ਬਾਘਾ ਪੁਰਾਣਾ, (ਅਜੇ) – ਡੀ.ਐੱਸ.ਪੀ. ਜਸਪਾਲ ਸਿੰਘ ਧਾਮੀ, ਥਾਣਾ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਦੇ ਹੁਕਮਾਂ ਅਨੁਸਾਰ ਵ੍ਹੀਕਲ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਟ੍ਰੈਫਿਕ ਇੰਚਾਰਜ ਜਗਦੇਵ ਸਿੰਘ, ਏ. ਐੱਸ. ਆਈ . ਜਸਵੰਤ ਸਿੰਘ ਨੇ ਪੁਲਸ ਪਾਰਟੀ ਨਾਲ ਜਗ੍ਹਾ-ਜਗ੍ਹਾ ’ਤੇ ਨਾਕਾਬੰਦੀ ਕਰਕੇ ਆਉਂਦੇ-ਜਾਂਦੇ ਵਾਹਨਾਂ ਦੀ ਬਰੀਕੀ ਨਾਲ ਚੈਕਿੰਗ ਕਰਕੇ ਕਰੀਬ 20 ਚਾਲਕਾਂ ਦੇ ਜਿਨ੍ਹਾਂ ਕੋਲ ਪੂਰੇ ਕਾਗਜ਼ਾਤ ਨਹੀਂ ਸਨ, ਉਨ੍ਹਾਂ ਦੇ ਚਲਾਨ ਕੱਟੇ। ਉਨ੍ਹਾਂ ਕਿਹਾ ਕਿ ਵ੍ਹੀਕਲ ਚਾਲਕ ਆਪਣੇ ਪਾਸ, ਰਜਿਸਟ੍ਰੈਸ਼ਨ ਕਾਪੀ, ਬੀਮਾ, ਪ੍ਰਦੂਸ਼ਨ ਸਰਟੀਫਿਕੇਟ ਆਦਿ ਆਪਣੇ ਕੋਲ ਰੱਖੇ ਅਤੇ ਕੋਈ ਵੀ ਬੁਲਟ ਮੋਟਰਸਾਇਕਲ ਸਵਾਰ ਪਟਾਕੇ ਮਾਰਦਾ ਜਾਂ ਮੂੰਹ ਬੰਨ੍ਹ ਕੇ ਚਲਾਉਂਦਾ ਫਡ਼ਿਆ ਗਿਆ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿਹਡ਼ੇ ਹੈਵੀ ਵ੍ਹੀਕਲ ਚਾਲਕ ਗੱਡੀਆਂ ਨੂੰ ਓਵਰਲੋਡ ਅਤੇ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਕਰਨਗੇ, ਉਨ੍ਹਾਂ ’ਤੇ ਸਖਤ ਕਰਵਾਈ ਕੀਤੀ ਜਾਵੇਗੀ।
ਮੀਂਹ ਦੇ ਪਾਣੀ 'ਚ ਘਿਰੀ ਕਾਰ ਦਾ ਦਰਵਾਜ਼ਾ ਨਾ ਖੁੱਲਣ ਕਾਰਨ ਵਿਅਕਤੀ ਦੀ ਮੌਤ
NEXT STORY