ਨਿਹਾਲ ਸਿੰਘ ਵਾਲਾ (ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਵੱਲੋਂ ਅਜੇ ਗਾਂਧੀ ਐੱਸ.ਐੱਸ.ਪੀ ਮੋਗਾ ਦੇ ਅਦਾਸਾ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ ਚਲਾਈ ਮੁਹਿਮ ਦੌਰਾਨ ਅਨਵਰ ਅਲੀ ਉਪ ਕਪਤਾਨ ਪੁਲਸ ਨਿਹਾਲ ਸਿੰਘ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਐੱਚ.ਓ ਪੂਰਨ ਸਿੰਘ ਧਾਲੀਵਾਲ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਦੀ ਨਿਗਰਾਨੀ ਹੇਠ ਦੋ ਵਿਅਕਤੀਆਂ ਨੂੰ ਚੋਰੀ ਦੇ ਦੋ ਮੋਟਰਸਾਇਕਲਾਂ ਸਮੇਤ ਕਾਬੂ ਕੀਤਾ ਹੈ। ਡੀ.ਐੱਸ.ਪੀ ਅਨਵਰ ਅਲੀ ਅਤੇ ਐੱਸ.ਐੱਚ.ਓ ਪੂਰਨ ਸਿੰਘ ਨੇ ਦੱਸਿਆ ਕਿ ਹੌਲਦਾਰ ਸਿਕੰਦਰ ਸਿੰਘ ਸਮੇਤ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਸੁਖਪ੍ਰੀਤ ਸਿੰਘ ਉਰਫ ਚੇਚੇ ਉਰਫ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਿਹਾਲ ਸਿੰਘ ਵਾਲਾ, ਸੁਰਜੀਤ ਸਿੰਘ ਉਰਫ ਬਿੱਲੀ ਪੁੱਤਰ ਨੰਦ ਸਿੰਘ ਵਾਸੀ ਅੰਦਰਲਾ ਵੇਹੜਾ ਪੱਤੋ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਕੇ ਇਨ੍ਹਾ ਪਾਸੇ ਚੋਰੀ ਕੀਤੇ ਗਏ ਦੇ ਮੋਟਰਸਾਇਕਲ ਮਾਰਕਾ ਹੀਰੇ ਸਪਲੰਡਰ ਤੇ ਇੱਕ ਮੋਟਰਸਾਇਕਲ ਮਾਰਕਾ ਹੀਰੋ ਡੀ ਲਕਸ ਬ੍ਰਾਮਦ ਕਰਕੇ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।
ਦੋਵੇਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨਾਂ ਪੁਲਸ ਰਿਮਾਡ ਹਾਸਲ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਤੋਂ ਡੂੰਘਾਈ ਨਾਲ ਹੋਰ ਪੁੱਛਗਿੱਛ ਕੀਤੀ ਜਾਵੇਗੀ। ਥਾਣਾ ਮੁਖੀ ਪੂਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਚੋਰ ਉਚੱਕਿਆਂ, ਨਸ਼ੇੜੀਆਂ, ਮਾੜੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਅਤੇ ਹਲਕੇ ਵਿਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ। ਇਸ ਸਮੇਂ ਤਫਤੀਸ਼ੀ ਹੌਲਦਾਰ ਸਿਕੰਦਰ ਸਿੰਘ, ਮੁਨਸ਼ੀ ਗੁਰਤੇਜ ਸਿੰਘ,ਹੌਲਦਾਰ ਕੁਲਵਿੰਦਰ ਸਿੰਘ,ਹੌਲਦਾਰ ਜਗਜੀਤ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ ਮੌਜੂਦ ਸਨ।
ਭਰਾ ਬਣਿਆ ਭਰਾ ਦਾ ਵੈਰੀ, ਪਰਿਵਾਰ 'ਤੇ ਚੜ੍ਹਾ ਦਿੱਤੀ ਤੇਜ਼ ਰਫ਼ਤਾਰ ਕਾਰ, ਵੀਡੀਓ ਆਈ ਸਾਹਮਣੇ
NEXT STORY