਰਕਾਰ ਕਿੰਨਾ ਗਲਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਏ. ਬੀ. ਵੀ. ਪੀ. ਦੇ ਗੁੰਡਿਆਂ ਨੂੰ ਪਾਲਣਾ ਬੰਦ ਕਰੇ। ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ। ਬਾਅਦ 'ਚ ਸਪੀਕਰ ਗੁਪਤਾ ਨੇ ਕਿਹਾ ਕਿ ਇਹ ਵਿਦਿਆਰਥੀ ਅਸਲ 'ਚ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਸਮਝਾਉਣ ਦੀ ਲੋੜ ਹੈ।
ਬੀਤੇ ਵਰ੍ਹੇ ਨਸ਼ੇ ਖਿਲਾਫ ਦਰਜ ਹੋਏ ਕਈ ਪਰਚੇ, ਹੁਣ ਚੰਗੀ ਸ਼ੁਰੂਆਤ ਲਈ ਪੁਲਸ ਨੇ ਕਰਵਾਇਆ ਅਖੰਡ ਪਾਠ
NEXT STORY